Tuesday, May 19, 2009

ਦੋਹਰਾ ਟੋਲ ਟੈਕਸ ਲੱਗਣ ਕਾਰਨ ਲੋਕਾਂ ’ਚ ਹਾਹਾਕਾਰ

ਮੁੱਲਾਂਪੁਰ ਦਾਖਾ (ਪੱਤਰ ਪ੍ਰੇਰਕ)-ਲੋਕ ਸਭਾ ਚੋਣ ਪ੍ਰਕਿਰਿਆ ਖ਼ਤਮ ਹੁੰਦਿਆਂ ਹੀ ਚੋਣ ਨਤੀਜੇ ਤੋਂ ਪਹਿਲਾ ਪੰਜਾਬ ਸਰਕਾਰ ਦੀ ਹਰੀ ਝੰਡੀ ਬਾਅਦ ਮਾਲਵਾ ਪੱਟੀ ਦੇ ਲੋਕਾਂ ਦੀ ਜੇਬਾਂ ਵਿਚੋਂ ਪੈਸੇ ਕਢਵਾਉਣ ਲਈ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਮੁੱਲਾਂਪੁਰ-ਬਰਨਾਲਾ ਰਾਜ ਮਾਰਗ ਉਪਰ ਮੁੱਲਾਂਪੁਰ ਤੋਂ ਅੱਗੇ ਹਿੱਸੋਵਾਲ ਡਰੇਨ ਪੁਲ ਅਤੇ ਮਹਿਲ ਕਲਾਂ ਟੋਲ ਬੈਰੀਅਰ ਲਗਾ ਕੇ ਨਿੱਜੀ ਕੰਪਨੀ ਨੇ ਅੱਜ ਸਵੇਰ 7 ਵਜੇ ਤੋਂ ਟੋਲ ਇਕੱਠਾ ਕਰਨਾ ਸ਼ੁਰੂਕਰ ਦਿੱਤਾ। ਰੋਹਾਨ ਰਾਜਦੀਪ ਟੋਲਵੇਜ਼ ਪ੍ਰਾਈਵੇਟ ਲਿਮਟਿਡ ਵੱਲੋਂ ਨਿਰਮਾਣ ਅਧੀਨ ਕਰੀਬ 58 ਕਿਲੋਮੀਟਰ ਸੜਕ ਉਪਰ ਇਕ ਟੋਲ ਬੈਰੀਅਰ 'ਤੇ ਕਾਰ-ਜੀਪ ਉਪਰ ਇਕ ਪਾਸੇ ਦੇ 21 ਰੁਪਏ ਵਸੂਲ ਕੀਤੇ ਜਾਣਗੇ, ਜਾਣੀਕਿ ਮੁੱਲਾਂਪੁਰ ਤੋਂ ਬਰਨਾਲਾ ਪਹੁੰਚਣ ਵਾਲੀ ਕਾਰ ਜੀਪ ਉਪਰ 42 ਰੁਪਏ ਟੋਲ ਦੇਣਾ ਪਵੇਗਾ। ਵੇਰਵਿਆਂ ਅਨੁਸਾਰ ਟੋਲਵੇਜ਼ ਕੰਪਨੀ ਵੱਲੋਂ ਨਿਰਮਾਣ ਅਧੀਨ ਅਧੂਰਾ ਕੰਮ 4 ਮਹੀਨੇ ਵਿਚ ਪੂਰਾ ਕਰਨਾ ਹੋਵੇਗਾ ਅਤੇ ਮੰਡੀ ਮੁੱਲਾਂਪੁਰ ਰੇਲਵੇ ਪੁਲ, ਗੁਰੂਸਰ ਸੁਧਾਰ ਨਹਿਰੀ ਪੁਲ ਅਤੇ ਬਰਨਾਲਾ ਨੇੜੇ ਰੇਲਵੇ ਪੁਲ ਤਿਆਰ ਹੋਣ ਬਾਅਦ 7 ਰੁਪਏ ਪ੍ਰਤੀ ਪਰਚੀ ਹੋਰ ਵਾਧਾ ਹੋਵੇਗਾ। ਕਰੀਬ 100 ਕਰੋੜ ਰੁਪਏ ਲਾਗਤ ਵਾਲੀ ਸੜਕ ਉਪਰ ਅੱਜ ਸ਼ੁਰੂਹੋਏ ਟੋਲ ਅੰਦਰ ਹਰ ਵਰ੍ਹੇ ਮਹਿੰਗਾਈ ਦੀ ਵਧੀ ਦਰ ਉਪਰ 10 ਫੀਸਦੀ ਵਾਧਾ ਹੋਵੇਗਾ ਅਤੇ ਨਿੱਜੀ ਕੰਪਨੀ ਲਗਾਤਾਰ 15 ਵਰ੍ਹੇ ਟੋਲ ਟੈਕਸ ਇਕੱਠਾ ਕਰਨ ਦੇ ਨਾਲ ਸੜਕ ਦੀ ਮੁਰੰਮਤ ਪ੍ਰਤੀ ਜ਼ਿੰਮੇਵਾਰ ਹੋਵੇਗੀ। ਟੋਲ ਸ਼ੁਰੂਹੁੰਦਿਆਂ ਹੀ ਲੁਧਿਆਣਾ-ਬਰਨਾਲਾ ਜ਼ਿਲ੍ਹਿਆਂ ਦੇ ਟੋਲ ਬੈਰੀਅਰ ਨਜ਼ਦੀਕ ਪਿੰਡਾਂ ਦੇ ਲੋਕਾਂ ਅੰਦਰ ਹਾਹਾਕਾਰ ਮੱਚ ਗਈ। ਸਕੂਲ ਅਤੇ ਨਿੱਜੀ ਸਰਕਾਰੀ ਬੱਸਾਂ ਦੇ ਨਾਲ ਟਰੱਕ ਅਪ੍ਰੇਟਰਾਂ ਇਸ ਟੋਲ ਦਾ ਤਿੱਖਾ ਵਿਰੋਧ ਕੀਤਾ। ਲੋਕਲ ਟਰੱਕ ਅਪ੍ਰੇਟਰ ਛਿੰਦਰ ਸਿੰਘ ਸਿੰਘ ਗਿੱਲ ਸੁਧਾਰ, ਟਰੱਕ ਯੂਨੀਅਨ ਰਾਏਕੋਟ ਪ੍ਰਧਾਨ ਗੁਰਜੀਤ ਸਿੰਘ ਰਾਏ, ਟਰੱਕ ਯੂਨੀਅਨ ਮੰਡੀ ਮੁੱਲਾਂਪੁਰ ਪ੍ਰਧਾਨ ਭੁਪਿੰਦਰ ਸਿੰਘ ਨੀਲਾ ਗਹੋਰ, ਗੁਰੂਨਾਨਕ ਸਕੂਲ ਮੁੱਲਾਂਪੁਰ ਬੱਸਾਂ ਦੇ ਵੱਖੋਂ-ਵੱਖ ਮਾਲਕਾਂ ਟੋਲ ਬੈਰੀਅਰ ਦੀ ਆਲੋਚਨਾ ਕਰਦਿਆਂ ੍ਯਕਿਹਾ ਕਿ ਪੰਜਾਬ ਦੀ ਡੁੱਬ ਰਹੀ ਟਰਾਂਸਪੋਰਟ ਨੂੰ ਸਰਕਾਰ ਨੇ ਨਿੱਜੀ ਕੰਪਨੀ ਦੁਆਰਾ ਲੁੱਟਣ ਦਾ ਜੋ ਰਾਹ ਅਖਤਿਆਰ ਕੀਤਾ ਹੈ, ਮੰਦਭਾਗਾ ਹੈ।
http://www.S7News.com

No comments:

 
eXTReMe Tracker