Tuesday, May 19, 2009

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਡੇਰਾਬੱਸੀ (ਪੱਤਰ ਪ੍ਰੇਰਕ)-ਸੀ.ਆਈ.ਏ. ਸਟਾਫ ਡੇਰਾਬੱਸੀ ਨੇ ਪਿੰਡ ਕਕਰਾਲੀ ਨੇੜੇ ਨਾਕਾਬੰਦੀ ਕਰਕੇ ਦੋ ਵਿਅਕਤੀਆਂ ਨੂੰਕਾਬੂਕਰਕੇ ਉਨ੍ਹਾਂ ਕੋਲੋਂ 50 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਸੀ. ਆਈ. ਏ. ਇੰਚਾਰਜ ਗੁਰਵਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਹੈਡ ਕਾਂਸਟੇਬਲ ਇਕਬਾਲ ਸਿੰਘ, ਸੁਸ਼ੀਲ ਕੁਮਾਰ, ਨਰਿੰਦਰ ਸਿੰਘ ਤੇ ਸੁਨੀਲ ਕੁਮਾਰ ਨੇ ਉਕਤ ਪਿੰਡ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਸਕਾਰਪੀ�" ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 50 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਸਕਾਰਪੀ�" ਚਾਲਕ ਧਰਮਵੀਰ ਪੁੱਤਰ ਜੈਪਾਲ ਤੇ ਕੁਵਿੰਦਰ ਸਿੰਘ ਪੁੱਤਰ ਜੈ ਸਿੰਘ ਦੋਵੇਂ ਵਾਸੀ ਸਸਿਆਣਾ ਹਰਿਆਣਾ ਖਿਲਾਫ਼ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
http://www.S7News.com

No comments:

 
eXTReMe Tracker