Tuesday, May 19, 2009

ਟ੍ਰੈਫਿਕ ਜਾਮ ਹੋਣ ਕਰਕੇ ਲੋਕ ਪ੍ਰੇਸ਼ਾਨ

ਬਟਾਲਾ (ਪ. ਪ.)-ਸਥਾਨਕ ਸ਼ਹਿਰ ਵਿਚ ਸੜਕਾਂ-ਬਜ਼ਾਰਾਂ ਨੂੰ ਖੁੱਲਾ ਨਹੀ ਕੀਤਾ ਜਾ ਰਿਹਾ, ਜਿਸ ਕਰਕੇ ਸੜਕਾਂ, ਬਜ਼ਾਰਾਂ ਵਿਚ ਆਵਾਜਾਈ ਦੀ ਸਮੱਸਿਆ ਦਿਨੋ ਦਿਨ ਵਿਗੜਦੀ ਜਾ ਰਹੀ ਹੈ। ਟ੍ਰੈਫਿਕ ਪੁਲਿਸ ਵਲੋਂ ਹੈਵੀ ਗੱਡੀਆਂ ਦਾ ਸਵੇਰੇ 8 ਵਜੇ ਬਾਅਦ ਸ਼ਹਿਰ ਅੰਦਰ ਦਾਖਲਾ ਬੰਦ ਕੀਤਾ ਹੋਇਆ ਹੈ, ਇਸ ਦੇ ਬਾਵਜੂਦ ਟਰੱਕ, ਬੱਸਾਂ ਜ¦ਧਰ ਰੋਡ ਤੋਂ ਫੁਆਰਾ ਚੌਕ ਤੋਂ ਸਿੱਧੀਆਂ ਬੱਸ ਅੱਡੇ ਨੂੰ ਜਾਦੀਆਂ ਰਹਿੰਦੀਆਂ ਹਨ ਤੇ ਇਸ ਨਾਲ ਸੜਕ ਜਿਸ 'ਤੇ ਪਹਿਲਾ ਹੀ ਦੁਕਾਨਾਂ ਵਾਲਿਆਂ 5-5 ਫੁੱਟ ਬਾਹਰ ਸਮਾਨ ਰੱਖ ਕੇ ਸਜਾਇਆ ਹੈ ਨਾਲ ਸੜਕ ਛੋਟੀ ਹੋ ਗਈ ਹੈ ਤੇ ਸੜਕ 'ਤੇ ਸਾਰਾ ਦਿਨ ਟ੍ਰੈਫਿਕ ਜਾਮ ਹੁੰਦਾ ਹੈ। ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਤੇ ਸ਼ਹਿਰ ਵਾਸੀਆਂ ਨੇ ਐਸ.ਡੀ.ਐਮ. ਤੇ ਐਸ.ਐਸ.ਪੀ. ਕੋਲੋਂ ਸੜਕਾਂ, ਬਜਾਰਾਂ ਨੂੰ ਖੁੱਲਾ ਕਰਕੇ ਟ੍ਰੈਫਿਕ 'ਚ ਸੁਧਾਰ ਕਰਨ ਦੀ ਮੰਗ ਕੀਤੀ।


http://www.S7News.com

No comments:

 
eXTReMe Tracker