Monday, May 18, 2009

ਕਮਜੋਰ ਪ੍ਰਧਾਨ ਮੰਤਰੀ ਨੇ ਦਿੱਤਾ ਮਜਬੂਤ ਜਵਾਬ

ਨਵੀਂ ਦਿੱਲੀ (ਦੋਆਬਾ ਨਿਊਜ਼ ਸਰਵਿਸ)-ਸੰਯੋਗਵਸ ਰਾਜਨੀਤੀ ਵਿੱਚ ਆਉਣ ਵਾਲੇ ਮਨਮੋਹਨ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ ਅਤੇ ਕਮਜੋਰ ਪ੍ਰਧਾਨ ਮੰਤਰੀ ਦੱਸਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਵੀ ਦੇ ਦਿੱਤਾ ਹੈ। ਲੋਕਸਭਾ ਚੋਣਾਂ ਦੇ ਨਤੀਜਿਆਂ ਅਤੇ ਰੁਝਾਨਾਂ ਤੋਂ ਬਾਅਦ ਸ੍ਰ: ਮਨਮੋਹਨ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਸ਼ਾਂਤ ਕਰ ਦਿੱਤਾ ਹੈ ਅਤੇ ਇਹ ਗੱਲ ਵੀ ਸਹੀ ਹੈ ਕਿ ਉਹਨਾਂ ਤੇ ਹਮਲਾ ਬੋਲਣ ਵਾਲੀ ਭਾਜਪਾ ਅਤੇ ਖੱਬੇਪੱਖੀ ਹੁਣ ਕੁੱਝ ਕਹਿਣ ਦੀ ਸਥਿਤੀ ਵਿੱਚ ਨਹੀਂ ਹਨ।

ਅਰਥ ਸ਼ਾਸ਼ਤਰੀ ਤੋਂ ਰਾਜਨੇਤਾ ਬਣੇ ਸ੍ਰ: ਮਨਮੋਹਨ ਸਿੰਘ ਨੂੰ ਭਾਰਤ ਵਿੱਚ ਆਰਥਿਕ ਸੁਧਾਰਾਂ ਦਾ ਜਨਕ ਕਿਹਾ ਜਾਂਦਾ ਹੈ। ਉਹ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਮੁਕਾਬਲੇ ਮਨਮੋਹਨ ਸਿੰਘ ਨੇ ਗਠਜੋੜ ਸਰਕਾਰ ਕਿਤੇ ਜ਼ਿਅਲਾਦਾ ਕੁਸ਼ਲਤਾ ਨਾਲ ਚਲਾਈ। ਵਾਜਪਾਈ ਨੂੰ 13 ਮਹੀਨੇ ਬਾਅਦ ਦੁਬਾਰਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਸੀ ਪਰ ਮਨਮੋਹਨ ਸਿੰਘ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ ਅਤੇ ਇੱਕ ਵਾਰ ਫਿਰ ਦੇਸ਼ ਦੀ ਵਾਗਡੋਰ ਸੰਭਾਲਣ ਜਾ ਰਹੇ ਹਨ।

ਕਾਂਗਰਸੀਆਂ ਦੇ ਵਿਚਾਲੇ ਡਾਕਟਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਮਨਮੋਹਨ ਸਿੰਘ 1991 ਤੋਂ ਹੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਰਹੇ ਹਨ। ਭਾਰਤੀ ਰਿਜਰਵ ਬੈਂਕ ਦੇ ਸਾਬਕਾ ਗਵਰਨਰ ਅਤੇ ਸਾਬਕਾ ਵਿੱਤ ਸਕੱਤਰ ਮਨਮੋਹਨ ਸਿੰਘ ਨੇ ਵਿੱਤ ਮੰਤਰੀ ਦੇ ਰੂਪ ਵਿੱਚ ਭਾਰਤ ਦੇ ਆਰਥਿਕ ਸੁਧਾਰਾਂ ਨੂੰ ਦਿਸ਼ਾ ਦਿੱਤੀ ਸੀ। ਆਰਥਿਕ ਸੰਕਟ ਦਾ ਆਲਮ ਇਹ ਸੀ ਕਿ ਭੁਗਤਾਨ ਸੰਤੁਲਨ ਦੀ ਸਥਿਤੀ ਨਾਲ ਨਿਪਟਣ ਲਈ ਉਸ ਸਮੇਂ ਭਾਰਤ ਨੂੰ ਆਪਣਾ ਸੋਨਾ ਵੀ ਵਿਦੇਸ਼ ਵਿੱਚ ਗਿਰਵੀ ਰੱਖਣਾ ਪਿਆ ਸੀ। ਉਸ ਤੋਂ ਬਾਅਦ ਤੋਂ ਸ੍ਰ: ਮਨਮੋਹਨ ਸਿੰਘ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 2004ਦੀਆਂ ਚੋਣਾਂ ਵਿੱਚ ਜਿੱਤ ਹਾਸਿਲ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾਉਂਦਿਆਂ ਸ੍ਰ: ਮਨਮੋਹਨ ਸਿੰਘ ਦੇ ਨਾਮ ਨੂੰ ਅੱਗੇ ਵਧਾਇਆ ਸੀ।

ਸ੍ਰ: ਮਨਮੋਹਨ ਸਿੰਘ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਅਤੇ ਤਿੰਨ ਬੇਟੀਆਂ ਹਨ। ਉਹ ਅਸਾਮ ਤੋਂ ਰਾਜਸਭਾ ਦੇ ਮੈਂਬਰ ਹਨ ਅਤੇ ਅਸਾਮ ਅਤੇ ਪੰਜਾਬ ਤੋਂ ਕਾਂਗਰਸ ਕਮੇਟੀ ਦੇ ਮੈਂਬਰ ਹਨ।
http://www.S7News.com

No comments:

 
eXTReMe Tracker