Tuesday, May 19, 2009

ਸ਼ਹਿਰ ’ਚ ਹਰ ਪਾਸੇ ਫੈਲੀ ਗੰਦਗੀ

ਮੁਹਾਲੀ (ਪੱਤਰ ਪ੍ਰੇਰਕ)-ਸ਼ਹਿਰ 'ਚ ਫੈਲ ਰਹੀ ਦਿਨ-ਬ-ਦਿਨ ਗੰਦਗੀ ਨੇ ਮਿਉਂਸਪਲ ਕੌਂਸਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ 'ਚ ਸਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਭਾਵੇਂ ਮਿਉਂਸਪਲ ਕੌਂਸਲ ਵਲੋਂ ਹਰ ਖੇਤਰ 'ਚ ਗੰਦਗੀ ਇਕੱਠੀ ਕਰਨ ਲਈ ਡੰਪਿੰਗ ਗਰਾਊਂਡ ਬਣਾਏ ਹੋਏ ਹਨ ਪਰ ਫਿਰ ਵੀ ਸਫਾਈ ਕਰਮਚਾਰੀ ਇਨ੍ਹਾਂ ਡੰਪਿੰਗ ਗਰਾਊਂਡਾਂ ਦੇ ਬਾਹਰ ਹੀ ਗੰਦਗੀ ਸੁੱਟ ਦਿੰਦੇ ਹਨ ਜਿਸ ਕਾਰਨ ਸ਼ਹਿਰ ਦੀ ਸੁੰਦਰਤਾ ਖਰਾਬ ਹੋ ਰਹੀ ਹੈ। ਸੜਕਾਂ ਕਿਨਾਰੇ ਤੇ ਪਾਰਕਿੰਗਾਂ 'ਚ ਪਈ ਗੰਦਗੀ ਦੇ ਢੇਰਾਂ ਨੂੰਅਵਾਰਾ ਪਸ਼ੂਮੂੰਹ ਮਾਰਕੇ ਫੈਲਾਅ ਦਿੰਦੇ ਹਨ ਜਿਸ ਕਾਰਨ ਸ਼ਹਿਰ 'ਚ ਬਦਬੂਫੈਲੀ ਰਹਿੰਦੀ ਹੈ। ਕਈ ਸਮਾਜ ਸੇਵੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਮੁਹਾਲੀ ਸ਼ਹਿਰ ਨੂੰਦੁਨੀਆ ਦੇ ਨਕਸ਼ੇ 'ਤੇ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਮਿਉਂਸਪਲ ਕੌਂਸਲ ਵਲੋਂ ਸ਼ਹਿਰ ਦੀ ਸਫਾਈ ਵੱਲ ਰਤੀ ਭਰ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਅੰਦਰ ਮਿਉਂਸਪਲ ਕੌਂਸਲ ਵਲੋਂ ਲਗਭਗ 27 ਤੋਂ 28 ਲੱਖ ਰੁਪਏ ਹਰ ਮਹੀਨੇ ਸ਼ਹਿਰ ਦੀ ਸਫਾਈ ਲਈ ਖਰਚ ਕੀਤੇ ਜਾਂਦੇ ਹਨ ਪਰ ਉਸ ਦੇ ਬਾਵਜੂਦ ਲੋਕ ਗੰਦਗੀ ਦੀਆਂ ਸਮੱਸਿਆਂ ਤੋਂ ਜੂਝ ਰਹੇ ਹਨ। ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਮਿਉਂਸਪਲ ਕੌਂਸਲ 'ਚ ਜੋ ਸੈਨੇਟਰੀ ਇੰਸਪੈਕਟਰ ਡਿਊਟੀ ਦਿੰਦੇ ਹਨ ਕਦੇ ਵੀ ਸ਼ਹਿਰ ਵਿਚ ਗੇੜਾ ਨਹੀਂ ਮਾਰਦੇ। ਮਿਉਂਸਪਲ ਕੌਂਸਲ ਪ੍ਰਧਾਨ ਵਲੋਂ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਗੁਰਮੁੱਖ ਸਿੰਘ ਸੋਹਲ, ਫੂਲਰਾਜ ਸਿੰਘ ਤੇ ਕੁਲਦੀਪ ਕੌਰ ਕੰਗ ਨੇ ਆਖਿਆ ਕਿ ਭਾਵੇਂ ਮਿਉਂਸਪਲ ਕੌਂਸਲ ਦੀ ਮਹੀਨਾਵਾਰ ਮੀਟਿੰਗ 'ਚ ਸ਼ਹਿਰ ਅੰਦਰ ਸਫਾਈ ਬਾਰੇ ਬਹਿਸਾਂ ਕੀਤੀਆਂ ਜਾਂਦੀਆਂ ਹਨ ਪਰ ਮੀਟਿੰਗ 'ਚ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਕਾਗਜ਼ੀ ਕਾਰਵਾਈ ਨਾਲ ਸਾਰ ਦਿੱਤਾ ਜਾਂਦਾ ਹੈ।
http://www.S7News.com

No comments:

 
eXTReMe Tracker