Wednesday, May 20, 2009

ਅਮਿਤਾਭ ਇਲੈਕਟ੍ਰੋਨਿਕ ਮੀਡਿਆ ਤੋਂ ਖਫ਼ਾ

ਨਵੀਂ ਦਿੱਲੀ- ਸਵਰਗੀ ਨਿਰਮਾਤਾ ਨਿਰਦੇਸ਼ਕ ਪ੍ਰਕਾਸ਼ ਮੇਹਰਾ ਦੇ ਅੰਤਿਮ ਸੰਸਕਾਰ ਦੌਰਾਨ ਇਲੈਕਟ੍ਰਾਨਿਕ ਮੀਡਿਆ ਦੇ ਵਿਵਹਾਰ ਨੂੰ ਲੈ ਕੇ ਬਿਗ ਬੀ ਅਮਿਤਾਭ ਬੱਚਨ ਕਾਫ਼ੀ ਖਫ਼ਾ ਹਨ ਅਤ ਉਨ੍ਹਾ ਨਰਾਜ਼ਗੀ ਜ਼ਾਹਿਰ ਕੀਤੀ ਹੈ। ਬਲਾਗ \'ਚ ਅਮਿਤਾਭ ਨੇ ਲਿਖਿਆ ਹੈ ਕਿ ਇਲੈਕਟ੍ਰੋਨਿਕ ਮੀਡਿਆ ਦਾ ਵਿਵਹਾਰ ਸਹੀ ਨਹੀਂ ਸੀ।ਮੌਕੇ ਦੀ ਸੰਵੇਨਸ਼ੀ ਲਤਾ ਲਈ ਕੋਈ ਸਨਮਾਨ ਨਹੀਂ ਸੀ।ਉਨ੍ਹਾ ਨੇ ਲਿਖਿਆ ਹੈ ਕਿ ਇਲੈਕਟ੍ਰੋਨਿਕ ਮੀਡਿਆ ਵਾਲੇ ਬਾਈਟ ਲੈਣ ਲਈ ਉਤਾਵਲੇ ਸਨ ਅਤੇ ਕੈਮਰਾ ਚਿਹਰੇ ਦੇ ਬਿਲਕੁਲ ਨਜ਼ਦੀਕ ਲਿਆਉਣ ਦੀ ਕੋਸ਼ਿਸ ਕਰ ਰਹੇ ਸਨ,ਜਦੋਂਕਿ ਅਜਿਹੇ ਸਮੇਂ ਸ਼ਾਂਤੀ ਅਤੇ ਖਾਮੋਸ਼ੀ ਦੀ ਬੇਹੱਦ ਜਰੂਰਤ ਸੀ ।

ਅਮਿਤਾਭ ਨੇ ਉਨ੍ਹਾ ਲੋਕਾਂ \'ਤੇ ਵੀ ਵਿਅੰਗ ਕੀਤਾ ਹੈ,ਜੋ ਪ੍ਰਸਿੱਧ ਹਸਤੀਆਂ ਨੂੰ ਦੇਖਦੇ ਹੀ ਕਿਸੇ ਵੀ ਤਰ੍ਹਾਂ ਉਨ੍ਹਾ ਦੇ ਨੇੜੇ ਆ ਕੇ ਖੜ੍ਹੇ ਹੋ ਜਾਂਦੇ ਹਨ ਤਾਕਿ ਸੈਲੀਬ੍ਰਿਟੀ ਦੀ ਤਸਵੀਰ ਦੇ ਨਾਲ-ਨਾਲ ਉਨ੍ਹਾ ਦੀ ਤਸਵੀ ਵੀ ਕੈਮਰਿਆਂ \'ਚ ਆ ਜਾਵੇ। ਅਮਿਤਾਭ ਅਤੇ ਅਭਿਸ਼ੇਕ ਬੱਚਨ ਕੱਲ੍ਹ ਮੁੰਬਈ ਦੇ �"ਸ਼ੀਵਾਰਾ ਸਮਸ਼ਾਨ ਘਾਟ \'ਚ ਸਵਰਗੀ ਨਿਰਮਾਤਾ ਨਿਰਦੇਸ਼ਕ ਪ੍ਰਕਾਸ਼ ਮੇਹਰਾ ਦੇ ਅੰਤਿਮ ਸੰਸਕਾਰ \'ਚ ਗਏ ਸਨ।ਲੰਬੀ ਬੀਮਾਰੀ ਦੇ ਬਾਅਦ ਮੇਹਰਾ ਦਾ 17 ਮਈ ਨੂੰ ਮੁੰਬਈ ਦੇ ਇੱਕ ਹਸਪਤਾਲ \'ਚ ਦੇਹਾਂਤ ਹੋ ਗਿਆ ਸੀ।
http://www.S7News.com

No comments:

 
eXTReMe Tracker