Tuesday, May 19, 2009

ਸਾਫ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਦੋਲੋਵਾਲ ਦੇ ਵਸਨੀਕ

ਬੇਗੋਵਾਲ (ਪੱਤਰ ਪ੍ਰੇਰਕ)-ਦੇਸ਼ ਆਜ਼ਾਦ ਹੋਇਆਂ 62 ਸਾਲ ਤੋਂ ਉ¤ਪਰ ਸਮਾਂ ਹੋ ਚੁੱਕਾ ਹੈ ਪਰ ਸਾਡੇ ਪਿੰਡਾਂ ਦੇ ਲੋਕਾਂ ਨੂੰ ਅਜੇ ਬੁਨਿਆਦੀ ਸਹੂਲਤਾਂ ਨਹੀਂ ਮਿਲੀਆਂ। ਪਿੰਡ ਦੋਲੋਵਾਲ ਆਬਾਦੀ ਪੱਖੋਂ ਛੋਟਾ ਜਿਹਾ ਪਿੰਡ ਹੈ ਪਰ ਪੀਣ ਵਾਲਾ ਸਾਫ ਪਾਣੀ ਅਤੇ ਹੋਰ ਸਹੂਲਤਾਂ ਨਾਮਾਤਰ ਹਨ। ਪਿੰਡ ਵਾਸੀਆਂ ਸੰਤੋਖ ਸਿੰਘ, ਗੁਲਾਬ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਬੰਤਾ ਸਿੰਘ, ਹਰਭਜਨ ਸਿੰਘ, ਸੂਬੇਦਾਰ ਪੂਰਨ ਸਿੰਘ ਆਦਿ ਨੇ ਦੱਸਿਆ ਕਿ ਸਾਡੇ ਪਿੰਡ ਨੂੰ ਨੰਗਲ ਲੁਬਾਣਾ ਦੀ ਟੈਂਕੀ ਤੋਂ ਪਾਣੀ ਮਿਲ ਰਿਹਾ ਹੈ ਪਿੰਡ ਕਾਫੀ ਦੂਰ ਹੋਣ ਕਰਕੇ ਕਦੇ ਵੀ ਸਹੀ ਮਾਤਰਾ ਵਿਚ ਪਾਣੀ ਨਹੀਂ ਮਿਲਿਆ।

ਪਿੰਡ ਨੰਗਲ ਲੁਬਾਣਾ ਵਿਚ ਬਹੁਤ ਸਾਰੇ ਲੋਕਾਂ ਨੇ ਟੁੱਲੂ ਪੰਪ ਲਗਾਏ ਹੋਏ ਹਨ, ਜਦੋਂ ਵੀ ਸਪਲਾਈ ਚੱਲਦੀ ਹੈ ਲੋਕ ਪੰਪ ਚਲਾ ਕੇ ਆਪਣੀਆਂ ਟੈਂਕੀਆਂ ਭਰ ਲੈਂਦੇ ਹਨ ਇਸ ਤੋਂ ਇਲਾਵਾ ਗਲੀਆਂ ਵਿਚ ਟੂਟੀਆਂ ਨਾ ਹੋਣ ਕਰਕੇ ਪਾਣੀ ਲਗਾਤਾਰ ਵੱਗਦਾ ਰਹਿੰਦਾ ਹੈ। ਇਸ ਸਬੰਧ ਵਿਚ ਅਸੀਂ ਸਬੰਧਿਤ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਕਹਿਣਾ ਸੀ ਕਿ ਤੁਹਾਡੇ ਪਿੰਡ ਨੂੰ ਸੀਕਰੀ ਵਾਲੀ ਟੈਂਕੀ ਤੋਂ ਪਾਣੀ ਮਿਲਣਾ ਹੈ ਜਦਕਿ ਉਹ ਟੈਂਕੀ ਤਾਂ ਅਜੇ ਚੱਲੀ ਨਹੀਂ, ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਪਿੰਡ ਲਈ ਪਾਣੀ ਦੀ ਸਪਲਾਈ ਵਿਚ ਤੁਰੰਤ ਸੁਧਾਰ ਕੀਤਾ ਜਾਵੇ।


http://www.S7News.com

No comments:

 
eXTReMe Tracker