Wednesday, May 20, 2009

ਪਾਕਿ ਲੇਖਕ ਨੂੰ ਹਵਾਈ ਅੱਡੇ \'ਤੇ ਤਾੜਨਾ

ਇਸਲਾਮਾਬਾਦ- ਪਾਕਿਸਤਾਨ ਦੇ ਇੱਕ ਪ੍ਰਸਿੱਧ ਲੇਖਕ ਨੂੰ ਨਿਊਜ਼ੀਲੈਂਡ ਵਿਖੇ ਹਵਾਈ ਅੱਡੇ ਉੱਪਰ ਕਸਟਮ ਡਿਊਟੀ ਅਧਿਕਾਰੀਆਂ ਵੱਲੋਂ ਉਸ ਵੇਲ੍ਹੇ ਤਾੜਨਾ ਦਿੱਤੀ ਗਈ ਅਤੇ ਹਿਰਾਸਤ ਵਿਚ ਰੱਖਿਆ ਗਿਆ ਜਦੋਂ ਬੀਤੇ ਹਫਤੇ ਉਹ ਇੱਕ ਪੁਰਸਕਾਰ ਸਮਾਰੋਹ ਵਿਚ ਸ਼ਾਮਲ ਹੋਣ ਲਈ ਉੱਥੇ ਗਏ ਸਨ. ਆਪਣੀ ਪੁਸਤਕ \'ਏ ਕੇਸ ਆਫ ਐਕਸਪਲੋਡਿੰਗ ਮੈਂਗੋਜ਼\' ਲਈ ਰਾਸ਼ਟਰਮੰਡਲ ਪੁਰਸਕਾਰ ਜਿੱਤਣ ਵਾਲੇ ਮੋਹੰਮਦ ਹਨੀਫ ਨੂੰ ਦੋ ਘੰਟੇ ਤੱਕ ਆਕਲੈਂਡ ਹਵਾਈ ਅੱਡੇ ਉੱਪਰ ਹਿਰਾਸਤ ਵਿਚ ਰੱਖਿਆ ਗਿਆ.

ਹਨੀਫ ਨੇ ਰੇਡਿਉ ਨਿਊਜ਼ੀਲੈਂਡ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਹਵਾਈ ਅੱਡੇ ਉੱਪਰ ਉਹਨਾਂ ਦੇ ਅੰਡਰ ਗਾਰਮੈਂਟਸ ਤੱਕ ਦੀ ਤਲਾਸ਼ੀ ਕੀਤੀ ਅਤੇ ਉਹਨਾਂ ਦੀ ਕਾਪੀ ਵੀ ਪੜ੍ਹੀ. ਉਹਨਾਂ ਕਿਹਾ ਕਿ ਘਟਨਾ ਮਗਰੋਂ ਉਹਨਾਂ ਨੇ ਪੁਰਸਕਾਰ ਸਮਾਰੋਹ ਦਾ ਬਾਇਕਾਟ ਕਰਨ ਅਤੇ ਪਾਕਿਸਤਾਨ ਵਾਪਸ ਪਰਤਣ ਦੀ ਗੱਲ ਸੋਚੀ ਪਰ ਉਹ 28 ਘੰਟੇ ਦੀ ਇੱਕ ਹੋਰ ਉਡਾਨ ਨਹੀਂ ਚਾਹੁੰਦੇ ਸਨ. ਹਨੀਫ ਵੱਲੋਂ ਲਿਖੀ ਗਈ ਕਿਤਾਬ ਵਿਚ ਸਿਆਸੀ ਜੁਮਲੇ ਹਨ.ਉਹਨਾਂ ਕਿਹਾ ਕਿ ਅੱਜ ਕੱਲ੍ਹ ਮੁਸਲਿਮ ਨਾਂ ਵਾਲੇ ਵਿਅਕਤੀ ਨਾਲ ਭੇਦਭਾਵ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ.
http://www.S7News.com

No comments:

 
eXTReMe Tracker