Sunday, May 17, 2009

ਰਾਜਨਾਥ ਨੇ ਪਾਰਟੀ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਲਈ

ਨਵੀਂ ਦਿਲੀ (ਪੱਤਰ ਪ੍ਰੇਰਕ)-ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਲੋਕਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਸਕੀਵਾਰ ਕੀਤੀ ਹੈ। ਰਾਜਨਾਥ ਸਿੰਘ ਨੇ ਸ੍ਰੀ ਐਲ ਕੇ ਅਡਵਾਨੀ ਨਾਲ ਅੱਜ ਮੁਲਾਕਾਤ ਕੀਤੀ।

ਅਡਵਾਨੀ ਨਾਲ ਮਿਲਣ ਤੋਂ ਬਾਅਦ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਪਾਰਟੀ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਸਵੀਕਾਰ ਕਰਦੇ ਹਨ ਤਾਂ ਉਨ੍ਹਾਂ ਕਿਹਾ ਕਿ ਹਾਂ ਮੈਂ ਜਿੰਮੇਵਾਰੀ ਲੈਂਦਾ ਹਾਂ।

ਉਨ੍ਹਾਂ ਕਿਹਾ ਕਿ ਪਾਰਟੀ ਇਸ ਹਾਰ ਦੇ ਕਾਰਣਾਂ ਦੀ ਸਮੀਖਿਆ ਕਰੇਗੀ ਅਤੇ ਉਨ੍ਹਾਂ ਕਾਰਨਾਂ ਦੀ ਜਾਂਚ ਕਰੇਗੀ ਜਿਨ੍ਹਾਂ ਦੇ ਕਾਰਣ ਪਾਰਟੀ ਨੂੰ ਇਹ ਦਿਨ ਦੇਖਣੇ ਪਏ। ਇਸ ਦੌਰਾਨ ਸ੍ਰੀ ਅਡਵਾਨੀ ਦੇ ਘਰ ਭਾਜਪਾ ਜਨਰਲ ਸਕੱਤਰ ਸ੍ਰੀ ਅਰੁਣ ਜੇਟਲੀ, ਪਾਰਟੀ ਦੀ ਸੀਨੀਅਰ ਨੇਤਾ ਨਜਮਾ ਹੇਪਤੁਲਾ, ਪ੍ਰਕਾਸ਼ ਜਾਵਡੇਕਰ ਅਤੇ ਕਲਬੀਰ ਪੁੰਜ ਪਹੁੰਚੇ। ਇਨ੍ਹਾਂ ਨੇਤਾਵਾਂ ਨੇ ਅਡਵਾਨੀ ਦੇ ਨਾਲ ਭਾਵੀ ਰਣਨੀਤੀ ਤੇ ਗੱਲਬਾਤ ਕੀਤੀ।
http://www.S7News.com

No comments:

 
eXTReMe Tracker