Wednesday, May 20, 2009

ਪਾਕਿ ਦੀ ਸਥਿੱਰਤਾ ਦਾਅ \'ਤੇ

ਵਾਸ਼ਿੰਗਟਨ- ਅਮਰੀਕੀ ਖੂਫੀਆ ਵਿਭਾਗ ਸੀਆਈਏ ਦੇ ਨਿਦੇਸ਼ਕ ਨੇ ਪਾਕਿਸਤਾਨੀ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀਆਂ ਦੀ ਬਜਾਏ ਭਾਰਤ ਉੱਪਰ ਜਿਆਦਾ ਧਿਆਨ ਦੇਣ ਨਾਲ ਉਹਨਾਂ ਦੀ ਸਥਿੱਰਤਾ ਦਾਅ ਉੱਪਰ ਲੱਗ ਸਕਦੀ ਹੈ. ਲਿਉਨ ਪੈਨੇਟਾ ਨੇ ਕਿਹਾ ਕਿ ਪਾਕਿਸਤਾਨ ਨੂੰ ਸਥਿੱਰਤਾ ਲਈ ਤਾਲੀਬਾਨ ਅਤੇ ਅਲਕਾਇਦਾ ਵੱਲੋਂ ਪੈਦਾ ਗੰਭੀਰ ਸੁਰੱਖਿਆ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ.ਉਹਨਾਂ ਪਾਕਿਸਤਾਨੀ ਸਰਕਾਰ ਨੂੰ ਕਿਹਾ ਕਿ ਉਹਨਾਂ ਨੂੰ ਕਬਾਇਲੀ ਖੇਤਰ ਵਿਚ ਅਤਵਾਦੀਆਂ ਦੀ ਸ਼ਰਨਗਾਹ ਨੂੰ ਖਤਮ ਕਰਨਾ ਪਵੇਗਾ. ਪੈਨੇਟਾ ਨੇ ਕਿਹਾ ਕਿ ਮੈਂ ਮੰਨਦਾ ਹਾਂ ਅਤੇ ਜਿਵੇਂ ਮੈਨੂੰ ਆਸ ਹੈ ਕਿ ਪਾਕਿਸਤਾਨ ਸਰਕਾਰ ਵੀ ਇਸ ਇਲਾਕੇ ਨਾਲ ਜੁੜੇ ਖਤਰੇ ਨੂੰ ਸਮਝਦੀ ਹੈ ਜੋ ਇਸ ਖੇਤਰ ਵਿਚ ਸਥਿੱਰਤਾ ਲਈ ਚੁਣੌਤੀ ਪੇਸ਼ ਕਰ ਰਹੇ ਹਨ. ਉਹਨਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਤਹਾਸਕ ਚਿੰਤਾ ਹਮੇਸ਼ਾ ਰਹੇਗੀ ਪਰ ਅੱਤਵਾਦੀਆਂ ਦੀ ਬਜਾਏ ਭਾਰਤ ਉੱਪਰ ਵਧੇਰੇ ਧਿਆਨ ਦੇਣ ਨਾਲ ਪਾਕਿਸਤਾਨ ਦੀ ਸਥਿੱਰਤਾ ਦਾਅ \'ਤੇ ਲੱਗ ਸਕਦੀ ਹੈ.
http://www.S7News.com

No comments:

 
eXTReMe Tracker