Tuesday, May 19, 2009

ਪਾਣੀ ਸਪਲਾਈ ਤੋਂ ਦੁਖੀ ਮੁਹੱਲਾ ਵਾਸੀਆ ਵੱਲੋਂ ਧਰਨਾ

ਫਗਵਾੜਾ (ਪੱਤਰ ਪ੍ਰੇਰਕ)-ਪੀਣ ਵਾਲੇ ਪਾਣੀ ਦੀ ਸਪਲਾਈ ਤੋਂ ਦੁਖੀ ਮੁਹੱਲਾ ਪ੍ਰੇਮਪੁਰਾ ਅਤੇ ਨਾਲ ਲੱਗਦੇ ਹਰਗੋਬਿੰਦ ਨਗਰ ਖੇਤਰ ਦੇ ਵਸਨੀਕਾਂ ਨੇ ਅੱਜ ਐਸ.ਡੀ.ਐਮ. ਦਫਤਰ ਦੇ ਬਾਹਰ ਧਰਨਾ ਦੇ ਕੇ ਨਗਰ ਕੌਂਸਲ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਲਾਕਾ ਵਾਸੀਆਂ ਨੇ ਐਸ.ਡੀ.ਐਮ. ਨੂੰ ਮੰਗ ਪੱਤਰ ਦੇ ਕੇ ਗਰਮੀ ਦੇ ਇਸ ਮੌਸਮ ਵਿਚ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਐਸ.ਡੀ.ਐਮ. ਅਮਰਜੀਤਪਾਲ ਨੂੰ ਦਿੱਤੇ ਮੰਗ ਪੱਤਰ ਵਿਚ ਇਲਾਕਾ ਵਾਸੀਆਂ ਨੇ ਕਿਹਾ ਕਿ 14 ਮਈ ਨੂੰ ਸਵੇਰੇ ਪੀਣ ਵਾਲਾ ਪਾਣੀ ਨਾ ਹੋਣ ਕਾਰਨ ਸਾਰਾ ਦਿਨ ਬਹੁਤ ਬੁਰੀ ਤਰ੍ਹਾਂ ਗੁਜ਼ਾਰਿਆ। ਯਾਦ ਰਹੇ ਕਿ ਹਰਗੋਬਿੰਦ ਨਗਰ ਵਿਚ ਪਾਣੀ ਦੀ ਸਪਲਾਈ ਦਾ ਮੇਨ ਪਾਈਪ ਟੁੱਟਣ ਕਾਰਨ ਮੁਹੱਲਾ ਪ੍ਰੇਮ ਨਗਰ ਅਤੇ ਹਰਗੋਬਿੰਦ ਨਗਰ ਦੇ ਕੁਝ ਹਿੱਸੇ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ। 24 ਘੰਟੇ ਬਾਅਦ ਵੀ ਪਾਣੀ ਦੀ ਸਪਲਾਈ ਨਾ ਸ਼ੁਰੂ ਹੋਣ ਕਾਰਨ ਅੱਜ ਉਕਤ ਇਲਾਕੇ ਦੇ ਵਸਨੀਕਾਂ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਐਸ.ਡੀ.ਐਮ. ਦਫਤਰ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਵਾਰਡ ਨੰਬਰ 26 ਦੇ ਕੌਂਸਲਰ ਦਲਜੀਤ ਸਿੰਘ ਚਾਨਾ, ਅੰਬੇਡਕਰ ਸੈਨਾ ਦੇ ਸੁਰਿੰਦਰ ਢੰਡਾਂ, ਦਰਸ਼ਨ ਰਾਮ, ਕਰਨੈਲ ਸਿੰਘ, ਸਰਬਜੀਤ ਸਿੰਘ, ਮਨਦੀਪ ਦੀਪਾ ਆਦਿ ਇਲਾਕਾ ਵਾਸੀ ਸ਼ਾਮਿਲ ਸਨ।
http://www.S7News.com

No comments:

 
eXTReMe Tracker