Tuesday, May 19, 2009

ਮੌਕੇ ਦੀ ਸਰਕਾਰ ਤੋਂ ਲੋਕ ਦੁਖੀ-ਸਲਹੋਤਰਾ

ਗੁਰਦਾਸਪੁਰ (ਪੱਤਰ ਪ੍ਰੇਰਕ)-ਗੁਰਦਾਸਪੁਰ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਨੌਜਵਾਨ ਕਾਂਗਰਸੀ ਆਗੂ ਸ੍ਰੀ ਨੀਰਜ ਸਲਹੋਤਰਾ ਨੇ ਇਕ ਪ੍ਰੈ¤ਸ ਬਿਆਨ ਰਾਹੀਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਮਿਲੇ ਭਾਰੀ ਉਤਸ਼ਾਹ ਕਾਰਨ ਸ: ਪ੍ਰਤਾਪ ਸਿੰਘ ਬਾਜਵਾ ਵੱਡੇ ਫਰਕ ਨਾਲ ਜਿੱਤ ਕੇ ਸਾਂਸਦ ਬਣਨਗੇ। ਸ੍ਰੀ ਸਲਹੋਤਰਾ ਨੇ ਕਿਹਾ ਕਿ ਗਠਜੋੜ ਸਰਕਾਰ ਵੱਲੋਂ ਬੀਤੇ ਦੋ ਸਾਲ ਦੌਰਾਨ ਹੋਈਆਂ ਵੱਖ-ਵੱਖ ਚੋਣਾਂ ਦੌਰਾਨ ਲੋਕਾਂ ਨਾਲ ਕੀਤੀਆਂ ਵਧੀਕੀਆਂ ਕਾਰਨ ਲੋਕ ਮੌਕੇ ਦੀ ਸਰਕਾਰ ਤੋਂ ਦੁਖੀ ਹਨ।

ਉਨ੍ਹਾਂ ਕਿਹਾ ਕਿ ਸਾਰੇ ਕਾਂਗਰਸੀ ਵਰਕਰਾਂ ਅਤੇ ਸੀਨੀਅਰ ਆਗੂਆਂ ਨੇ ਆਪਣੇ ਆਪਸੀ ਮਤਭੇਦਾਂ ਤੋਂ ਉਪਰ ਉਠ ਕੇ ਸ: ਬਾਜਵਾ ਦੀ ਚੋਣ ਮੁਹਿੰਮ ਵਿਚ ਪਿਛਲੇ ਕਰੀਬ 5 ਹਫਤੇ ਦਿਨ ਰਾਤ ਸਖ਼ਤ ਮਿਹਨਤ ਕਰਕੇ ਉਨ੍ਹਾਂ ਨੂੰ ਜਿੱਤਣ ਦੇ ਸਮਰਥ ਬਣਾਇਆ।
http://www.S7News.com

No comments:

 
eXTReMe Tracker