Tuesday, May 19, 2009

ਪੰਜਾਬ ਹੋਮਗਾਰਡ ਦੇ 3 ਜਵਾਨ ਫੱਟੜ

ਡੇਰਾਬੱਸੀ (ਪੱਤਰ ਪ੍ਰੇਰਕ)-ਭਾਂਖਰਪੁਰ ਨੇੜੇ ਘੱਗਰ ਨਦੀ ਦੇ ਪੁੱਲ 'ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ 'ਚ ਪੰਜਾਬ ਹੋਮਗਾਰਡ ਦੇ ਤਿੰਨ ਜਵਾਨ ਫੱਟੜ ਹੋ ਗਏ ਜਿਨ੍ਹਾਂ ਨੂੰਇਲਾਜ਼ ਲਈ ਸਥਾਨਕ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਸਥਾਨਕ ਪੁਲਿਸ ਥਾਣੇ 'ਚੋਂ ਅੱਜ ਸਵੇਰੇ 30 ਪੁਲਿਸ ਮੁਲਾਜ਼ਮ ਸਮੇਤ ਹੋਮਗਾਰਡ ਜਵਾਨ 16 ਮਈ ਨੂੰਵੋਟਾਂ ਦੀ ਗਿਣਤੀ ਕਾਰਨ ਪਟਿਆਲਾ ਵਿਖੇ ਡਿਊਟੀ 'ਤੇ ਜਾ ਰਹੇ ਸਨ। ਪੁਲਿਸ ਮੁਲਾਜ਼ਮਾਂ ਨਾਲ ਭਰਿਆ ਕੈਂਟਰ ਘੱਗਰ ਪੁੱਲ ਪਾਰ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਸਿੱਟੇ ਵਜੋਂ ਹੋਮਗਾਰਡ ਦੇ ਜਵਾਨ ਕ੍ਰਿਸ਼ਨ ਲਾਲ ਪੁੱਤਰ ਬਾਲਗ ਰਾਮ ਵਾਸੀ ਡੇਰਾਬੱਸੀ, ਤਾਰਾ ਸਿੰਘ ਪੁੱਤਰ ਆਤਮਾ ਰਾਮ ਵਾਸੀ ਰਾਮਪੁਰ ਸੈਣੀਆਂ ਤੇ ਦਿਆਲ ਸਿੰਘ ਪੁੱਤਰ ਪੂਨਾ ਰਾਮ ਵਾਸੀ ਖੇੜੀ ਗੁੱਜਰਾਂ ਦੇ ਗੁੱਝੀਆਂ ਸੱਟਾਂ ਵੱਜੀਆਂ। ਇਨ੍ਹਾਂ ਤੋਂ ਇਲਾਵਾ ਹੋਰ ਵੀ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ। ਦੱਸਿਆ ਗਿਆ ਹੈ ਕਿ ਪੁੱਲ 'ਤੇ ਕੁਝ ਸਮਾਂ ਪਹਿਲਾਂ ਹੀ ਦੋ ਕਾਰਾਂ ਆਪਸ 'ਚ ਭਿੜ ਗਈਆਂ ਸਨ। ਹਾਦਸੇ ਦਾ ਸ਼ਿਕਾਰ ਇਨ੍ਹਾਂ ਗੱਡੀਆਂ ਨੂੰਦੇਖਦੇ ਹੋਏ ਕੈਂਟਰ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਤੇ ਇਕ ਹੋਰ ਵਾਹਨ ਨਾਲ ਜਾ ਟਕਰਾਇਆ। ਉਕਤ ਹਾਦਸਿਆਂ 'ਚ ਕੈਂਟਰ ਸਮੇਤ ਕਾਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਜਦਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲਿਸ ਮਾਮਲਿਆਂ ਦੀ ਜਾਂਚ ਕਰ ਰਹੀ ਹੈ।


http://www.S7News.com

No comments:

 
eXTReMe Tracker