Wednesday, May 20, 2009

ਇਕਾਗਰਤਾ ਵਧਾਉਂਦਾ ਹੈ ਯੋਗਾ

ਮਨ ਚੰਚਲ ਹੁੰਦਾ ਹੈ। ਕਈ ਵਾਰ ਚੰਚਲ ਮਨ ਕਾਰਨ ਅਸੀਂ ਆਪਣੇ ਸੋਚੇ ਹੋਏ ਕੰਮ ਨੂੰ ਪੂਰਾ ਨਹੀਂ ਕਰ ਸਕਦੇ। ਚੰਚਲ ਮਨ ਨੂੰ ਸਥਿਰ ਕਰਨ ਲਈ ਇਕਚਿਤ ਹੋਣਾ ਜ਼ਰੂਰੀ ਹੁੰਦਾ ਹੈ। ਕਈ ਵਾਰ ਅਸੀਂ ਮਨ ਨੂੰ ਇਕਚਿਤ ਕਰਨ ਦਾ ਯਤਨ ਕਰਦੇ ਹਾਂ ਪਰ ਇਸ ਵਿਚ ਸਫਲ ਨਹੀਂ ਹੁੰਦੇ। ਭਗਵਾਨ ਸ੍ਰੀ ਕ੍ਰਿਸ਼ਨ ਅਤੇ ਅਰਜੁਨ ਦੀ ਗੱਲਬਾਤ ਵਿਚ ਵੀ ਪਵਿੱਤਰ ਗ੍ਰੰਥ ਗੀਤਾ ਵਿਚ ਮਨ ਦੀ ਚੰਚਲਤਾ ਦੱਸੀ ਗਈ ਹੈ।

ਮਨ ਦੇ ਚੰਚਲ ਹੋਣ 'ਤੇ ਜਿਥੇ ਵਿਦਿਆਰਥੀ ਆਪਣੇ ਪਾਠਾਂ ਨੂੰ ਯਾਦ ਨਹੀਂ ਰੱਖ ਸਕਦੇ, ਉ¤ਥੇ ਹੀ ਸੁਆਣੀਆਂ ਵੀ ਜਾਂ ਤਾਂ ਬਹੁਤ ਸਾਰੇ ਕੰਮ ਕਰਨੇ ਭੁੱਲ ਜਾਂਦੀਆਂ ਹਨ ਜਾਂ ਫਿਰ ਕਿਸੇ ਇਕ ਕੰਮ ਪ੍ਰਤੀ ਉਨ੍ਹਾਂ ਦਾ ਮਨ ਇਕਚਿਤ ਨਹੀਂ ਰਹਿੰਦਾ। ਮਨ ਨੂੰ ਇਕਚਿਤ ਕਰਨ ਲਈ ਯੋਗਾ ਅਭਿਆਸ ਕਰਨ ਦੀ ਗੱਲ ਬਹੁਤ ਸਾਰੀਆਂ ਕਿਤਾਬਾਂ ਵਿਚ ਦੱਸੀ ਗਈ ਹੈ।

ਸਿੱਧ ਆਸਣ ਜਾਂ ਪਦਮ ਆਸਣ ਵਿਚ ਬੈਠ ਕੇ ਆਪਣੀਆਂ ਅੱਖਾਂ ਬੰਦ ਕਰ ਲ�"। ਅੱਖਾਂ ਦੇ ਸਾਹਮਣੇ ਆਉਣ ਵਾਲੇ ਬਿੰਦੂਆਂ ਨੂੰ ਇਕ ਥਾਂ 'ਤੇ ਸਥਿਰ ਕਰਨ ਦਾ ਯਤਨ ਕਰੋ। ਮਨ ਵਿਚ ਇਹ ਭਾਵਨਾ ਪੈਦਾ ਕਰੋ ਕਿ ਮੈਂ ਆਪਣੇ ਚੰਚਲ ਮਨ ਨੂੰ ਬਿੰਦੂਆਂ ਦੇ ਰੂਪ ਵਿਚ ਸਥਿਰ ਕਰ ਰਿਹਾ ਹਾਂ। ਤੁਸੀਂ ਆਪਣੀ ਪਸੰਦ ਦੀ ਕਿਸੇ ਚੀਜ਼ ਨੂੰ ਮਨ ਅੰਦਰ ਸਥਾਨ ਦਿ�" ਅਤੇ ਵਾਰ-ਵਾਰ ਲਗਾਤਾਰ ਉਸ ਵਿਸ਼ਾ-ਵਸਤੂ'ਤੇ ਮਨ ਨੂੰ ਸਥਿਰ ਕਰਨ ਦਾ ਯਤਨ ਕਰੋ। ਥੋੜ੍ਹੀ ਦੇਰ ਵਿਚ ਤੁਹਾਨੂੰ ਮਹਿਸੂਸ ਹੋਣ ਲੱਗੇਗਾ ਕਿ ਮਨ ਸਥਿਰ ਹੋ ਰਿਹਾ ਹੈ ਜਾਂ ਨਹੀਂ।

ਜੇ ਇਸ ਪ੍ਰਕਿਰਿਆ ਨਾਲ ਮਨ ਸਥਿਰ ਹੋ ਰਿਹਾ ਹੋਵੇ ਤਾਂ ਉਸੇ ਤਰ੍ਹਾਂ ਦੂਜੇ ਵਿਸ਼ੇ ਜਾਂ ਵਸਤੂ'ਤੇ ਮਨ ਸਥਿਰ ਕਰਨ ਦਾ ਯਤਨ ਕਰੋ। ਇਸ ਤਰ੍ਹਾਂ ਸਰੀਰ ਦੇ ਕਿਸ ਹਿੱਸੇ ਵਿਚ ਮਨ ਨੂੰ ਸਥਿਰ ਕਰਨਾ ਹੈ, ਇਹ ਇਕਚਿਤ ਹੋਣਾ ਕਹਾਉਂਦਾ ਹੈ।

ਇਸ ਦੀ ਪ੍ਰਾਪਤੀ ਹੋ ਜਾਣ 'ਤੇ ਜਦੋਂ ਤੁਹਾਨੂੰ ਅਜਿਹਾ ਲੱਗੇ ਕਿ ਕਿਸੇ ਵਿਸ਼ੇ ਵਿਚ ਤੁਹਾਡਾ ਮਨ ਕੁਝ ਦੇਰ ਸਥਿਰ ਰਹਿ ਸਕਦਾ ਹੈ ਤਾਂ ਜ਼ਿਆਦਾ ਦੇਰ ਤਕ ਅੱਖਾਂ ਬੰਦ ਕਰ ਕੇ ਉਸ ਵਿਸ਼ੇ 'ਤੇ ਮਨ ਨੂੰ ਸਥਿਰ ਕਰਨ ਦਾ ਯਤਨ ਕਰੋ। ਆਪਣੀਆਂ ਪਾਠ-ਪੁਸਤਕਾਂ 'ਤੇ ਵੀ ਮਨ ਨੂੰ ਇਕਚਿਤ ਕਰਨ ਦਾ ਅਜਿਹਾ ਹੀ ਅਭਿਆਸ ਕੀਤਾ ਜਾ ਸਕਦਾ ਹੈ। ਆਪਣੀ ਪਸੰਦ ਦੀ ਵਿਸ਼ਾ-ਵਸਤੂ'ਤੇ ਇਕਚਿਤ ਹੋਣ ਦਾ ਅਭਿਆਸ ਕਰਨ ਨਾਲ ਉਸ ਵਿਸ਼ੇ ਨਾਲ ਸੰਬੰਧਤ ਟੀਚਾ ਪ੍ਰਾਪਤੀ ਦੀ ਲਗਨਸ਼ੀਲਤਾ ਵਧਦੀ ਹੈ। ਇਹੀ ਲਗਨਸ਼ੀਲਤਾ ਧਿਆਨ ਦੀ ਸਥਿਤੀ ਹੁੰਦੀ ਹੈ। ਇਸ ਸਥਿਤੀ ਨੂੰ ਹਾਸਲ ਕਰਨ ਲਈ ਮਨ ਹੋਰਨਾਂ ਵਿਸ਼ਿਆਂ ਵੱਲ ਨਹੀਂ ਭਟਕਦਾ ਅਤੇ ਸੰਪੂਰਨ ਸਰਗਰਮੀ, ਅਹਾਰ-ਵਿਵਹਾਰ ਅਤੇ ਰੂਟੀਨ ਜ਼ਿੰਦਗੀ ਦੇ ਟੀਚੇ ਦੇ ਅਨੁਕੂਲ ਹੋ ਜਾਂਦੀ ਹੈ।

