Tuesday, May 19, 2009

ਸੜਕਾਂ ’ਤੇ ਪਾਈ ਗਈ ਪੱਥਰਾਂ ਵਾਲੀ ਮਿੱਟੀ ਲੋਕਾਂ ਲਈ ਬਣੀ ਸਿਰਦਰਦੀ

ਮੁਕੇਰੀਆਂ (ਪੱਤਰ ਪ੍ਰੇਰਕ)-ਬੀਤੀ ਬਰਸਾਤ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਨੇ ਸੜਕਾਂ ਦਾ ਸਰਵੇ ਕਰਵਾ ਕੇ ਜਿਸ ਥਾਂ ਤੋਂ ਬਰਸਾਤ ਦਾ ਪਾਣੀ ਸੜਕਾਂ ਉਪਰੋਂ ਦੀ ਵਗਦਾ ਸੀ ਉਸ ਥਾਂ 'ਤੇ ਉਹ ਮਿੱਟੀ ਪੁਆ ਦਿੱਤੀ ਜਿਸ ਵਿਚ ਮੋਟੇ ਮੋਟੇ ਪੱਥਰ ਮਿਲੇ ਹੋਏ ਸਨ, ਪਰ 6 ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ਉਪਰੰਤ ਵੀ ਵਿਭਾਗ ਵੱਲੋਂ ਮਿੱਟੀ ਵਾਲੀ ਥਾਂ 'ਤੇ ਲੁੱਕ ਨਹੀਂ ਵਿਛਾਈ ਗਈ। ਜਿਸ ਕਰਕੇ ਰੋਜ਼ਾਨਾ ਆਵਾਜਾਈ ਚੱਲਣ ਕਰਕੇ ਮਿੱਟੀ ਤਾਂ ਉੱਡ ਗਈ, ਪਰ ਮੋਟੇ ਮੋਟੇ ਪੱਥਰ ਨੰਗੇ ਹੋ ਜਾਣ ਕਰਕੇ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਪ੍ਰੇਸ਼ਾਨੀ ਪੈਦਾ ਕਰ ਰਹੇ ਹਨ। ਇਨ੍ਹਾਂ ਪੱਥਰਾਂ ਕਾਰਨ ਹੀ ਲਿੰਕ ਸੜਕਾਂ 'ਤੇ ਦੋ ਪਹੀਆ ਵਾਹਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਲੋਕਾਂ ਦੀ ਪੰਜਾਬ ਸਰਕਾਰ ਤੋਂ ਪੂਰਜੋਰ ਮੰਗ ਹੈ ਕਿ ਵਿਭਾਗ ਨੂੰ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣ ਤਾਂ ਕਿ ਜਿਨਾਂ ਸੜਕਾਂ 'ਤੇ ਮਿੱਟੀ ਪਾਈ ਗਈ ਹੈ ਉਨ੍ਹਾਂ 'ਤੇ ਲੁੱਕ ਵਿਛਾਈ ਜਾ ਸਕੇ ਜਿਸ ਨਾਲ ਆਵਾਜਾਈ ਨਿਰਵਿਘਨ ਹੋ ਸਕੇ।
http://www.S7News.com

No comments:

 
eXTReMe Tracker