Tuesday, May 19, 2009

ਥੋੜ੍ਹੇ ਸਮੇਂ ’ਚ ਯਾਦਗਾਰੀ ਕੰਮ ਕਰਾਂਗੀ- ਰੂਪ ਔਲਖ

ਚੰਡੀਗੜ੍ਹ (ਵਿ. ਪ੍ਰ.)-ਭਾਵੇਂ ਮੈਂ ਥੋੜ੍ਹੇ ਅਰਸੇ ਲਈ ਡੀ.ਪੀ.ਆਈ. (ਕਾਲਜਾਂ) ਪੰਜਾਬ ਦੇ ਵੱਕਾਰੀ ਅਹੁਦੇ 'ਤੇ ਆਈ ਹਾਂ। ਪਰ ਯਕੀਨ ਦਿਵਾਉਂਦੀ ਹਾਂ ਕਿ 15 ਕੁ ਦਿਨਾਂ ਦੇ ਇਸ ਕਾਰਜਕਾਲ ਦੌਰਾਨ 15 ਸਾਲ ਯਾਦ ਰਹਿਣ ਵਾਲੇ ਕੰਮ ਕਰਕੇ ਜਾਵਾਂਗੀ। ਇਹ ਵਿਚਾਰ ਸ੍ਰੀਮਤੀ ਰੂਪ �"ਲਖ ਨੇ ਅੱਜ ਆਪਣਾ ਨਵਾਂ ਅਹੁਦਾ ਸੰਭਾਲਦਿਆਂ ਪ੍ਰਗਟਾਏ। ਪੰਜਾਬ, ਹਰਿਆਣਾ ਅਤੇ ਹਿਮਾਚਲ ਵਾਲੇ ਸਾਂਝੇ ਪੰਜਾਬ ਦੇ ਸਮਿਆਂ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਲਈ ਗਈ 10ਵੀਂ ਦੀ ਪ੍ਰੀਖਿਆ ਵਿਚੋਂ ਅੱਵਲ ਰਹਿਣ ਵਾਲੇ ਸ੍ਰੀਮਤੀ ਰੂਪ �"ਲਖ ਨੇ ਇੰਗਲਿਸ਼ ਆਨਰਜ਼ ਪ੍ਰੀਖਿਆ ਵਿਚੋਂ ਗੋਲਡ ਮੈਡਲ ਹਾਸਲ ਕੀਤਾ ਅਤੇ ਯੂਨੀਵਰਸਿਟੀ ਦੀ ਐਮ. ਏ. ਦੀ ਪ੍ਰੀਖਿਆ ਵਿਚੋਂ ਦੂਜੇ ਦਰਜੇ 'ਤੇ ਰਹੇ। ਸਾਲ 1974 ਤੋਂ 1982 ਤੱਕ ਸਰਕਾਰੀ ਕਾਲਜ ਪਟਿਆਲਾ ਤੇ 1982 ਤੋਂ 2007 ਤੱਕ ਉਨ੍ਹਾਂ ਨੇ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਚੰਡੀਗੜ੍ਹ ਵਿਖੇ ਅਧਿਆਪਨ ਕਾਰਜ ਨਿਭਾਇਆ। ਸ੍ਰੀਮਤੀ �"ਲਖ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਸਮੇਤ ਅਧਿਆਪਕ ਵਰਗ ਦੇ ਲਮਕ ਅਵਸਥਾ 'ਚ ਪਏ ਕੇਸਾਂ ਨੂੰ ਨਿਪਟਾਉਣਗੇ। ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਟੀ.ਯੂ.) ਦੇ ਜਨਰਲ ਸਕੱਤਰ ਡਾ. ਜਗਵੰਤ ਸਿੰਘ ਸਮੇਤ ਪੰਜਾਬ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਜੈ ਪਾਲ ਸਿੰਘ, ਪ੍ਰੋ. ਸ਼ਸ਼ੀ ਕਾਂਤ, ਪ੍ਰੋ. ਗੁਰਜੰਟ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਉਨ੍ਹਾਂ ਨੂੰ ਨਵਾਂ ਅਹੁਦਾ ਸੰਭਾਲਣ 'ਤੇ ਜੀ ਆਇਆਂ ਕਿਹਾ।
http://www.S7News.com

No comments:

 
eXTReMe Tracker