ਧਿਆਨ ਦੇ ਵਿਸ਼ੇ ਵਿਚ ਯੋਗਾ ਦਾ ਵਿਚਾਰ ਹੈ ਕਿ ਜਿਸ ਵਿਚ ਤੁਹਾਡੀ ਦਿਲਚਸਪੀ ਹੈ ਜਾਂ ਜਿਸ ਚੀਜ਼ ਨੂੰ ਤੁਸੀਂ ਜ਼ਰੂਰੀ ਮੰਨਦੇ ਹੋ, ਮਨ ਉਸੇ ਵਿਚ ਲੱਗਦਾ ਹੈ। ਜੇ ਚੰਗੇ ਵਿਸ਼ਿਆਂ ਵਿਚ ਮਨ ਲਗਾਉਣ ਦਾ ਯਤਨ ਹੋਵੇਗਾ ਤਾਂ ਹੀ ਇਨ੍ਹਾਂ ਵੱਲ ਧਿਆਨ ਹੋਵੇਗਾ। ਜੇ ਕਿਸੇ ਕਾਰਨ ਜ਼ਿੰਦਗੀ ਲਈ ਨੁਕਸਾਨਦੇਹ ਵਿਸ਼ਿਆਂ ਵਿਚ ਮਨ ਲੱਗਦਾ ਹੈ ਤਾਂ ਉਧਰੋਂ ਮਨ ਨੂੰ ਹਟਾ ਕੇ ਚੰਗੇ ਵਿਸ਼ਿਆਂ ਵੱਲ ਲਗਾਉਣ ਦਾ ਯਤਨ ਕਰੋ ਨਹੀਂ ਤਾਂ ਮਨ ਕੀਮਤ ਤੋਂ ਵਾਂਝੇ ਜੀਵਨ ਵੱਲ ਡਿੱਗਣ ਲੱਗੇਗਾ।

ਜੇ ਤੁਸੀਂ ਯੋਗਿਕ ਧਿਆਨ ਨਾਲ ਇਕਚਿਤ ਹੋਣਾ ਚਾਹੁੰਦੇ ਹੋ ਤਾਂ ਆਸਣ ਅਤੇ ਪ੍ਰਾਣਾਯਾਮ ਕਰਨ ਤੋਂ ਬਾਅਦ 10-15 ਮਿੰਟ ਲਈ ਪਦਮ ਆਸਣ ਜਾਂ ਸਿੰਘਾਸਣ ਵਿਚ ਬੈਠ ਜਾ�" ਤੇ ਅੱਖਾਂ ਬੰਦ ਕਰ ਲ�"। ਮਨ ਵਿਚ ਅਜਿਹਾ ਧਿਆਨ ਕਰੋ ਕਿ ਸਾਹਮਣੇ ਅੰਮ੍ਰਿਤ ਦਾ ਇਕ ਸਮੁੰਦਰ ਵਗ ਰਿਹਾ ਹੈ। ਉਸ ਦੇ ਵਿਚਕਾਰ ਇਕ ਟਾਪੂ ਹੈ ਜਿਸ 'ਤੇ ਮਿੱਟੀ ਅਤੇ ਰੇਤ ਵਰਗੀ ਕੋਈ ਕੁਦਰਤੀ ਵਸਤੂਹੈ। ਉਸ 'ਤੇ ਬਹੁਤ ਸਾਰੇ ਪਿੱਪਲ ਅਤੇ ਬੋਹੜ ਦੇ ਦਰੱਖਤ ਅਤੇ ਵੱਖ-ਵੱਖ ਕਿਸਮਾਂ ਦੇ ਫੁੱਲ-ਬੂਟੇ ਮਨਮੋਹਣੇ ਲੱਗਦੇ ਹਨ। ਫੁੱਲਾਂ ਦੀ ਖੁਸ਼ਬੂ ਨਾਲ ਪੂਰੇ ਵਾਤਾਵਰਣ ਵਿਚ ਮਹਿਕ ਫੈਲਦੀ ਹੈ। ਇਸ ਤਰ੍ਹਾਂ ਦੀਆਂ ਕਈ ਕਲਪਨਾਵਾਂ ਕੀਤੀਆਂ ਜਾ ਸਕਦੀਆਂ ਹਨ।

ਜੇ ਆਸਣ ਜਾਂ ਪ੍ਰਾਣਾਯਾਮ ਨਾ ਕਰ ਕੇ ਸਿਰਫ਼ ਧਿਆਨ ਦੇ ਅਭਿਆਸ ਨਾਲ ਇਕਚਿਤ ਹੋਣਾ ਅਤੇ ਯਾਦ ਸ਼ਕਤੀ ਦਾ ਵਿਕਾਸ ਕਰਨਾ ਚਾਹੁੰਦੇ ਹੋ ਤਾਂ ਸਵੇਰੇ 4 ਤੋਂ 5 ਵਜੇ ਦਰਮਿਆਨ ਜਾਂ ਅੱਧੀ ਰਾਤ ਨੂੰ ਇਕ ਘੰਟਾ ਜਾਂ ਜ਼ਿਆਦਾ ਦੇਰ ਤਕ ਅਭਿਆਸ ਕਰਨਾ ਲਾਹੇਵੰਦਾ ਹੁੰਦਾ ਹੈ। ਧਿਆਨ ਲਈ ਸਭ ਤੋਂ ਚੰਗਾ ਆਸਣ ਸਿੱਧ ਆਸਣ ਜਾਂ ਪਦਮ ਆਸਣ ਹੁੰਦਾ ਹੈ। ਭੋਜਨ ਕਰਨ ਤੋਂ ਘੱਟੋ-ਘੱਟ ਪੰਜ ਘੰਟੇ ਬਾਅਦ ਧਿਆਨ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਦੇ ਲਈ ਸਭ ਤੋਂ ਢੁੱਕਵਾਂ ਸਮਾਂ ਸੂਰਜ ਨਿਕਲਣ ਤੋਂ ਦੋ-ਤਿੰਨ ਘੰਟੇ ਪਹਿਲਾਂ ਦਾ ਹੁੰਦਾ ਹੈ।

ਧਿਆਨ ਕਰਨ ਵੇਲੇ ਲੱਕ, ਰੀੜ੍ਹ, ਗਰਦਨ ਅਤੇ ਮੱਥਾ ਇਕ ਸੇਧ ਵਿਚ ਅਤੇ ਸਥਿਰ ਰੱਖਣਾ ਚਾਹੀਦਾ ਹੈ।

ਜੇ ਬਿਨਾਂ ਆਸਣ ਅਤੇ ਧਿਆਨ ਦੇ ਹੀ ਇਕਚਿਤ ਹੋਣਾ ਚਾਹੁੰਦੇ ਹੋ ਤਾਂ ਸਿਹਤ 'ਤੇ ਧਿਆਨ ਦਿੰਦੇ ਹੋਏ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਵਿਸ਼ੇ ਨੂੰ ਇਕ ਵਾਰ ਪੜ੍ਹੋ, ਦੋ ਵਾਰ ਲਿਖੋ ਅਤੇ ਉਸ 'ਤੇ ਤਿੰਨ ਵਾਰ ਸੋਚੋ ਅਤੇ ਚਿੰਤਨ ਕਰੋ।

ਇਸ ਢੰਗ ਨਾਲ ਆਪਣੇ ਸਿਲੇਬਸ ਦੀ ਤਿਆਰੀ ਕਰਨੀ ਸ਼ੁਰੂ ਕਰ ਦੇਵੋ। ਇਕ ਮਹੀਨੇ ਦੇ ਅਭਿਆਸ ਨਾਲ ਹੀ ਤੁਹਾਡੀ ਯਾਦ ਸ਼ਕਤੀ ਅਤੇ ਦਲੀਲ ਸ਼ਕਤੀ ਵਿਚ ਉਸੇ ਤਰ੍ਹਾਂ ਦਾ ਸੁਧਾਰ ਹੋਣ ਲੱਗੇਗਾ ਜਿਸ ਤਰ੍ਹਾਂ ਦਾ ਤੁਸੀਂ ਚਾਹੁੰਦੇ ਹੋ।

ਤੁਸੀਂ ਇਹ ਮੰਨ ਕੇ ਚੱਲਣਾ ਹੈ ਕਿ ਸਰੀਰ ਕਿੰਨਾ ਸਿਹਤਮੰਦ ਰਹੇਗਾ, ਮਨ ਵੀ �"ਨਾ ਹੀ ਸਥਿਰ ਰਹੇਗਾ ਅਤੇ ਮਨ ਜਿੰਨਾ ਸਥਿਰ ਰਹੇਗਾ, ਉਸੇ ਦੇ ਅਨੁਕੂਲ ਇਕਚਿਤ ਹੋਣਾ ਅਤੇ ਯਾਦ ਸ਼ਕਤੀ ਦਾ ਵਿਕਾਸ ਹੋਣਾ ਸੰਭਵ ਹੈ।

-ਡਾ. ਦੀਨਾਨਾਥ ਝਾਅ
http://www.S7News.com

No comments:

 
eXTReMe Tracker