Thursday, May 21, 2009

ਭਾਰਤ ਪਾਕਿ ਵਾਰਤਾ ਬਹਾਲ ਹੋਣ ਦੀ ਉਮੀਦ: ਹਿਲੇਰੀ

ਵਾਸ਼ਿੰਗਟਨ- ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਾਰਤਾ ਛੇਤੀ ਹੀ ਬਹਾਲ ਹੋਣ ਦੀ ਉਮੀਦ ਪ੍ਰਗਟ ਕਰਦੇ ਹੋਏ ਅੱਜ ਕਿਹਾ ਕਿ ਇਸਦੇ ਨਤੀਜੇ ਵਜੋਂ ਦੋਵੇਂ ਪ੍ਰਮਾਣੂੰ ਹਥਿਆਰ ਸੰਪੰਨ ਗੁਆਂਢੀ ਦੇਸ਼ਾਂ ਵਿੱਚ ਤਣਾਅ ਵਿੱਚ ਕਮੀ ਆ ਸਕਦੀ ਹੈ। ਅਮਰੀਕੀ ਵਿਦੇਸ਼ ਨੀਤੀ ਦੀ ਸਾਲ 2010 ਦੀਆਂ ਪਹਿਲਕਦਮੀਆਂ ਦੇ ਸੰਬੰਧ ਵਿੱਚ ਸੀਨੇਟ ਦੀ ਵਿਦੇਸ਼ ਕਮੇਟੀ ਦੇ ਸਾਹਮਣੇ ਹਿਲੇਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਘੱਟ ਹੋਵੇਗਾ। ਹਿਲੇਰੀ ਸੀਨੇਟਰ ਕ੍ਰਿਸ ਡਾਡ ਦੁਆਰਾ ਪਾਕਿਸਤਾਨ ਨੂੰ ਮੁਹਈਆ ਕਰਵਾਈ ਜਾਣ ਵਾਲੀ ਅਮਰੀਕੀ ਸਹਾਇਤਾ ਨੂੰ ਲੈ ਕੇ ਪ੍ਰਗਟ ਕੀਤੀ ਗਈ ਚਿੰਤਾ ਦਾ ਜਵਾਬ ਦੇ ਰਹੀ ਸੀ। ਡਾਡ ਦਾ ਕਹਿਣਾ ਸੀ ਕਿ ਪਿਛਲੇ ਦੋ ਦਿਨ ਵਿੱਚ ਅਮਰੀਕੀ ਮੀਡੀਆ ਵਿੱਚ ਇਸ ਪ੍ਰਕਾਰ ਦੀਆਂ ਖਬਰਾਂ ਆ ਰਹੀਆਂ ਹਨ ਕਿ ਪਾਕਿਸਤਾਨ ਸਹਾਇਤਾ ਪ੍ਰਾਪਤ ਧਨ ਦੀ ਦੁਰਵਰਤੋਂ ਆਪਣੇ ਪ੍ਰਮਾਣੂ ਜਖੀਰੇ ਦੇ ਸੰਬੰਧ ਵਿੱਚ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਬੇਹੱਦ ਸਪਸ਼ਟ ਅਤੇ ਦ੍ਰਿੜ੍ਹ ਹਨ ਅਤੇ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਸਾਡੀ ਕੋਈ ਵੀ ਸਹਾਇਤਾ ਕਿਸੇ ਵੀ ਤਰ੍ਹਾਂ ਨਾਲ ਪ੍ਰਮਾਣੂ ਜਖੀਰੇ ਦੇ ਸੰਬੰਧ ਵਿੱਚ ਪਾਕਿਸਤਾਨ ਦੇ ਯਤਨਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ। ਹਿਲੇਰੀ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਦੋਹਾਂ ਦੋਸ਼ਾਂ ਦੇ ਵਿਚਕਾਰ ਗੱਲਬਾਤ ਬਹਾਲ ਹੋਵੇਗੀ ਜਿਸ ਨਾਲ ਦੋਹਾਂ ਦੇਸ਼ਾਂ ਦੇ ਵਿਚਕਾਰ ਥੋੜ੍ਹਾ ਹੋਰ ਵਿਸ਼ਵਾਸ਼ ਬਹਾਲ ਹੋਵੇਗਾ। ਪਰ ਅਸੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਲੈ ਕੇ ਵਚਨਬੱਧ ਹਾਂ ਕਿ ਸਾਡੇ ਪੈਸੇ ਦਾ ਉਸ ੇਕੰਮ ਵਿੱਚ ਇਸਤੇ-ਮਾਲ ਕੀਤਾ ਜਾਵੇ ਜਿਸ ਲਈ ਉਹ ਮੁਹੱਈਆ ਕਰਵਾਇਆ ਗਿਆ ਹੈ।

ਹਿਲੇਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਸ ਵਿੱਚ ਭਰੋਸਾ ਬਹਾਲ ਕਰਨ ਲਈ ਕਦਮ ਉਠਾਉਣ ਦੀ ਜਰੂਰਤ ਹੈ ਤਾਂ ਕਿ ਪ੍ਰਮਾਣੂ ਹਥਿਆਰਾਂ ਦੀ ਸਮਰਥਾ ਦੀ ਜਰੂਰਤ ਨੂੰ ਘੱਟ ਕੀਤਾ ਜਾ ਸਕੇ। ਵਿਦੇਸ਼ ਮਾਮਲਿਆਂ ਸੰਬੰਧੀ ਸੀਨੇਟ ਦੀ ਕਮੇਟੀ ਦੇ ਸਾਹਮਣੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਸੀ ਵਿਸ਼ਵਾਸ਼ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਇਸ ਨਾਲ ਭਾਰਤੀ ਜਾਂ ਪਾਕਿਸਤਾਨੀਆਂ ਦੀ ਨਜਰ ਵਿੱਚ ਪ੍ਰਮਾਣੂੰ ਹਥਿਆਰਾਂ ਦੀ ਸਮਰਥਾ ਦੇ ਮਹੱਤਵ ਨੂੰ ਘੱਟ ਕੀਤਾ ਜਾ ਸਕੇਗਾ। ਇਸ ਕਮੇਟੀ ਵਿੱਚ ਸੀਨੇਟਰਾਂ ਦੁਆਰਾ ਪ੍ਰਗਟ ਕੀਤੀ ਗਈ ਚਿੰਤਾ ਤੇ ਹਿਲੇਰੀ ਨੇ ਇਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਦੀ ਦੁਰਵਰਤੋਂ ਪ੍ਰਮਾਣੂ ਜਖੀਰੇ ਦਾ ਵਿਸਤਾਰ ਕਰਨ ਵਿੱਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਜਿਹਾ ਸੋਚਣ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਾਕਿਸਤਾਨੀ ਫੌਜ ਅਤੇ ਸਰਕਾਰ ਨੇ ਆਸਵੰਦ ਕੀਤਾ ਹੈ ਕਿ ਇਸ ਸਮੇਂ ਉਨ੍ਹਾਂ ਦਾ ਆਪਣੇ ਪ੍ਰਮਾਣੂੰ ਹਥਿਆਰਾਂ ਤੇ ਕੰਟਰੋਲ ਹੈ। ਮੈਂ ਇਸ ਨੂੰ ਆਉਣ ਵਾਲੇ ਸਮੇਂ ਦੇ ਖਤਰੇ ਦੇ ਰੂਪ ਵਿੱਚ ਨਹੀਂ ਦੇਖਦੀ ਪਰ ਨਿਸ਼ਚਿਤ ਰੂਪ ਨਾਲ ਇਹ ਅਜਿਹਾ ਖਤਰਾ ਹੈ ਜਿਸ ਨੂੰ ਅਸੀਂ ਗੰਭੀਰਤਾ ਨਾਲ ਲੈਂਦੇ ਹਾਂ।
http://www.S7News.com

No comments:

 
eXTReMe Tracker