Wednesday, May 20, 2009

ਟੀਚਰਾਂ ਅਤੇ ਮਾਪਿਆਂ ਦਾ ਨਜ਼ਰੀਆ ਬਦਲਣ ਦੀ ਲੋੜ

ਦਸਵੀਂ ਜਮਾਤ ਦੀ ਬਬਲੀ ਕੋਈ ਨਾ ਕੋਈ ਬਹਾਨਾ ਪਾ ਕੇ ਸਕੂਲੋਂ ਘਰ ਨੂੰ ਲੇਟ ਜਾਇਆ ਕਰਦੀ ਸੀ, ਰਸਤੇ ਵਿ¤ਚ ਉਸ ਨੂੰ ਦਸਵੀਂ ਦਾ ਹੀ ਮੁੰਡਾ ਤੇਜਾ ਰੋਜ਼ ਮਿਲਦਾ ਤੇ ਉਹ ਗ਼ੈਰ ਵਾਜਿਬ ਹਰਕਤਾਂ ਕਰਦੇ, ਅਜਿਹਾ ਕਦੋਂ ਤੋਂ ਹੀ ਚੱਲ ਰਿਹਾ ਸੀ। ਮਾਸਟਰ ਬਿਸ਼ਨ ਸਿੰਘ ਨਵਾਂ ਹੀ ਸਕੂਲ ਵਿ¤ਚ ਆਇਆ ਸੀ, ਅਜੇ ਹਫ਼ਤਾ ਹੀ ਹੋਇਆ ਸੀ।

ਇ¤ਕ ਦਿਨ ਸਕੂਲ ਤੋਂ ਬਾਅਦ ਹੈ¤ਡ-ਮਿਸਟਰੈ¤ਸ ਨੇ ਉਸ ਨੂੰ ਪਿੰਡ ਦੇ ਸਰਪੰਚ ਨੂੰ 16 ਦੀ ਮੀਟਿੰਗ ਦਾ ਸੁਨੇਹਾ ਦੇਣ ਲਈ ਕਿਹਾ, ਨਾਲੇ ਤਾਕੀਦ ਕੀਤੀ ਕਿ ਸੁਨੇਹਾ ਅੱਜ ਹੀ ਪਹੁੰਚਣਾ ਚਾਹੀਦਾ ਹੈ। ਮੀਟਿੰਗ ਬਾਰੇ ਗੱਲਬਾਤ ਕਾਫ਼ੀ ਦੇਰ ਹੁੰਦੀ ਰਹੀ ਇਸ ਕਰਕੇ ਬਿਸ਼ਨ ਸਿੰਘ ਮਾਸਟਰ ਨੇ ਜਲਦੀ ਨਾਲ ਸਾਈਕਲ ਚੁੱਕੀ ਤੇ ਪਿੰਡ ਵੱਲ ਨੂੰ ਹੋ ਗਿਆ, ਉਹ ਸਰਪੰਚ ਨੂੰ ਜ਼ਾਤੀ ਤੌਰ 'ਤੇ ਜਾਣਦਾ ਸੀ।

ਰਸਤੇ ਵਿ¤ਚ ਅਚਾਨਕ ਉਸ ਦੀ ਨਿਗ੍ਹਾ ਬਬਲੀ ਅਤੇ ਤੇਜੇ 'ਤੇ ਪਈ, ਉਹ ਅਸ਼ਲੀਲ ਤੇ ਨਾਵਾਜਬ ਹਰਕਤਾਂ ਕਰ ਰਹੇ ਸਨ। ਬਿਸ਼ਨ ਸਿੰਘ ਨੇ ਨਾਟਕ ਜਿਹਾ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਦੇਖਿਆ ਹੀ ਨਹੀਂ। ਉਹ ਜਲਦੀ ਜਲਦੀ ਪੈਡਲ ਮਾਰਦਾ ਉਨ੍ਹਾਂ ਦੇ ਕੋਲੋਂ ਲੰਘ ਗਿਆ।

