Wednesday, May 20, 2009

ਹਾਏ! ਇਹ ਸਿਰਦਰਦ

ਸਿਰਦਰਦ ਇਕ ਅਜਿਹਾ ਮਰਜ਼ ਹੈ, ਜਿਸ ਨਾਲ ਬਹੁਤ ਸਾਰੇ ਲੋਕ ਪੀੜਤ ਹੁੰਦੇ ਰਹਿੰਦੇ ਹਨ। ਇਸ ਨਾਲ ਪੀੜਤ ਰੋਗੀ ਦਰਦ ਕਾਰਨ ਪ੍ਰੇਸ਼ਾਨ ਹੋ ਜਾਂਦੇ ਹਨ। ਜਦੋਂ ਇਹ ਰੋਗ ਸ਼ੁਰੂ ਹੁੰਦਾ ਹੈ ਤਾਂ ਵਧਦਾ ਹੀ ਜਾਂਦਾ ਹੈ ਤੇ ਛੇਤੀ ਜਾਣ ਦਾ ਨਾਂ ਨਹੀਂ ਲੈਂਦਾ। ਦਰਦ ਨੂੰ ਦੂਰ ਕਰਨ ਵਾਲੀਆਂ ਦਵਾਈਆਂ ਲੈਣ ਨਾਲ ਦਰਦ ਤੋਂ ਆਰਾਮ ਤਾਂ ਮਿਲ ਜਾਂਦਾ ਹੈ ਪਰ ਰੋਗ ਸਥਾਈ ਤੌਰ 'ਤੇ ਦੂਰ ਨਹੀਂ ਹੁੰਦਾ।

ਇਹ ਰੋਗ ਕਈ ਕਾਰਨਾਂ ਨਾਲ ਹੁੰਦਾ ਹੈ-ਕਬਜ਼, ਹਾਈ ਬਲੱਡ ਪ੍ਰੈਸ਼ਰ, ਨਜ਼ਰ ਕਮਜ਼ੋਰ ਹੋਣਾ, ਨੀਂਦ ਪੂਰੀ ਨਾ ਹੋਣਾ, ਠੰਡ ਜਾਂ ਗਰਮੀ ਦਾ ਕਹਿਰ ਆਦਿ ਕੁਝ ਕਾਰਨ ਹਨ, ਜਿਨ੍ਹਾਂ ਕਾਰਨ ਸਿਰਦਰਦ ਹੋਣ ਲੱਗਦਾ ਹੈ। ਕਬਜ਼-ਕਬਜ਼ ਅੱਜ ਦੇ ਲੋਕਾਂ ਦੀ ਮੁੱਖ ਸਮੱਸਿਆ ਹੈ। ਕਬਜ਼ ਕਾਰਨ ਗੈਸ ਬਣਦੀ ਹੈ ਅਤੇ ਇਸ ਦਾ ਦਬਾਅ ਸਿਰ ਤਕ ਪਹੁੰਚਦਾ ਹੈ, ਜਿਸ ਕਾਰਨ ਸਿਰ ਦਰਦ ਹੋਣ ਲੱਗਦਾ ਹੈ। ਕਬਜ਼ ਤੋਂ ਬਚਣ ਲਈ ਰੇਸ਼ੇਦਾਰ, ਛੇਤੀ ਪਚਣ ਵਾਲਾ ਭੋਜਨ ਕਰੋ। ਸਵੇਰੇ ਨਾਸ਼ਤੇ ਵਿਚ ਨਿੰਬੂ ਦਾ ਰਸ ਲ�"। ਦਿਨ ਵਿਚ 2-3 ਵਾਰ 20-20 ਗ੍ਰਾਮ ਗੁਲਕੰਦ ਲ�"। ਰਾਤ ਨੂੰ ਸੌਂਦੇ ਸਮੇਂ ਦੋ ਚਮਚ ਇਸਬਗੋਲ ਦਾ ਛਿਲਕਾ ਕੋਸੇ ਪਾਣੀ ਜਾਂ ਦੁੱਧ ਨਾਲ ਲ�"। ਇਸ ਤਰ੍ਹਾਂ ਕਰਨ ਨਾਲ ਸਵੇਰੇ ਪਖਾਨਾ ਖੁੱਲ੍ਹ ਕੇ ਆਵੇਗਾ। ਪੇਟ ਸਾਫ਼ ਹੋ ਜਾਣ ਨਾਲ ਸਿਰ ਦਰਦ ਦੂਰ ਹੋ ਜਾਵੇਗਾ।

