Wednesday, May 20, 2009

ਉੱਤਰ \'ਚ ਰਹੀ ਕਾਂਗਰਸ ਪੱਖੀ ਪੌਣ

15ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ, ਜਿਹਨਾਂ ਤੋਂ ਸਪੱਸ਼ਟ ਹੋ ਗਿਆ ਕਿ ਇਸ ਵਾਰ ਲੋਕਾਂ ਨੂੰ ਖੇਤਰੀ ਦਲਾਂ \'ਚ ਵਧੇਰੇ ਰੁੱਝੀ ਨਹੀਂ ਰਹੀ. ਪੰਜਾਬ ਦੀਆਂ 13 ਸੀਟਾਂ ਵਿੱਚੋਂ ਇਸ ਵਾਰ ਕਾਂਗਰਸ ਅੱਠ ਸੀਟਾਂ ਉੱਤੇ ਜਿੱਤੀ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਕੇਵਲ ਚਾਰ ਸੀਟਾਂ ਅਤੇ ਇੱਕ ਸੀਟ ਭਾਜਪਾ ਦੇ ਖਾਤੇ ਵਿੱਚ ਆਈ. ਜਦਕਿ ਪਿਛਲੀ ਵਾਰ ਨਤੀਜੇ ਕੁੱਝ ਇਸ ਤਰ੍ਹਾਂ ਸਨ, ਅਕਾਲੀ ਦਲ ਨੂੰ ਅੱਠ ਸੀਟਾਂ, ਤਿੰਨ ਸੀਟਾਂ ਭਾਜਪਾ ਨੂੰ ਅਤੇ ਦੋ ਸੀਟਾਂ ਕੇਵਲ ਕਾਂਗਰਸ ਨੂੰ ਮਿਲੀਆਂ ਸਨ. ਜਿੱਥੇ ਪੰਜਾਬ ਵਿੱਚ ਕਾਂਗਰਸ ਨੂੰ ਇਸ ਵਾਰ ਭਰਵਾਂ ਹੁੰਗਾਰਾ ਮਿਲਿਆ, ਉੱਥੇ ਹੀ ਹਰਿਆਣਾ ਵਿਖੇ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ, ਅਤੇ ਕਾਂਗਰਸ ਨੇ ਆਪਣੀ ਸਥਿਤੀ ਬਰਕਰਾਰ ਰੱਖੀ. 15ਵੀਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਪੰਜਾਬ ਹਰਿਆਣਾ ਤੋਂ ਇਲਾਵਾ ਉਤਰਾਖੰਡ ਵਿੱਚ ਚੰਗਾ ਸਮਰੱਥਨ ਮਿਲਿਆ, ਇੱਥੇ ਉਹਨਾਂ ਹੂੰਝਾ ਮਾਰ ਜਿੱਤ ਦਰਜ ਕੀਤੀ, ਜਦਕਿ ਪਿਛਲੀ ਵਾਰ ਇੱਥੇ ਕਾਂਗਰਸ ਨੂੰ ਕੇਵਲ ਇੱਕ ਸੀਟ \'ਤੇ ਜਿੱਤ ਮਿਲੀ ਸੀ.

ਇਤਨਾ ਹੀ ਨਹੀਂ ਉਤਰਾਖੰਡ ਦੀ ਤਰ੍ਹਾਂ ਕਾਂਗਰਸ ਨੇ ਦਿੱਲੀ ਦੀਆਂ ਸਾਰੀਆਂ ਸੀਟਾਂ \'ਤੇ ਜਿੱਤ ਪ੍ਰਾਪਤ ਕੀਤੀ. ਯੂਪੀ ਵਿੱਚ ਵੀ ਕਾਂਗਰਸ ਦੀ ਸਥਿਤੀ \'ਚ ਕਾਫ਼ੀ ਸੁਧਾਰ ਨਜ਼ਰ ਆਇਆ, ਯੂਪੀ ਦੀਆਂ 80 ਸੀਟਾਂ ਵਿੱਚੋਂ 21 ਸੀਟਾਂ ਉੱਤੇ ਕਾਂਗਰਸ ਕਬਜ਼ਾ ਕਰਨ ਵਿੱਚ ਸਫ਼ਲ ਹੋਈ, ਜਿਸਦੇ ਨਾਲ ਇੱਥੇ ਕਾਂਗ਼ਰਸ ਨੂੰ 12 ਸੀਟਾਂ ਪਿਛਲੀ ਵਾਰ ਦੇ ਮੁਕਾਬਲੇ ਵਧੇਰੇ ਮਿਲੀਆਂ. ਜੰਮੂ ਕਸ਼ਮੀਰ ਵਿੱਚ ਕਾਂਗਰਸ ਠੀਕ ਠੀਕ ਰਹੀ ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਦੋ ਸੀਟਾਂ ਦਾ ਨੁਕਸਾਨ ਸਹਿਣਾ ਪਿਆ. ਹਿਮਾਚਲ ਦੀ ਤਰ੍ਹਾਂ ਬਿਹਾਰ ਵਿੱਚ ਕਾਂਗਰਸ ਨੂੰ ਇੱਕ ਸੀਟ ਦਾ ਨੁਕਸਾਨ ਝੱਲਣਾ ਪਿਆ. ਇਹ ਨੁਕਸਾਨ ਉਸ ਵੇਲੇ ਬਹੁਤ ਘੱਟ ਨਜ਼ਰ ਆਉਂਦਾ ਹੈ, ਜਦੋਂ ਰਾਜਸਥਾਨ ਦੇ ਨਤੀਜਿਆਂ ਵੱਲ ਨਿਗਾਹ ਜਾਂਦੀ ਹੈ, ਜਿੱਥੇ ਕਾਂਗਰਸ ਨੇ 15 ਸੀਟਾਂ ਦਾ ਇਜਾਫ਼ਾ ਕਰਦੇ ਹੋਏ ਇਸ ਵਾਰ 19 ਸੀਟਾਂ ਉੱਤੇ ਕਬਜ਼ਾ ਕੀਤਾ.
http://www.S7News.com

No comments:

 
eXTReMe Tracker