Wednesday, May 20, 2009

ਅਡਵਾਨੀ ਹੋਣਗੇ ਵਿਰੋਧੀ ਨੇਤਾ

ਨਵੀਂ ਦਿੱਲੀ- ਭਾਜਪਾ ਨੇ ਬੀਤੇ ਕੱਲ੍ਹ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਿਰਫ ਕੁੱਝ ਸਮੇਂ ਲਈ ਲੋਕਸਭਾ ਵਿਚ ਵਿਰੋਧੀ ਨੇਤਾ ਬਣਾਏ ਜਾਣ ਸੰਬੰਧੀ ਮੀਡੀਆ ਵਿਚ ਆ ਰਹੀਆਂ ਖਬਰਾਂ ਨੂੰ ਵਿਰਾਮ ਦੇ ਦਿੱਤਾ. ਭਾਜਪਾ ਦੇ ਸੀਨੀਅਰ ਨੇਤਾ ਐਮ. ਵੈਂਕੱਈਆ ਨਾਇਡੂ ਨੇ ਭਾਸ਼ਾ ਨੂੰ ਦੱਸਿਆ ਕਿ ਭਾਜਪਾ ਸੰਸਦੀ ਬੋਰਡ ਅਤੇ ਹੋਰਨਾਂ ਸੀਨੀਅਰ ਨੇਤਾਵਾਂ ਨੇ ਅਡਵਾਨੀ ਨੂੰ ਕਿਹਾ ਕਿ ਹਾਰ ਮਗਰੋਂ ਪਾਰਟੀ ਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਦੀ ਲੋੜ ਹੈ ਅਤੇ ਉਹਨਾਂ ਨੂੰ ਵਿਰੋਧੀ ਨੇਤਾ ਬਨਣਾ ਚਾਹੀਦਾ ਹੈ ਤਾਂ ਉਹ ਤਿਆਰ ਹੋ ਗਏ ਪਰ ਇਸ ਲਈ ਕੋਈ ਸਮਾਂ ਮਿਆਦ ਨਾ ਤਾਂ ਦੱਸੀ ਗਈ ਅਤੇ ਨਾ ਹੀ ਇਸ ਉੱਪਰ ਚਰਚਾ ਹੋਈ. ਮੀਡੀਆ ਵਿਚ ਆਈ ਰਿਪੋਰਟ ਵਿਚ ਕਿਹਾ ਗਿਆ ਸੀ ਅਡਵਾਨੀ ਵਿਰੋਧੀ ਨੇਤਾ ਬਨਣ ਦੇ ਇਛੁੱਕ ਨਹੀਂ ਹਨ ਅਤੇ ਉਹਨਾਂ ਨੇ ਸੁਝਾਅ ਦਿੱਤਾ ਸੀ ਕਿ ਪਾਰਟੀ ਜਲਦੀ ਹੀ ਕਿਸੇ ਦੂਜੇ ਨੇਤਾ ਦੀ ਚੌਣ ਕਰੇ.ਨਾਇਡੂ ਨੇ ਕਿਹਾ ਕਿ ਵਿਰੋਧੀ ਨੇਤਾ ਦੇ ਅਹੁਦੇ ਉੱਪਰ ਅਡਵਾਨੀ ਦੀ ਥਾਂ ਕਿਸੇ ਹੋਰ ਨੇਤਾ ਨੂੰ ਚੁਨਣ ਦੀ ਕੋਈ ਯੋਜਨਾ ਨਹੀਂ ਹੈ.
http://www.S7News.com

No comments:

 
eXTReMe Tracker