Monday, May 18, 2009

ਹੁਣ ਚੋਣ ਦੰਗਲ 28 ਮਈ ਤੱਕ ਨੂਰਮਹਿਲ ’ਚ

ਚੰਡੀਗੜ੍ਹ (ਵਿ. ਪ੍ਰ.)-ਪੰਜਾਬ ਦੇ 9 ਪਾਰਲੀਮੈਂਟ ਹਲਕਿਆਂ ਵਿੱਚ ਵੋਟਾਂ ਪੈਣ ਦਾ ਕੰਮ ਖਤਮ ਹੋਣ ਤੋਂ ਬਾਅਦ ਹੁਣ ਚੋਣ ਦੰਗਲ ਤੇ ਨੂਰਮਹਿਲ ਵਿੱਚ ਸਿਫਟ ਹੋ ਜਾਵੇਗਾ। ਜਿੱਥੇ 28 ਮਈ ਨੂੰ ਨੂਰਮਹਿਲ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਹੋਣੀ ਹੈ। ਇੱਥੇ ਹੁਣ ਸਿਰਫ ਚਾਰ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜਿੰਨ੍ਹਾਂ ਵਿੱਚ ਕਾਂਗਰਸ ਦੇ ਗੁਰਬਿੰਦਰ ਸਿੰਘ ਅਟਵਾਲ, ਸ਼੍ਰੋਮਣੀ ਅਕਾਲੀ ਦਲ ਦੀ ਰਾਜਵਿੰਦਰ ਕੌਰ ਭੁੱਲਰ, ਸੀ ਪੀ ਐ¤ੇਮ ਦੇ ਹਰਬੰਸ ਸਿੰਘ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮ.ਲ.) ਦੇ ਹੰਸ ਰਾਜ ਪੱਬਵਾਂ ਹਨ। ਇਸ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਚੋਣ ਪ੍ਰਚਾਰ ਮੁਹਿੰਮ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਗਲੇ ਦਿਨਾਂ ਵਿੱਚ ਕਰ ਰਹੇ ਹਨ ਤੇ ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਨੂੰ ਅਕਾਲੀ ਦਲ ਵੱਲੋਂ ਅਗਾਜ਼ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਾਰਲੀਮੈਂਟ ਚੋਣਾਂ ਤੋਂ ਵਿਹਲ ਤੋਂ ਬਾਅਦ ਆਪਣੀ ਰਿਹਾਇਸ਼ 'ਤੇ ਇਸ ਜ਼ਿਮਨੀ ਚੋਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਸਮਝਿਆ ਜਾ ਰਿਹਾ ਹੈ। 17 ਮਈ ਤੇ ਇਸ ਨੂਰਮਹਿਲ ਇਲਾਕੇ ਵਿੱਚ ਸਰਕਾਰ ਆਪਣਾ ਵੀ ਸਾਰਾ ਜ਼ੋਰ ਲਗਾਉਣਾ ਸ਼ੁਰੂ ਕਰ ਦੇਵੇਗੀ। ਅਕਾਲੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਜ਼ਿਮਨੀ ਚੋਣ ਲਈ 135 ਪੋ¦ਿਗ ਬੂਥ ਬਣਾਏ ਗਏ ਹਨ। ਅਕਾਲੀ ਦਲ ਵੱਲੋਂ ਇਨ੍ਹਾਂ ਪੋ¦ਿਗ ਬੂਥਾਂ ਨੂੰ 32 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜਦੋਂ ਕਿ ਸ਼ਹਿਰੀ ਇਲਾਕਿਆਂ ਵਿੱਚ ਵਾਰਡਾਂ ਵਿੱਚ, ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਹਰ ਸੈਕਟਰ ਦਾ ਇੱਕ ਮੰਤਰੀ ਇੰਚਾਰਜ ਹੋਵੇਗਾ। ਇਸ ਤਰ੍ਹਾਂ ਵਿਧਾਇਕਾਂ ਤੇ ਚੀਫ ਪਾਰਲੀਮੈਂਟ ਸੈਕਟਰੀਆਂ ਨੂੰ ਵੀ ਵੱਖ-ਵੱਖ ਸੈਕਟਰਾਂ ਨੂੰ ਦਿੱਤਾ ਗਿਆ ਹੈ।
http://www.S7News.com

No comments:

 
eXTReMe Tracker