Wednesday, May 20, 2009

ਸੰਤ ਸਾਧੂ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦਾ ਦਿਹਾਂਤ

ਜਗਰਾਉਂ (ਵਿਸ਼ੇਸ਼ ਪ੍ਰਤੀਨਿਧੀ)-ਨਾਨਕਸਰ ਸੰਪਰਦਾਇ ਸੰਤ ਨੰਦ ਸਿੰਘ ਨਾਨਕਸਰ ਅਤੇ ਸੰਤ ਈਸ਼ਰ ਸਿੰਘ ਨਾਨਕਸਰ ਵਾਲਿਆਂ ਤੋਂ ਵਰੋਸਾਏ ਸੰਤ ਸਾਧੂਸਿੰਘ ਨਾਨਕਸਰ ਵਾਲੇ ਆਪਣਾ ਪੰਜ ਭੌਤਿਕ ਸਰੀਰ ਦੁਪਹਿਰ 1 ਵਜ ਕੇ 13 ਮਿੰਟ 'ਤੇ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਛੱਡ ਕੇ ਗੁਰੂਚਰਨਾਂ 'ਚ ਜਾ ਬਿਰਾਜੇ। ਬਾਬਾ ਸਾਧੂ ਸਿੰਘ ਦਾ ਜਨਮ 1911 'ਚ ਪਿੰਡ ਭਗਵਾਂ, ਤਹਿਸੀਲ ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) 'ਚ ਹੋਇਆ। ਆਪ ਨੇ 1935 'ਚ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਕੋਲ ਆ ਗਏ, ਜਿਥੇ ਆਪ ਨੂੰਬਾਬਾ ਮਹਾਂ ਹਰਨਾਮ ਸਿੰਘ ਭੁੱਚੋ ਵਾਲਿਆਂ ਧਾਰਮਿਕ ਵਿੱਦਿਆ ਲੈਣ ਲਈ ਭੇਜਿਆ। ਇਥੇ ਆਪ ਸਵੇਰੇ ਅਤੇ ਸ਼ਾਮ ਨੂੰ ਹਰ ਰੋਜ਼ ਦੋ-ਦੋ ਘੰਟੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ। ਇਸ ਤੋਂ ਬਾਅਦ ਆਪ ਸੰਤ ਨੰਦ ਸਿੰਘ ਨਾਨਕਸਰ ਵਾਲਿਆਂ ਕੋਲ ਵਾਪਸ ਆ ਗਏ ਤੇ ਮੁੜ ਘਰ ਨਹੀਂ ਗਏ।