ਹਾਈ ਬਲੱਡ ਪ੍ਰੈਸ਼ਰ-ਇਸ ਰੋਗ ਵਿਚ ਖੂਨ ਦਾ ਦਬਾਅ ਸਿਰ ਦੇ ਨਾੜੀ ਤੰਤਰ 'ਤੇ ਪੈਂਦਾ ਹੈ, ਜਿਸ ਦੇ ਚੱਲਦੇ ਸਿਰਦਰਦ ਹੋਣ ਲੱਗਦਾ ਹੈ। ਬਲੱਡ ਪ੍ਰੈਸ਼ਰ ਨੂੰ ਸਾਧਾਰਨ ਬਣਾਉਣ ਲਈ ਆਪਣੇ ਖਾਣ-ਪੀਣ 'ਤੇ ਧਿਆਨ ਰੱਖੋ। ਕਿਸੇ ਕੁਸ਼ਲ ਚਕਿਤਸਕ ਨੂੰ ਮਿਲ ਕੇ ਸਲਾਹ ਲ�" ਅਤੇ ਉਸਦੇ ਦੱਸੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ। ਇਸ ਤਰ੍ਹਾਂ ਬਲੱਡ ਪ੍ਰੈਸ਼ਰ ਸਾਧਾਰਨ ਰਹੇਗਾ ਅਤੇ ਸਿਰਦਰਦ ਨਹੀਂ ਹੋਵੇਗਾ।

ਅੱਖਾਂ ਦੀ ਜੋਤੀ (ਨਜ਼ਰ) ਦਾ ਘੱਟ ਹੋਣਾ-ਨਜ਼ਰ ਕਮਜ਼ੋਰ ਹੋਣ 'ਤੇ ਬਿਨਾਂ ਚਸ਼ਮੇ ਦੇ ਪੜ੍ਹਨ ਜਾਂ ਬਰੀਕ ਕੰਮ ਕਰਨ ਨਾਲ ਅੱਖਾਂ ਦੀਆਂ ਪੇਸ਼ੀਆਂ 'ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਅੱਖਾਂ ਅਤੇ ਸਿਰ ਵਿਚ ਦਰਦ ਹੋਣ ਲੱਗਦਾ ਹੈ। ਅੱਖਾਂ ਹੋਰ ਜ਼ਿਆਦਾ ਕਮਜ਼ੋਰ ਨਾ ਹੋਣ, ਇਸ ਲਈ ਅੱਖਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਕਰੋ। ਚਸ਼ਮੇ ਦੀ ਜ਼ਰੂਰਤ ਹੋਣ 'ਤੇ ਚਸ਼ਮਾ ਜ਼ਰੂਰ ਪਹਿਨ ਲ�"। ਦੁੱਧ, ਤਾਜ਼ੇ ਫਲ, ਹਰੀਆਂ ਸਬਜ਼ੀਆਂ ਦਾ ਠੀਕ ਮਾਤਰਾ ਵਿਚ ਸੇਵਨ ਕਰੋ। ਮੂਲੀ, ਗਾਜਰ, ਚੁਲਾਈ, ਪਾਲਕ, ਬੰਦਗੋਭੀ ਆਦਿ ਕੁਝ ਜ਼ਿਆਦਾ ਲ�"।

ਰਾਤ ਨੂੰ ਸੌਂਦੇ ਸਮੇਂ ਅਤੇ ਦਿਨ ਵਿਚ 2-3 ਵਾਰ ਮੂੰਹ ਵਿਚ ਪਾਣੀ ਭਰ ਕੇ ਸਾਫ਼ ਕਰੋ ਅਤੇ ਠੰਡੇ ਪਾਣੀ ਦੀਆਂ ਛਿੱਟਾਂ ਅੱਖਾਂ 'ਤੇ ਮਾਰੋ। ਖਾਣਾ ਖਾਣ ਦੇ ਬਾਅਦ ਹੱਥ ਧੋ ਕੇ ਗਿੱਲੇ ਹੱਥਾਂ ਨੂੰ ਅੱਖਾਂ 'ਤੇ ਫੇਰੋ। ਹੱਥ ਫੇਰਨ ਦੀ ਕਿਰਿਆ 3-4 ਵਾਰ ਕਰੋ। ਇਸ ਤਰ੍ਹਾਂ ਕਰਨ ਨਾਲ ਅੱਖਾਂ ਦੀ ਜੋਤੀ ਕਮਜ਼ੋਰ ਨਹੀਂ ਹੋਵੇਗੀ ਅਤੇ ਸਿਰ ਦਰਦ ਤੋਂ ਵੀ ਮੁਕਤੀ ਮਿਲੇਗੀ। ਨੀਂਦ ਪੂਰੀ ਨਾ ਹੋਣਾ-ਨੀਂਦ ਪੂਰੀ ਨਾ ਹੋਣ ਕਾਰਨ ਸਿਰ ਦੇ ਨਾੜੀ ਤੰਤਰ ਨੂੰ ਪੂਰੀ ਤਰ੍ਹਾਂ ਆਰਾਮ ਨਹੀਂ ਮਿਲ ਪਾਉਂਦਾ, ਜਿਸ ਕਾਰਨ ਸਿਰ ਦਰਦ ਹੋਣ ਲੱਗਦਾ ਹੈ। ਦੇਰ ਰਾਤ ਤਕ ਜਾਗਣ ਜਾਂ ਕਿਸੇ ਪ੍ਰੋਗਰਾਮ ਵਿਚ ਬਿਜ਼ੀ ਰਹਿਣ ਕਾਰਨ ਸਿਰ ਵਿਚ ਦਰਦ ਹੋਣ ਲੱਗਦਾ ਹੈ।

