Tuesday, May 19, 2009

55 ਸਾਲ ਦੇ ਆਸ਼ਿਕ ਮਿਜਾਜ਼ ਵਿਅਕਤੀ ਦੀ ਥਾਣੇ ’ਚ ਸੇਵਾ

ਬਿਆਸ (ਬੀ. ਐ¤ਨ. ਆਈ.)-ਥਾਣਾ ਬਿਆਸ ਵਿਚ 55 ਸਾਲ ਦੇ ਅੱਧਖੜ ਉਮਰ ਦੇ ਆਸ਼ਿਕ ਮਿਜਾਜ ਵਿਅਕਤੀ, ਜਿਸ ਨੇ 10 ਦਿਨ ਪਹਿਲਾਂ ਆਪਣੇ ਤੋਂ ਅੱਧੀ ਉਮਰ ਦੀ ਸਕੂਲ ਟੀਚਰ ਦੀ ਪਤਨੀ ਨਾਲ ਉਸ ਦੇ ਘਰ ਵੜ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਕੱਪੜੇ ਪਾੜ ਦਿੱਤੇ ਸਨ, ਨੇ ਅੱਜ ਪਿੰਡ ਦੀ ਪੰਚਾਇਤ ਅਤੇ ਅਧਿਆਪਕ ਯੂਨੀਅਨ ਦੇ ਆਗੂਆਂ ਸਾਹਮਣੇ ਚਪੇੜਾਂ ਖਾ ਕੇ ਆਪਣੀ ਗਲਤੀ ਦੀ ਭੁੱਲ ਬਖਸ਼ਾਉਂਦਿਆਂ ਲਿਖਤੀ ਮੁਆਫ਼ੀ ਮੰਗ ਕੇ ਜਾਨ ਛੁਡਵਾਈ। ਥਾਣਾ ਬਿਆਸ ਵਿਖੇ ਰੋਸ ਮੁਜ਼ਾਹਰਾ ਕਰਨ ਦੇ ਇਰਾਦੇ ਨਾਲ ਅਧਿਆਪਕ ਯੂਨੀਅਨ ਜੀ.ਟੀ.ਯੂ. ਨਾਲ ਇਥੇ ਪੁੱਜੇ ਪੀੜਤ �"ਰਤ ਦੇ ਅਧਿਆਪਕ ਪਤੀ ਮਨਜੀਤ ਕੁਮਾਰ ਪੁੱਤਰ ਧਰਮਪਾਲ ਵਾਸੀ ਪਿੰਡ ਵੜੈਚ ਹਾਲ ਵਾਸੀ ਵਜ਼ੀਰ ਭੁੱਲਰ ਬਿਆਸ ਨੇ ਦੱਸਿਆ ਕਿ ਬੀਤੀ 5 ਮਈ ਨੂੰ ਉਹ ਆਪਣੀ ਡਿਊਟੀ 'ਤੇ ਗਿਆ ਸੀ ਤੇ ਉਸਦੀ ਪਤਨੀ ਊਸ਼ਾ ਰਾਣੀ (30) ਘਰ ਵਿਚ ਇਕੱਲੀ ਸੀ, ਕਿ ਇਕ ਕੁਲਦੀਪ ਸਿੰਘ ਨਾਂਅ ਦਾ ਵਿਅਕਤੀ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਹੈ, ਮਾੜੀ ਨੀਅਤ ਨਾਲ ਦੁਪਿਹਰ 2.30 ਵਜੇ ਦੇ ਕਰੀਬ ਮੇਰੇ ਘਰ ਦਾਖ਼ਲ ਹੋ ਕੇ ਮੇਰੀ ਪਤਨੀ ਨਾਲ ਛੇੜ-ਛਾੜ ਕਰਨ ਲੱਗਾ। ਰੌਲਾ ਪਾਉਣ 'ਤੇ ਉਕਤ ਵਿਅਕਤੀ ਮੇਰੀ ਪਤਨੀ ਦੇ ਕੱਪੜੇ ਪਾੜ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਿਆ। ਜਿਸ 'ਤੇ ਤੁਰੰਤ ਬਾਅਦ ਹੀ ਥਾਣਾ ਬਿਆਸ ਵਿਖੇ ਉਕਤ ਵਿਅਕਤੀ ਖਿਲਾਫ਼ ਲਿਖਤੀ ਦਰਖਾਸਤ ਦਿੱਤੀ ਗਈ, ਪਰ 10 ਦਿਨ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ 'ਤੇ ਅੱਜ ਅਧਿਆਪਕ ਯੂਨੀਅਨ ਦੇ ਆਗੂ ਥਾਣਾ ਬਿਆਸ ਵਿਖੇ ਪਹੁੰਚ ਗਏ। ਜਿਸ 'ਤੇ ਸਰਪੰਚ ਜਸਵੰਤ ਸਿੰਘ, ਪੰਚ ਦੀਦਾਰ ਸਿੰਘ, ਪੰਚ ਸੰਗਤ ਸਿੰਘ ਦੋਸ਼ੀ ਨੂੰ ਲੈ ਕੇ ਥਾਣੇ ਪੁੱਜੇ। ਦੋ-ਢਾਈ ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਥਾਣਾ ਮੁੱਖੀ ਹਰਜੀਤ ਸਿੰਘ ਬਾਜਵਾ ਤੇ ਉਕਤ ਵਿਅਕਤੀ ਦੇ ਭਰਾ ਵੱਲੋਂ ਚਪੇੜਾਂ ਮਾਰੇ ਜਾਣ ਤੋਂ ਬਾਅਦ ਆਪਣੀ ਗਲਤੀ ਕਬੂਲਦਿਆਂ ਲਿਖਤੀ ਮੁਆਫੀ ਮੰਗ ਕੇ ਆਪਣੀ ਜਾਨ ਛੁਡਵਾਈ। ਇਸ ਮੌਕੇ ਪੰਚਾਇਤ ਤੋਂ ਇਲਾਵਾ ਅਧਿਆਪਕ ਯੂਨੀਅਨ ਜੀ.ਟੀ.ਯੂ. ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਅਜਨਾਲਾ, ਐਲੀ: ਟੀਚਰ ਯੂਨੀਅਨ ਦੇ ਤਹਿ: ਪ੍ਰਧਾਨ ਰਗਵਿੰਦਰ ਸਿੰਘ, ਜਸਵਿੰਦਰ ਸਿੰਘ ਜੱਸ ਬਲਾਕ ਪ੍ਰਧਾਨ, ਗੁਰਿੰਦਰਜੀਤ ਸਿੰਘ ਜ਼ਿਲ੍ਹਾ ਸਕੱਤਰ, ਬਲਜਿੰਦਰ ਸਿੰਘ, ਰਣਜੀਤ ਸਿੰਘ, ਰਾਮ ਰਛਪਾਲ ਸਿੰਘ, ਐਸ.ਈ. ਪ੍ਰਧਾਨ, ਨਵਜਿੰਦਰ ਸਿੰਘ, ਬਲਕਾਰ ਸਿੰਘ, ਮੱਖਣ ਸਿੰਘ, ਚੰਨ ਦੀਪ ਸਿੰਘ ਤੇ ਸੁਰਜੀਤ ਸਿੰਘ ਬਾਬਾ ਆਦਿ ਹਾਜ਼ਰ ਸਨ।
http://www.S7News.com

No comments:

 
eXTReMe Tracker