Wednesday, May 20, 2009

ਬਾਈਬਲ ਦਾ ਉਲੇਖ ਸ਼ਾਮਲ ਨਹੀਂ ਕਰੇਗਾ ਪੈਂਟਾਗਨ

ਵਾਸ਼ਿੰਗਟਨ- ਪੈਂਟਾਗਨ ਨੇ ਕਿਹਾ ਹੈ ਕਿ ਹੁਣ ਤੋਂ ਉਹ ਵ੍ਹਾਈਟ ਹਾਊਸ ਨੂੰ ਭੇਜੀ ਜਾਣ ਵਾਲੀ ਆਪਣੀ ਦੈਨਿਕ ਖੁਫ਼ੀਆ ਰਿਪੋਰਟ ਦੇ ਮੁੱਖ ਪੰਨੇ \'ਤੇ ਬਾਈਬਲ ਦਾ ਉਦਾਹਰਣ ਸ਼ਾਮਲ ਨਹੀਂ ਕਰੇਗਾ।ਬਾਈਬਲ ਦਾ ਇਹ ਉਦਾਹਰਣ ਬੁਸ਼ ਪ੍ਰਸ਼ਾਸਨ ਦੌਰਾਨ ਸ਼ਾਮਲ ਕੀਤਾ ਜਾਂਦਾ ਸੀ। ਪੈਂਟਾਗਨ ਦੇ ਬੁਲਾਰੇ ਬ੍ਰਾਇਨ ਵ੍ਹਿਹਟਮੇਨ ਨੇ ਕਿਹਾ ਹੈ ਕਿ ਉਨ੍ਹਾ ਨੂੰ ਇਸ ਬਾਰੇ \'ਚ ਕੋਈ ਜਾਣਕਾਰੀ ਨਹੀਂ ਹੈ ਕਿ ਕਿਨ੍ਹੇ ਸਮੇਂ ਤੋਂ ਵਿਸ਼ਵਿਆਪੀ ਖੁਫ਼ੀਆ ਅਪਡੇਟ ਕਵਰ ਸ਼ੀਟ \'ਤੇ ਬਾਈਬਲ ਦਾ ਉਦਾਹਰਣ ਸ਼ਾਮਲ ਕੀਤਾ ਜਾ ਰਿਹਾ ਹੈ। ਰਿਪੋਰਤ \'ਤੇ ਉਦਾਹਰਣ ਸ਼ਾਮਲ ਕਰਨ ਦੇ ਜ਼ਿੰਮੇਦਰ ਹਵਾਈ ਸੈਨਾ ਦੇ ਮੇਜ਼ਰ ਜਨਰਲ ਗਲੈਨ ਸ਼ੈਫਰ ਵੀ ਅਗਸਤ 2003 \'ਚ ਰਿਟਾਇਰਡ ਹੋ ਗਏ ਸਨ।ਸਾਲ 2003 ਦੌਰਾਨ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਲਈ ਤਿਆਰ ਕੀਤੀ ਜਾਣ ਵਾਲੀ ਰਿਪੋਰਟ \'ਚ ਧਾਰਮਿਕ ਪੁਸਤਕਾਂ ਤੋਂ ਉਦਾਹਰਣ ਲਏ ਜਾਂਦੇ ਸਨ।ਉਸ ਸਮੇਂ ਜ਼ਿਆਦਾਤਰ ਰਿਪੋਰਤ ਇਰਾ ਕ ਯੁੱਧ ਨਾਲ ਸਬੰਧਤ ਹੁੰਦੀ ਸੀ।ਸੀਕਯੂ ਪੱਤਰਿਕਾ ਦੇ ਜੂਨ ਅੰਕ ਅਨੁਸਾਰ ਇਨ੍ਹਾ ਉਦਾਹਰਣਾ ਦਾ ਉਦੇਸ਼ ਉਸ ਸਮੇਂ \'ਚ ਰਾਸ਼ਟਰਪਤੀ ਬੁਸ਼ ਨੂੰ ਸਹਿਯੋਗ ਕਰ ਨਾ ਸੀ,ਜਦੋਂ ਇਰਾਕ \'ਚ ਸੈਨਿਕਾਂ ਦੀਆਂ ਮੌਤਾਂ ਦੀ ਸੰਖਿਆ ਵੱਧਦੀ ਜਾ ਰਹੀ ਸੀ।
http://www.S7News.com

No comments:

 
eXTReMe Tracker