ਆਪ ਦੇ ਅਕਾਲ ਚਲਾਣੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ, ਗੁਰਚਰਨ ਸਿੰਘ ਗਾਲਿਬ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਭਾਗ ਸਿੰਘ ਮੱਲ੍ਹਾ, ਸੰਸਦੀ ਸਕੱਤਰ ਸ਼ੀਤਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਲੋਕ ਸਭਾ ਦੇ ਸਾਬਕਾ ਮੈਂਬਰ ਅਮਰੀਕ ਸਿੰਘ ਆਲੀਵਾਲ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਜਗਮੀਤ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ, ਵਿਧਾਇਕ ਗੁਰਦੀਪ ਸਿੰਘ ਭੈਣੀ, ਵਿਧਾਇਕ ਦਰਸ਼ਨ ਸਿੰਘ ਬਰਾੜ, ਪਬਲਿਕ ਸਰਵਿਸ ਕਮਿਸ਼ਨ ਪੰਜਾਬ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ, ਫੈਡਰੇਸ਼ਨ (ਗਰੇਵਾਲ) ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਫੈਡਰੇਸ਼ਨ ਪ੍ਰਧਾਨ (ਮਹਿਤਾ) ਭਾਈ ਪਰਮਜੀਤ ਸਿੰਘ ਖਾਲਸਾ, ਪ੍ਰਮਜੀਤ ਸਿੰਘ ਧਰਮਸਿੰਘ ਵਾਲਾ ਆਦਿ ਨੇ ਕਿਹਾ ਕਿ ਬਾਬਾ ਸਾਧੂਸਿੰਘ ਜੀ ਚੋਲਾਂ ਤਿਆਗਣ 'ਤੇ ਸੰਸਾਰ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ। ਇਸ ਮੌਕੇ ਸੰਤ ਹਰਭਜਨ ਸਿੰਘ ਨਾਨਕਸਰ, ਸੰਤ ਘਾਲਾ ਸਿੰਘ ਨਾਨਕਸਰ, ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਜਗਰੂਪ ਸਿੰਘ ਬੇਗਮਪੁਰਾ, ਸੰਤ ਮੈਂਗਲ ਸਿੰਘ ਨਾਨਕਸਰ, ਬਾਬਾ ਗੁਰਮੇਲ ਸਿੰਘ ਨਾਨਕਸਰ, ਸੰਤ ਰਾਮ ਸਿੰਘ ਸੀਂਘੜੇ ਵਾਲੇ, ਬਾਬਾ ਗੇਜਾ ਸਿੰਘ ਨਾਨਕਸਰ, ਬਾਬਾ ਸਤਨਾਮ ਸਿੰਘ ਸੀਸ ਮਹਿਲ ਵਾਲੇ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਭਾਈ ਤੇਜਿੰਦਰ ਸਿੰਘ ਜਿੰਦੂ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਬਲਜੀਤ ਸਿੰਘ ਪਾਤੜਾਂ, ਬਾਬਾ ਸੇਵਾ ਸਿੰਘ ਨਾਨਕਸਰ, ਸੰਤ ਰਵਿੰਦਰ ਸਿੰਘ ਜੋਨੀ ਤਖਾਣਬੱਧ, ਸੰਤ ਬਲਜਿੰਦਰ ਸਿੰਘ ਚਰਨਘਾਟ, ਭਾਈ ਹਰਬੰਸ ਸਿੰਘ ਜਗਧਾਰੀ ਵਾਲੇ, ਸੰਤ ਬਲਜਿੰਦਰ ਸਿੰਘ ਚਰਨਘਾਟ ਵਾਲਿਆਂ ਨੇ ਕਿਹਾ ਕਿ ਸੰਤ ਸਾਧੂ ਸਿੰਘ ਨਾਨਕਸਰ ਨੇ 74 ਵਰ੍ਹੇ ਸਿੱਖੀ ਦਾ ਪ੍ਰਚਾਰ ਕੀਤਾ। ਇਸ ਸਮੇਂ ਸੰਤ ਸਾਧੂਸਿੰਘ ਨਾਨਕਸਰ ਵਾਲਿਆਂ ਦੇ ਮੁੱਖ ਸੇਵਾਦਾਰ ਸੰਤ ਲੱਖਾ ਸਿੰਘ ਨਾਨਕਸਰ, ਸੰਤ ਗੁਰਦੇਵ ਸਿੰਘ ਚੰਡੀਗੜ੍ਹ, ਸੰਤ ਮਾਧੋ ਸਿੰਘ ਹਰੀਕੇ ਪੱਤਣ ਵਾਲਿਆਂ ਨੇ ਦੱਸਿਆ ਕਿ ਬਾਬਾ ਸਾਧੂ ਸਿੰਘ ਨਾਨਕਸਰ ਵਾਲਿਆਂ ਦੇ ਪੰਜ ਭੌਤਿਕ ਸਰੀਰ ਦਾ ਸਸਕਾਰ 17 ਮਈ ਸਵੇਰੇ 9 ਵਜੇ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾਉੁਂ) ਵਿਖੇ ਕੀਤਾ ਜਾਵੇਗਾ ਅਤੇ ਭੋਗ 24 ਮਈ 2009 ਨੂੰ ਪਾਏ ਜਾਣਗੇ।

ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਖ ਸੰਤ ਬਾਬਾ ਸਾਧੂ ਸਿੰਘ ਨਾਨਕਸਰ ਵਾਲਿਆਂ ਦੇ ਗੁਰੂ ਚਰਨ 'ਚ ਨਿਵਾਸ ਕਰਨ ਉਪਰੰਤ ਉਨ੍ਹਾਂ ਦੇ ਦਰਸ਼ਨਾਂ ਲਈ ਭਾਈ ਕੇ ਸਮਾਧ ਦੇ ਮਹਾਂਪੁਰਖ ਭਾਈ ਅਮਰੀਕ ਸਿੰਘ ਮੁਖੀ ਨਾਨਕਸਰ ਸਮਾਧ ਭਾਈਕੇ, ਭਾਈ ਧਰਮਪਾਲ ਸਿੰਘ ਮੁਖੀ ਨਾਨਕਸਰ ਦਿੱਲੀ, ਭਾਈ ਕੁਲਵੰਤ ਸਿੰਘ ਹੈਡ ਰਾਗੀ ਸਮਾਧ ਭਾਈਕੇ, ਪਬਲਿਕ ਸਰਵਿਸ ਕਮਿਸ਼ਨ ਪੰਜਾਬ ਦੇ ਸਾਬਕਾ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਮੁੱਖ ਅਸਥਾਨ ਨਾਨਕਸਰ ਕਲੇਰਾਂ (ਜਗਰਾ�"ਂ) ਵਿਖੇ ਪਹੁੰਚੇ।
http://www.S7News.com

No comments:

 
eXTReMe Tracker