Monday, May 18, 2009

ਝੁੱਗੀ-ਝੌਂਪੜੀ ਦੇ ਬੱਚਿਆਂ ਲਈ ਸਕੂਲ ਖੋਲ੍ਹਿਆ

ਨਕੋਦਰ (ਤਰਲੋਕ)-ਨਕੋਦਰ ਤੋਂ ਜਲੰਧਰ ਮਾਰਗ 'ਤੇ ਵੇਈਂ 'ਤੇ ਰਹਿ ਰਹੇ ਝੁੱਗੀ ਝੌਂਪੜੀ ਵਾਲਿਆਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਵਾਸਤੇ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ (ਉ¤ਗੀ) ਵਲੋਂ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਬਾਬਾ ਜੀ ਦਾ ਉਦੇਸ਼ ਹੈ ਕਿ ਇਹ ਬੱਚੇ ਪੜ੍ਹ-ਲਿਖ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਣ। ਇਥੋਂ ਦੇ ਵਸਨੀਕਾਂ ਨੇ ਕਿਹਾ ਬਾਬਾ ਜੀ ਦਾ ਬਹੁਤ ਖੁਸ਼ੀ ਨਾਲ ਧੰਨਵਾਦ ਕੀਤਾ। ਬਾਬਾ ਜੀ ਵਲੋਂ ਬੱਚਿਆਂ ਨੂੰ ਵਰਦੀਆਂ, ਟਾਈ, ਬੈਲਟਾਂ, ਕਿਤਾਬਾਂ, ਕਾਪੀਆਂ ਆਦਿ ਦਿੱਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ 'ਚ ਵਧੀਆ ਸਕੂਲ ਬਣਾਇਆ ਜਾਵੇਗਾ। ਉਨ੍ਹਾਂ ਦੇ ਨਾਲ ਸ਼੍ਰੀ ਅੰਮ੍ਰਿਤ ਸ਼ੁਭ ਯੂ. ਐ¤ਸ. ਏ., ਬਲਬੀਰ ਸਿੰਘ ਚੀਮਾ, ਰਾਮ ਸਿੰਘ �"ਲਖ ਸੰਪਾਦਕ 'ਦੋਆਬਾ ਹੈ¤ਡਲਾਈਨਜ਼' ਅਤੇ ਬਾਬਾ ਜੀ ਦੇ ਸ਼ਰਧਾਲੂ ਸਨ। ਬਾਬਾ ਜੀ ਵਲੋਂ ਸੰਗਤਾਂ ਨੂੰ ਇਸ ਸੇਵਾ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਇਸ ਸਮੇਂ ਇੱਕ ਅਧਿਆਪਕ ਦੀ ਨਿਯੁਕਤੀ ਵੀ ਕੀਤੀ ਗਈ।
http://www.S7News.com

No comments:

 
eXTReMe Tracker