ਸਰਪੰਚ ਜੀ ਨੂੰ ਸੁਨੇਹਾ ਦੇ ਕੇ ਉਹ ਮੁੜਨ ਹੀ ਲੱਗਾ ਸੀ ਕਿ ਉਸ ਨੂੰ ਤੇਜੇ ਤੇ ਬਬਲੀ ਦਾ ਖ਼ਿਆਲ ਆਇਆ, ਉਸ ਨੇ ਸਹਿਵਨ ਹੀ ਸਰਪੰਚ ਨੂੰ ਮੁੰਡੇ-ਕੁੜੀ ਦੀਆਂ ਅਜੀਬ ਹਰਕਤਾਂ ਬਾਰੇ ਦ¤ਸਿਆ, ਸਰਪੰਚ ਨੇ ਰਤਾ ਗੁੱਸੇ ਹੋ ਕੇ ਕਿਹਾ-ਤੂੰ ਕੀ ਲੈਣਾ ਹੈ? ਇੰਨੇ ਨੂੰ ਤੇਜਾ ਤੇ ਬਬਲੀ ਵੀ ਪਿੰਡ ਵਿ¤ਚ ਦਾਖ਼ਲ ਹੋ ਗਏ। ਸਰਪੰਚ ਨੇ ਬਿਸ਼ਨੇ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ-ਬਬਲੀ ਮੇਰੀ ਹੀ ਲੜਕੀ ਹੈ।

ਬਿਸ਼ਨ ਸਿੰਘ ਚੁੱਪ ਚਾਪ ਘਰ ਨੂੰ ਚਲਾ ਗਿਆ। ਪਰ ਉਸ ਨੇ ਹੈ¤ਡ ਮਿਸਟਰੈ¤ਸ ਨਾਲ ਗੱਲ ਕਰਨਾ ਆਪਣਾ ਫ਼ਰਜ਼ ਸਮਝਿਆ। ਜਦੋਂ ਉਸ ਨੇ ਮੈਡਮ ਨਾਲ ਗੱਲ ਕੀਤੀ, ਤਾਂ ਮੈਡਮ ਨੇ ਉਸ ਨੂੰ ਸਮਝਾਉਂਦਿਆਂ ਕਿਹਾ-ਬਿਸ਼ਨ ਸਿੰਘ ਜੀ, ਆਪਾਂ ਕੀ ਲੈਣਾ ਹੈ, ਖੂਹ ਵਿ¤ਚ ਪੈਣ ਮੁੰਡਾ ਤੇ ਕੁੜੀ।

ਬਿਸ਼ਨ ਸਿੰਘ ਸੋਚਣ ਲੱਗ ਪਿਆ ਕਿ ਟੀਚਰ ਕੇਵਲ ੳ ਅ ੲ ਹੀ ਨਹੀਂ ਪੜ੍ਹਾਉਂਦਾ, ਉਸ ਦਾ ਕੰਮ ਕੇਵਲ ਭੂਗੋਲ ਤੇ ਇਤਿਹਾਸ ਪੜ੍ਹਾਉਣਾ ਹੀ ਨਹੀਂ, ਉਸ ਦਾ ਫ਼ਰਜ਼ ਹੈ ਬ¤ਚਿਆਂ ਵਿ¤ਚ ਚੰਗੀਆਂ ਆਦਤਾਂ ਪਾਉਣੀਆਂ ਤੇ ਬ¤ਚਿਆਂ ਨੂੰ ਇਖ਼ਲਾਕ ਦੀ ਸਿ¤ਖਿਆ ਦੇਣੀ। ਉਸ ਨੇ ਸਹਿਜ ਦੇਣੇ ਕਿਹਾ-ਬਿਸ਼ਨਿਆਂ ਤੂੰ ਠੇਕੇ 'ਤੇ ਰ¤ਖਿਆ ਮਾਸਟਰ ਹੈਂ, ਮੈਡਮ ਤੇ ਸਰਪੰਚ ਠੀਕ ਹੀ ਕਹਿੰਦੇ ਹਨ, ਮੈਂ ਕੀ ਲੈਣਾ ਹੈ?