ਸਿਰਦਰਦ ਤੋਂ ਬਚਣ ਲਈ ਰਾਤ ਨੂੰ ਛੇਤੀ ਸੌਣ ਅਤੇ ਸਵੇਰੇ ਛੇਤੀ ਉ¤ਠਣ ਦਾ ਨਿਯਮ ਬਣਾ ਲ�"। ਗਰਮੀਆਂ ਤੋਂ ਇਲਾਵਾ ਹੋਰ ਕਿਸੇ ਰੁੱਤ ਵਿਚ ਦਿਨ ਵੇਲੇ ਨਾ ਸੌਵੋਂ। ਜੇ ਤੁਸੀਂ ਕਿਸੇ ਕਾਰਨ ਰਾਤ ਨੂੰ ਨਹੀਂ ਸੌਂ ਸਕੇ ਹੋ ਤਾਂ ਦਿਨ ਵਿਚ ਸੌਂ ਕੇ ਨੀਂਦ ਪੂਰੀ ਕਰ ਲ�"। ਜੇ ਤੁਸੀਂ ਉਨੀਂਦਰੇ ਦੇ ਰੋਗ ਨਾਲ ਪੀੜਤ ਹੋ ਤਾਂ ਖਾਣ-ਪੀਣ ਵਿਚ ਸੁਧਾਰ ਕਰੋ ਅਤੇ ਸੌਣ ਦੇ ਸਮੇਂ ਬਿਲਕੁਲ ਚਿੰਤਾ-ਮੁਕਤ ਹੋ ਕੇ ਸੌਣ ਦੀ ਕੋਸ਼ਿਸ਼ ਕਰੋ।

ਸਰਦੀ ਜਾਂ ਗਰਮੀ-ਜੇ ਸਰਦੀ ਜਾਂ ਗਰਮੀ ਕਾਰਨ ਸਿਰਦਰਦ ਹੋ ਰਿਹਾ ਹੈ ਤਾਂ ਇਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਸਰਦੀ ਤੋਂ ਬਚਣ ਲਈ ਗਰਮ ਕੱਪੜਿਆਂ ਦਾ ਇਸਤੇਮਾਲ ਕਰੋ। ਕਮਰੇ ਨੂੰ ਗਰਮ ਰੱਖੋ। ਗਰਮੀ ਕਾਰਨ ਸਿਰਦਰਦ ਹੋ ਰਿਹਾ ਹੋਵੇ ਤਾਂ ਤਾਜ਼ੇ ਪਾਣੀ ਨਾਲ ਇਸ਼ਨਾਨ ਕਰੋ। ਖੱਟੀਆਂ, ਚਿਕਨਾਈ ਭਰਪੂਰ ਤੇ ਠੰਡੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਬਾਹਰ ਦੀਆਂ ਚੀਜ਼ਾਂ ਦਾ ਜਾਂ ਡੱਬਾ ਬੰਦ ਭੋਜਨ ਦੇ ਜ਼ਿਆਦਾ ਇਸਤੇਮਾਲ ਨਾਲ ਬਹੁਤ ਸਾਰੇ ਰੋਗ ਪੈਦਾ ਹੁੰਦੇ ਹਨ। ਇਸ ਲਈ ਇਨ੍ਹਾਂ ਤੋਂ ਬਚੋ। ਉ¤ਪਰ ਦੱਸੇ ਗਏ ਤਰੀਕਿਆਂ ਵਿਚੋਂ ਜੋ ਤੁਹਾਡੇ ਅਨੁਕੂਲ ਹੋਵੇ, ਉਸ ਨੂੰ ਅਮਲ ਵਿਚ ਲਿਆ�"। ਦਵਾਈਆਂ ਦਾ ਸੇਵਨ ਕਰਕੇ ਰੋਗ ਨੂੰ ਨਾ ਦਬਾ�", ਸਗੋਂ ਬਿਨਾਂ ਦਵਾਈ ਖਾਧੇ ਰੋਗ ਨੂੰ ਪੈਦਾ ਕਰਨ ਵਾਲੇ ਕਾਰਨਾਂ ਨੂੰ ਤਿਆਗ ਕੇ ਰੋਗ ਨੂੰ ਦੂਰ ਕਰੋ ਪਰ ਜੇ ਫਿਰ ਵੀ ਸਿਰਦਰਦ ਠੀਕ ਨਹੀਂ ਹੁੰਦਾ ਤਾਂ ਕਿਸੇ ਮਾਹਿਰ ਕੋਲੋਂ ਸਲਾਹ ਲੈ ਕੇ ਉਸ ਦੇ ਨਿਰਦੇਸ਼ ਮੁਤਾਬਿਕ �"ਸ਼ਧੀ ਦਾ ਸੇਵਨ ਕਰੋ।

-ਰਾਜਾ ਤਾਲੁਕਦਾਰ
http://www.S7News.com

No comments:

 
eXTReMe Tracker