Wednesday, May 20, 2009

ਲੋਕਸਭਾ \'ਚ ਪਹਿਲੀ ਦਫਾ ਪੁੱਜੇ ਚਾਰ ਗਾਂਧੀ

ਨਵੀਂ ਦਿੱਲੀ(ਭਾਸ਼ਾ)- ਨਹਿਰੂ-ਗਾਂਧੀ ਖਾਨਦਾਨ ਦੇ ਚਾਰ-ਚਾਰ ਮੈਂਬਰ ਇਸ ਵਾਰ ਲੋਕਸਭਾ ਦੀ ਸ਼ੋਭਾ ਵਧਾਉਣਗੇ.ਦੇਸ਼ ਦੇ ਇਤਹਾਸ ਵਿਚ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਇਸ ਪਰਿਵਾਰ ਦੇ ਚਾਰ ਮੈਂਬਰ ਇਕੱਠੇ ਹੇਠਲੇ ਸਦਨ ਵਿਚ ਬੈਠਣਗੇ. ਇਹ ਵੱਖਰੀ ਗੱਲ ਹੈ ਕਿ ਇਹਨਾਂ ਵਿਚੋਂ ਦੋ ਸੱਤਾਧਾਰੀ ਧਿਰ ਅਤੇ ਦੋ ਵਿਰੋਧੀ ਧਿਰ ਦੇ ਹੋਣਗੇ.ਭਾਜਪਾ ਆਗੂ ਵਰੁਣ ਗਾਂਧੀ ਪਹਿਲੀ ਦਫਾ ਪੀਲੀਭੀਤ ਤੋਂ ਜਿੱਤ ਕੇ ਲੋਕਸਭਾ ਵਿਚ ਪੁੱਜਣਗੇ ਅਤੇ ਸੰਸਦ ਪਹਿਲੀ ਵਾਰ ਦੋ ਮਾਂ ਪੁੱਤਾਂ ਦੀ ਜੋੜੀ ਦਾ ਸਵਾਗਤ ਕਰੇਗੀ. ਦੇਸ਼ ਦੇ ਪਹਿਲੇ ਸਿਆਸੀ ਪਰਿਵਾਰ ਦੇ ਇਹ ਗਾਂਧੀ ਦੋ ਮੁੱਖ ਸਿਆਸੀ ਦਲਾਂ ਦੀ ਪ੍ਰਤੀਨਿੱਧਤਾ ਕਰਨਗੇ.

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਹਨਾਂ ਦੇ ਪੁੱਤਰ ਰਾਹੁਲ ਗਾਂਧੀ ਸੱਤਾਧਾਰੀ ਗਠਬੰਧਨ ਦਾ ਹਿੱਸਾ ਹੋਣਗੇ ਤਾਂ ਭਾਜਪਾ ਨੇਤਾ ਮੇਨਕਾ ਗਾਂਧੀ ਅਤੇ ਉਹਨਾਂ ਦੇ ਪੁੱਤਰ ਵਰੁਣ ਗਾਂਧੀ ਭਗਵਾ ਪਾਰਟੀ ਦੇ ਬੈਨਰ ਹੇਠ ਵਿਰੋਧੀ ਧਿਰ ਵਿਚ ਬੈਠਣਗੇ. ਜ਼ਿਕਰਯੋਗ ਹੈ ਕਿ ਸੰਸਦ ਦੇ ਇਤਹਾਸ ਵਿਚ ਕੁੱਝ ਕੁ ਦਫਾ ਛੱਡ ਕੇ ਹੁਣ ਤੱਕ ਨਹਿਰੂ ਗਾਂਧੀ ਖਾਨਦਾਨ ਦਾ ਕੋਈ ਨਾ ਕੋਈ ਮੈਂਬਰ ਲੋਕਸਭਾ ਵਿਚ ਮੌਜੂਦ ਰਿਹਾ ਹੈ.
http://www.S7News.com

No comments:

 
eXTReMe Tracker