ਇ¤ਕ ਦਿਨ ਇ¤ਕ ਕੁੜੀ ਬਿਸ਼ਨ ਸਿੰਘ ਕੋਲ ਆਈ ਤੇ ਕਹਿਣ ਲੱਗੀ ਸਰ, ਮਾਸਟਰ ਪੁਰੀ ਸਾਹਿਬ ਮੈਨੂੰ ਛੇੜਦੇ ਰਹਿੰਦੇ ਹਨ, ਕਈ ਵਾਰ ਪਿ¤ਠ ਵੱਲੋਂ ਕਮੀਜ਼ ਚੁੱਕ ਲੈਂਦੇ ਹਨ ਤੇ ਕਹਿੰਦੇ ਹਨ, ਉਸ ਭੂੰਡੀ ਨੇ ਤੈਨੂੰ 10 ਡੰਗ ਮਾਰਨੇ ਸੀ ਜੇ ਮੈਂ ਕਮੀਜ਼ ਚੁੱਕ ਕੇ ਭੂੰਡੀ ਨੂੰ ਬਾਹਰ ਨਾ ਕੱਢਦਾ। ਮੇਰੀ ਬਾਂਹ 'ਤੇ ਪੁਰੀ ਸਾਹਿਬ ਨੇ ਆਪਣਾ ਨਾਂਅ ਵੀ ਲਿਖ ਦਿ¤ਤਾ ਹੈ। ਮਾਸਟਰ ਬਿਸ਼ਨ ਸਿੰਘ ਨੂੰ ਮੈਡਮ ਦੀ ਗੱਲ ਯਾਦ ਆਈ, ਕੁੜੀਆਂ ਦਾ ਮਾਮਲਾ ਨਾਜ਼ਕ ਹੁੰਦਾ ਹੈ, ਸਾਨੂੰ ਇ¤ਕ ਪਾਸੇ ਹੀ ਰਹਿਣਾ ਚਾਹੀਦਾ ਹੈ। ਬਿਹਤਰ ਹੈ ਜੇ ਤੂੰ ਆਪਣੀ ਮਾਂ ਨਾਲ ਗੱਲ ਕਰੇ। ਪਰ ਕੁੜੀ ਮਾਂ ਤੋਂ ਡਰਦੀ ਸੀ।

ਪੁਰੀ ਸਾਹਿਬ ਅੱਗੇ ਵਧਦੇ ਰਹੇ ਤੇ ਇ¤ਕ ਦਿਨ ਲੜਕੀ ਨੂੰ ਹਮਲਾ ਕਰ ਕੇ ਹੀ ਹਟੇ। ਜਦੋਂ ਖ਼ਬਰ ਸਾਰੇ ਸਕੂਲ ਵਿ¤ਚ ਫੈਲ ਗਈ, ਬਿਸ਼ਨ ਸਿੰਘ ਨੇ ਕਿਹਾ-ਆਪਾਂ ਕੀ ਲੈਣਾ ਹੈ। ਪਰ ਕਿਉਂ, ਆਪਾਂ ਦਾ ਫ਼ਰਜ਼ ਹੈ, ਟੀਚਰਾਂ ਦਾ ਫਰਜ਼ ਹੈ ਕਿ ਉਹ ਬ¤ਚਿਆਂ ਨੂੰ ਇਖ਼ਲਾਕ ਦੀ ਸਿ¤ਖਿਆ ਦੇਣ, ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ। ਜੇ ਅਸੀਂ ਟੀਚਰ ਪੁਰੀ ਨੂੰ ਸਮਝਾ ਦੇਂਦੇ ਤਾਂ ਇਹ ਹਾਦਸਾ ਨਾ ਹੁੰਦਾ।

ਇਹ ਘਟਨਾ ਸੱਚੀ ਹੈ, ਕੇਵਲ ਨਾਂਅ ਹੀ ਬਦਲੇ ਹੋਏ ਹਨ।

ਗੱਲ ਸੋਚਣ ਵਾਲੀ ਹੈ ਕਿ ਕੀ ਇਹ ਸਿਧਾਂਤ ਠੀਕ ਹੈ ਕਿ ਆਪਾਂ ਕੀ ਲੈਣਾ ਹੈ? ਇਸ ਮਜ਼ਮੂਨ 'ਤੇ ਖ¤ੁਲ੍ਹ ਕੇ ਬਹਿਸ ਹੋਣੀ ਚਾਹੀਦੀ ਹੈ। ਟੀਚਰ ਨੂੰ ਆਪਣਾ ਫ਼ਰਜ਼ ਪਛਾਣਨਾ ਚਾਹੀਦਾ ਹੈ।

ਇਹ ਕਹਿ ਕੇ ਕਿ ਆਪਾਂ ਕੀ ਲੈਣਾ ਹੈ, ਟੀਚਰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦਾ। ਬੱਚਿਆਂ ਦੀਆਂ ਹਰਕਤਾਂ ਨੂੰ ਸਨਾਤਮਿਕ ਤੇ ਨੈਤਿਕ ਸੇਧ ਦੇਣਾ ਟੀਚਰ ਦੀ ਡਿਊਟੀ ਨੰਬਰ ਇੱਕ ਹੈ।

