Thursday, May 21, 2009

ਰਾਸ਼ਟਰ ਨੇ ਰਾਜੀਵ ਗਾਂਧੀ ਨੂੰ ਯਾਦ ਕੀਤਾ

ਨਵੀਂ ਦਿੱਲੀ- ਰਾਸ਼ਟਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 18 ਵੀਂ ਬਰਸੀ ਤੇ ਭਾਵਪੂਰਨ ਸ਼ਰਧਾਜਲੀ ਦਿੱਤੀ। ਰਾਸ਼ਟਰਪਤੀ ਪ੍ਰਤਿਭਾ ਪਾਟੀਲ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਵਿਛੜੇ ਆਗੂ ਦੀ ਵਿਧਵਾ ਅਤੇ ਯੂ ਪੀ ਏ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਸਭ ਤੋਂ ਪਹਿਲਾਂ ਵੀਰ ਭੂਮੀ ਤੇ ਸਥਿਤ ਸਵ: ਰਾਜੀਵ ਗਾਂਧੀ ਦੀ ਸਮਾਧ ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਜੀਵ ਗਾਂਧੀ ਦੇ ਪੁੱਤਰ ਕਾਂਗਰਸ ਸਾਂਸਦ ਰਾਹੁਲ ਗਾਂਧੀ ਅਤੇ ਬੇਟੀ ਪ੍ਰਿਅੰਕਾ ਆਪਣੇ ਪਤੀ ਰਾਬਰਟ ਵਡੇਰਾ ਨਾਲ ਆਯੋਜਿਤ ਸਭਾ ਵਿੱਚ ਮੌਜੂਦ ਸੀ। ਸਮਾਧੀ ਸਥਾਨ ਨੂੰ ਸੈਂਕੜੇ ਸਫੈਦ ਕਮਲ ਫੁੱਲਾਂ ਨਾਲ ਸਜਾਇਆ ਗਿਆ ਸੀ। ਇਨ੍ਹਾਂ ਤੋਂ ਬਾਅਦ ਰੱਖਿਆ ਮੰਤਰੀ ਏ ਕੇ ਐਂਟਨੀ, ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਨਵੇਂ ਚੁਣੇ ਕਈ ਸਾਂਸਦ, ਯੂ ਪੀ ਏ ਦੇ ਸਹਿਯੋਗੀ ਦਲਾਂ ਵਿੱਚੋਂ ਨੇਸ਼ਨਲ ਕਾਂਗਰਸ ਦੇ ਫਾਰੂਕ ਅਬਦਜ਼ੂਲਾ ਅਤੇ ਕੇਰਲ ਕਾਂਗਰਸ ਦੇ ਮੁਖੀ ਕੇ ਐਮ ਮਣੀ ਨੇ ਵੀ ਸਵਰਗੀ ਨੇਤਾ ਨੂੰ ਸ਼ਰਧਾਂਜਲੀ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਦੀ ਯਾਦ ਵਿੱਚ ਆਯੋਜਿਤ ਸਮਾਰੋਹ ਦੀ ਸ਼ੁਰੂਆਤ 18 ਸਕੂਲੀ ਬੱਚਿਆਂ ਦੇ ਦਾਖਲੇ ਨਾਲ ਸ਼ੁਰੂ ਹੋਈ ਜੋ ਰਾਜੀਵ ਗਾਂਧੀ ਦੀ 18ਵੀਂ ਬਰਸੀ ਨੂੰ ਰੇਖਾਂਕਿਤ ਕਰਦੇ ਸੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ 21 ਮਈ 1991 ਨੂੰ ਤਮਿਲਨਾਡੂਦੇ ਸ੍ਰੀ ਪੇਰੰਬਦੂਰ ਵਿੱਚ ਇੱਕ ਜਨਸਭਾ ਦੌਰਾਨ ਲਿੱਟੇ ਦੇ ਇੱਕ ਆਤਮਘਾਤੀ ਹਮਲਾਵਰ ਨੇ ਕੀਤੀ ਸੀ। ਇੱਕ ਬੱਚੇ ਨੇ ਸਾਬਕਾ ਨੇਤਾ ਦੀ ਸ਼ਹਾਦਤ ਦੀ ਯਾਦ ਵਿੱਚ ਇੱਕ ਲਾਲ ਰੱਗ ਦਾ ਖਾਦੀ ਦਾ ਕਪੜਾ ਸਮਾਧੀ ਤੇ ਰੱਖਿਆ ਜਦੋਂਕਿ ਇੱਕ ਹੋਰ ਨੇ ਸਮਾਧੀ ਤੇ ਦੀਵਾ ਰੱਖਿਆ। ਸਮਾਧੀ ਸਥਾਨ ਤੇ ਆਯੋਜਿਤ ਸਭਾ ਵਿੱਚ ਪੰਡਿਤ ਮਧੁਰ ਮੁਦਗਲ ਨੇ ਰਾਗ ਤੋੜੀ ਦੇਸੀ ਅਤੇ ਭੈਰਵੀ ਗਾ ਕੇ ਸਵਰਗੀ ਨੇਤਾ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਧਰਮਨਿਰਪੱਖਤਾ ਅਤੇ ਫਿਰਕੂਪੁਣੇ ਖਿਲਾਫ ਲੜਨ ਦੀ ਜਰੂਰਤ ਨੂੰ ਰੇਖਾਂਕਿਤ ਕਰਦੇ ਸ੍ਰੀ ਰਾਜੀਵ ਗਾਂਧੀ ਵਲੋਂ ਦਿੱਤਾ ਭਾਸ਼ਣ ਵੀ ਸੁਣਾਇਆ ਗਿਆ। ਇਸ ਮੌਕੇ ਸਰਵਸ੍ਰੀ ਸ਼ਿਵਰਾਜ ਪਾਟਿਲ, ਕਾਂਗਰਸ ਨੇਤਾ ਅੰਬਿਕਾ ਸੋਨੀ, ਵੀਰੱਪਾ ਮੋਇਲੀ, ਮੀਰਾ ਕੁਮਾਰ, ਜਤਿਨ ਪ੍ਰਸਾਦ, ਸ਼ਸ਼ੀ ਥਰੂਰ, ਪ੍ਰਿਥਵੀਰਾਜ ਚੌਹਾਨ, ਮਣੀਸ਼ੰਕਰ ਅਈਅਰ ਅਤੇ ਬੂਟਾ ਸਿੰਘ ਨੇ ਵੀ ਭਾਗ ਲਿਆ।
http://www.S7News.com

No comments:

 
eXTReMe Tracker