ਸੈਕਸ ਐਜੂਕੇਸ਼ਨ ਦੀ ਗੱਲ ਹੁੰਦੀ ਹੈ, ਮਾਪੇ ਵੀ ਤੇ ਟੀਚਰ ਵੀ ਅਤੇ ਧਾਰਮਿਕ ਲੀਡਰ ਵੀ ਇਸ ਗੱਲ ਵਿੱਚ ਹਿੱਸਾ ਲੈਂਦੇ ਹਨ, ਇਕ ਧੜਾ ਸੈਕਸ ਐਜੂਕੇਸ਼ਨ ਦੇ ਹੱਕ ਵਿੱਚ ਬੋਲਦਾ ਹੈ ਤੇ ਇਕ ਇਸ ਦੀ ਮੁਖਾਲਫਤ ਕਰਦਾ ਹੈ ਤੇ ਬਹਿਸ ਬੰਦ ਹੋ ਜਾਂਦੀ ਹੈ, ਬਹਿਸ ਲਟਕਦੀ ਹੀ ਰਹਿ ਜਾਂਦੀ ਹੈ, ਠੋਸ ਨਤੀਜਾ ਕੋਈ ਨਹੀਂ ਨਿਕਲਦਾ। ਮਨੋਵਿਗਿਆਨੀ ਕਹਿੰਦੇ ਹਨ ਕਿਸ਼ੋਰ ਅਵਸਥਾ (14 ਤੋਂ 17 ਸਾਲ ਤੱਕ) ਬੱਚੇ ਕਈ ਗਲਤੀਆਂ ਕਰ ਲੈਂਦੇ ਹਨ, ਕਿਉਂਕਿ ਕੋਈ ਵੀ ਨਾ ਮਾਪੇ, ਨਾ ਟੀਚਰ ਉਨ੍ਹਾ ਦੇ ਪ੍ਰਸ਼ਨਾਂ ਦੇ ਜਵਾਬ ਦਿੰਦਾ ਹੈ, ਉਹ ਫਿਲਮਾਂ ਤੋਂ ਹੀ ਮੁਹੱਬਤ ਦਾ ਸੰਕਲਪ ਬਣਾਉਂਦੇ ਹਨ, ਜੋ ਗਲਤ ਹੁੰਦਾ ਹੈ।

ਬੱਚਿਆਂ ਦੀਆਂ ਕਈ ਕਿਸਮ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਜੋ ਸਮਾਧਾਨ ਮੰਗਦੀਆਂ ਹਨ, ਪਰ ਸਮਾਧਾਨੀ ਕੋਈ ਵੀ ਨਹੀਂ ਹੁੰਦਾ।

ਸਟੇਟ ਕਾਲਜ, ਪਟਿਆਲਾ ਦੀ ਘਟਨਾ ਅਜੇ ਤਾਜ਼ੀ ਹੀ ਹੈ, ਇਕ ਲੜਕੀ ਨੇ ਇਕ ਲੜਕੇ ਦਾ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ, ਨਿਰਾਸ਼ ਹੋ ਕੇ ਉਸ ਨੇ ਹੋਸਟਲ ਦੇ ਕਮਰੇ ਵਿੱਚ ਹੀ ਖੁਦਕੁਸ਼ੀ ਕਰ ਲਈ, ਜਿਵੇਂ ਖੁਦਕੁਸ਼ੀ ਉਸ ਦੀ ਸਮੱਸਿਆ ਦਾ ਸਮਾਧਾਨ ਹੋਵੇ।

ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਵੱਖੋ-ਵੱਖਰੀ ਥਾਂ ਦੋ ਇੱਕੋ ਜਿਹੀਆਂ ਘਟਨਾਵਾਂ ਹੋਈਆਂ । ਪਿਆਰ ਕਰਨ ਵਾਲੇ ਦੋ ਮੁੰਡਿਆਂ ਨੇ ਆਪਣੀਆਂ ਪ੍ਰੇਮਿਕਾਵਾਂ ਨੂੰ ਸਰੇਆਮ ਚਾਕੂ ਮਾਰ-ਮਾਰ ਕੇ ਕਾਲਜਾਂ ਵਿੱਚ ਹੀ ਕਤਲ ਕਰ ਦਿੱਤਾ। ਉਨ੍ਹਾਂ ਵੀ ਇਹ ਸੋਚਿਆ ਕਿ ਆਪਣੀ ਮੁਹੱਬਤ (ਲੜਕੀ) ਨੂੰ ਕਤਲ ਕਰਨਾ ਹੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੈ। ਤਕਰੀਬਨ ਹਰ ਰੋਜ਼ ਸਕੂਲਾਂ ਅਤੇ ਕਾਲਜਾਂ ਵਿੱਚ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ, ਇਹ ਪੜ੍ਹ ਕੇ ਬੜੀ ਸ਼ਰਮ ਆਉਂਦੀ ਹੈ, ਜਦੋਂ ਟੀਚਰ ਹੀ ਅਜਿਹੇ ਕਾਲੇ ਕਾਰੇ ਕਰਦੇ ਹਨ, ਮਾਸੂਮ ਲੜਕੀਆਂ ਨਾਲ ਹੀ ਛੇੜਖਾਨੀ ਕਰਦੇ ਹਨ। ਅਜਿਹੇ ਟੀਚਰਾਂ ਦੀ ਸਜ਼ਾ ਨੌਕਰੀ�"ਂ ਡਿਸਮਿਸ ਹੀ ਹੋਣੀ ਚਾਹੀਦੀ ਹੈ। ਵੈਸੇ ਹਰ ਸਕੂਲ ਵਿੱਚ ਮੁੰਡਿਆਂ ਲਈ ਤੇ ਲੜਕੀਆਂ ਲਈ ਦੋ ਕਮੇਟੀਆਂ ਇੱਕ ਮਾਵਾਂ ਅਤੇ �"ਰਤ ਸਟਾਫ ਦੀ ਤੇ ਇੱਕ ਬੱਚਿਆਂ ਦੇ ਮਾਪਿਆਂ ਤੇ ਮਰਦ ਟੀਚਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਬੱਚੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਣ। ਇਹ ਵੀ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਸਕੂਲਾਂ ਤੇ ਸਾਡੇ ਸ਼ਹਿਰਾਂ ਵਿੱਚ ਕੋਈ ਕੌਂਸਲਿੰਗ ਸੈ¤ਲ ਨਹੀਂ ਹਨ, ਜਿਨ੍ਹਾਂ ਨੂੰ ਸਥਾਪਤ ਕਰਨਾ ਬੜਾ ਜ਼ਰੂਰੀ ਹੈ। ਇਹ ਬੜੀ ਗਲਤ ਧਾਰਨਾ ਹੈ ਕਿ ਅਸੀਂ ਕੀ ਲੈਣਾ ਹੈ?

ਟੀਚਰਾਂ ਅਤੇ ਮਾਪਿਆਂ ਦਾ ਨਜ਼ਰੀਆ ਬਦਲਣ ਦੀ ਲੋੜ ਹੈ। ਜਦੋਂ ਤੱਕ ਬੱਚਿਆਂ ਨੂੰ ਸੁਣਿਆ ਨਹੀਂ ਜਾਂਦਾ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ, ਬੱਚੇ ਹਵਸ ਅਤੇ ਮੁਹੱਬਤ ਦੇ ਅਰਥ ਨਹੀਂ ਸਮਝ ਸਕਦੇ, ਇਖਲਾਕ ਦੀ ਸਿੱਖਿਆ ਏ ਬੀ ਸੀ ਦੀ ਸਿੱਖਿਆ ਨਾਲੋਂ ਵੀ ਜ਼ਰੂਰੀ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਬੱਚਿਆਂ ਲਈ ਕਿਹੋ ਜਿਹਾ ਵਿਰਸਾ ਛੱਡ ਕੇ ਜਾ ਰਹੇ ਹਾਂ, ਮੇਨ ਉਨ੍ਹਾਂ ਦੀ ਸਾਡੀ ਬਾਰੇ ਕੀ ਰਾਇ ਹੋਵੇਗੀ, ਗੰਦੇ, ਮੰਦੇ ਸਕੂਲ ਤੇ ਅਨੈਤਿਕ ਸਮਾਜ ਵੇਖ ਕੇ?

-ਡਾ. ਟੀ. ਆਰ. ਸ਼ਰਮਾ
http://www.S7News.com

No comments:

 
eXTReMe Tracker