Monday, May 18, 2009

‘ਨੂਰਮਹਿਲ’ ਨੂੰ ਮਾਡਲ ਵਿਧਾਨ ਸਭਾ ਹਲਕਾ ਬਣਾਇਆ ਜਾਵੇਗਾ-ਬਾਦਲ

ਜਲੰਧਰ (ਵਿਸ਼ੇਸ਼ ਪ੍ਰਤੀਨਿਧੀ) ਨੂਰਮਹਿਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਸਵਰਗੀਏ ਸ. ਗੁਰਦੀਪ ਸਿੰਘ ਭੁੱਲਰ ਨੇ ਇਸ ਵਿਧਾਨ ਸਭਾ ਹਲਕੇ ਦੇ ਸਰਵਪੱਖੀ ਵਿਕਾਸ ਲਈ ਆਪਣੇ ਦਿਲ ਵਿੱਚ ਜੋ ਉਮੀਦਾਂ ਰੱਖੀਆਂ ਹਨ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਸਾਰੀਆਂ ਉਮੀਦਾਂ ਨੂੰ ਸਿਰਫ ਪੂਰਾ ਹੀ ਨਹੀਂ ਕੀਤਾ ਜਾਵੇਗਾ ਸਗੋਂ ਉਨ੍ਹਾਂ ਦੀ ਉਮੀਦ ਤੋਂ ਵੀ ਵੱਧ ਇਸ ਵਿਧਾਨ ਸਭਾ ਹਲਕੇ ਦਾ ਸਰਵਪੱਖੀ ਵਿਕਾਸ ਕਰਕੇ ਇਸ ਵਿਧਾਨ ਸਭਾ ਹਲਕੇ ਨੂੰ ਇਕ ਮਾਡਲ ਵਿਧਾਨ ਸਭਾ ਹਲਕਾ ਬਣਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਪ੍ਰਕਾਸ਼ ਸਿੰਘ ਬਾਦਲ ਮੁੱਖੀ ਮੰਤਰੀ ਪੰਜਾਬ ਨੇ ਅੱਜ ਨੂਰਮਹਿਲ ਵਿਖੇ ਇਸ ਵਿਧਾਨ ਸਭਾ ਹਲਕੇ ਵਿੱਚ ਹੋ ਰਹੀ ਉਪ ਚੋਣ ਜਿਸ ਵਿੱਚ ਕਿ ਸਵਰਗੀਏ ਸ. ਗੁਰਦੀਪ ਸਿੰਘ ਭੁੱਲਰ ਦੀ ਧਰਮ ਪਤਨੀ ਬੀਬੀ ਰਾਜਵਿੰਦਰ ਕੌਰ ਭੁੱਲਰ ਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ।

ਬੀਬੀ ਰਾਜਵਿੰਦਰ ਕੌਰ ਭੁੱਲਰ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਦਿਆ ਅਤੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਚੋਣ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਭੁੱਲਰ ਪਰਿਵਾਰ ਤਿੰਨ ਪੀੜ੍ਹੀਆ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਸੱਚੇ ਸਿਪਾਹੀ ਵਾਂਗੂ ਜੂੜਿਆ ਚੱਲਿਆ ਆ ਰਿਹਾ ਹੈ ਅਤੇ ਅਜਿਹੇ ਪਰਿਵਾਰ ਬਹੁਤ ਹੀ ਘੱਟ ਹਨ ਜਿਨ੍ਹਾਂ ਨੇ ਕਿ ਸ੍ਰੋਮਣੀ ਅਕਾਲੀ ਦਲ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਅਤੇ ਨਿਸ਼ਕਾਮ ਭਾਵਨਾ ਨਾਲ ਪਾਰਟੀ ਅਤੇ ਇਸ ਇਲਾਕੇ ਦੀ ਸੇਵਾ ਕਰਦੇ ਚਲਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਭੁੱਲਰ ਦੇ ਪਿਤਾ ਜੱਥੇਦਾਰ ਸੋਹਣ ਸਿੰਘ ਸ੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਗਏ ਧਰਮ ਯੁੱਧ ਮੋਰਚੇ ਵਿੱਚ ਸਹੀਦ ਹ੍ਯੋਏ ਸਨ ਅਤੇ ਇਸੇ ਤਰ੍ਹਾਂ ਉਨ੍ਹਾਂ ਦੀ ਦਾਦੀ ਮਾਤਾ ਬੀਬੀ ਉਤਮ ਕੌਰ ਨੇ ਵੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਜੈਤੋ ਕੇ ਮੋਰਚੇ ਵਿੱਚ ਅਗਲੀ ਕਤਾਰ ਵਿੱਚ ਰਹਿ ਕੇ ਜੇਲ ਕੱਟੀ। ਉਨ੍ਹਾਂ ਕਿਹਾ ਕਿ ਸ੍ਰੀ ਭੁੱਲਰ ਨੇ ਹਮੇਸ਼ਾ ਹੀ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉ¤ਠ ਕੇ ਆਪਣੇ ਇਲਾਕੇ ਦੇ ਵਿਕਾਸ ਅਤੇ ਇਲਾਕੇ ਦੀਆਂ ਹੱਕੀ ਮੰਗਾਂ ਲਈ ਸਿਰਫ ਆਵਾਜ ਹੀ ਬੁ¦ਦ ਨਹੀਂ ਕੀਤੀ ਸੀ, ਸਗੋਂ ਉਨ੍ਹਾਂ ਮੰਗਾਂ ਨੂੰਪੂਰੀਆਂ ਵੀ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਾਲ ਜਨਵਰੀ ਮਹੀਨੇ ਵਿੱਚ ਇਸ ਵਿਧਾਨ ਸਭਾ ਹਲਕੇ ਵਿੱਚ ਦੋ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਕਿ ਉਨ੍ਹਾਂ ਨੇ ਨੂਰਮਹਿਲ ਕਸਬੇ ਦੇ ਸਰਵਪੱਖੀ ਵਿਕਾਸ ਲਈ ਦੋ ਕਰੋੜ ਰੁਪਏ ਦੀ ਰਾਸ਼ੀ ਦੇਣ ਦੇ ਨਾਲ ਨਾਲ ਇਸ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ 6.50 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਿਧਾਨ ਸਭਾ ਹਲਕਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇਗਾ ਅਤੇ ਉਨ੍ਹਾਂ ਵੱਲੋਂ ਇਸ ਵਿਧਾਨ ਸਭਾ ਦੀ ਚੋਣ ਤੋਂ ਬਾਅਦ ਫਿਰ ਤੋਂ ਸੰਗਤ ਦਰਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰਇਸ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਅਤੇ ਕਸਬੇ ਦੀਆਂ ਮੰਗਾਂ ਤੋਂ ਉਹ ਭਲੀ ਭਾਂਤ ਜਾਣੂੰਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰੀ ਇਲੈਕਸ਼ਨ ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ਨੂੰਬਹੁਤ ਸਖ਼ਤ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਬਹੁਤ ਹੀ ਜਿਆਦਾ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਭੁੱਲਰ ਕਿ ਪੰਜਾਬ ਸਰਕਾਰ ਵੱਲੋਂ ਇਸ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਬਹੁਤ ਹੀ ਜਿਆਦਾ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਭੁੱਲਰ ਦੇ ਪਰਿਵਾਰ ਦੀ ਬਾਂਹ ਵੀ ਇਲਾਕੇ ਦੇ ਲੋਕਾਂ ਨੇ ਫੜਨੀ ਹੈ, ਕਿਉਕਿ ਸ੍ਰੀ ਭੁੱਲਰ ਸਦਾ ਹੀ ਇਸ ਹਲਕੇ ਦੇ ਵਿਕਾਸ ਲਈ ਤੱਤਪਰ ਰਹਿੰਦੇ ਸਨ। ਉਨ੍ਹਾਂ ਲੋਕਾਂ ਨੂੰਅਪੀਲ ਕੀਤੀ ਕਿ ਉਹ ਆਪਣੀਆਂ ਕੀਮਤੀ ਵੋਟਾਂ ਸ੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਰਾਜਵਿੰਦਰ ਕੌਰ ਭੁੱਲਰ ਨੂੰਪਾ ਕੇ ਸਫਲ ਕਰਨ ਅਤੇ ਕਾਂਗਰਸ ਨੂੰਇਸ ਹਲਕੇ ਤੋਂ ਸਦਾ ਲਈ ਹੀ ਸਫਾਇਆ ਕਰ ਦੇਣ। ਸ. ਅਜੀਤ ਸਿੰਘ ਕੋਹਾੜ ਮਾਲ ਮੰਤਰੀ ਪੰਜਾਬ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਇਸ ਪਰਿਵਾਰ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰਨਹੀਂ ਭੁੱਲ ਸਕਦਾ। ਉਨ੍ਹਾਂ ਕਿਹਾ ਕਿ ਇਸ ਹਲਕੇ ਨੂੰਜੋਨਾਂ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਹੋਰ ਇਕ ਜੋਨ ਦਾ ਇੰਚਾਰਜ ਮੰਤਰੀ ਸਾਹਿਬਾਨ ਜਾਂ ਸੀਨੀਅਰ ਅਕਾਲੀ ਨੇਤਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਬੜੇ ਵਿ�"ਤਬੰਦ ਤਰੀਕੇ ਨਾਲ ਚੋਣ ਮੁਹਿੰਮ ਚਲਾਈ ਜਾਵੇਗੀ। ਬੀਬੀ ਰਾਜਵਿੰਦਰ ਕੌਰ ਨੇ ਸਮਾਗਮ ਨੂੰਸੰਬੋਧਨ ਕਰਦਿਆ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਆਪਣੇ ਸਵਰਗੀਏ ਪਤੀ ਸ. ਗੁਰਦੀਪ ਸਿੰਘ ਭੁੱਲਰ ਲਈ ਵੋਟਾਂ ਮੰਗਦੀ ਸੀ ਅਤੇ ਹੁਣ ਉਹ ਕੁਦਰਤ ਦੇ ਭਾਣੇ ਨੂੰਮਣਦੇ ਹੋਏ ਆਪਣੇ ਲਈ ਇਲਾਕੇ ਦੇ ਲੋਕਾਂ ਪਾਸੋਂ ਵੋਟਾਂ ਮੰਗ ਰਹੀ ਹਨ। ਉਨਵਾਂ ਕਿਹਾ ਕਿ ਉਹ ਵੀ ਸੱਚੇ ਦਿਲੋਂ ਇਸ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਅਤੇ ਸਵਰਗੀਏ ਸ. ਗੁਰਦੀਪ ਸਿੰਘ ਭੁੱਲਰ ਦੇ ਅਧੁਰੇ ਪਏ ਕੰਮਾਂ ਨੂੰਉਹ ਪੂਰਿਆਂ ਕਰਨਗੇ। ਸ੍ਰੀ ਵਿਜੈ ਸਾਪਲਾ ਚੇਅਰਮੈਨ ਪੰਜਾਬ ਖਾਦੀ ਬੋਰਡ ਨੇ ਸਮਾਗਮ ਨੂੰਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਰਾਜ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ ਦਿਨ ਦੁਗਣੀ ਰਾਤ ਚੋਗਣੀ ਤੱਰਕੀ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰਅਪੀਲ ਕੀਤੀ ਕਿ ਉਹ ਆਪਣੀਆਂ ਕੀਮਤੀ ਵੋਟਾਂ ਬੀਬੀ ਰਾਜਵਿੰਦਰ ਕੌਰ ਨੂੰਪਾ ਕੇ ਸਫਲ ਕਰਨ। ਸ. ਡੂਗਰ ਸਿੰਘ ਭੁੱਲਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸ੍ਰ. ਜਨਮੇਜਾ ਸਿੰਘ ਸਿੱਖੋ ਸੰਚਾਈ ਮੰਤਰੀ, ਸ. ਗੁਲਜਾਰ ਸਿੰਘ ਰਾਣੀਕੇ ਕੈਬਨਿਟ ਮੰਤਰੀ, ਸ. ਗੁਰਦੇਵ ਸਿੰਘ ਤੇ ਤੋਤਾ ਸਿੰਘ ਦੋਵੇਂ ਸਾਬਕਾ ਮੰਤਰੀ ਸ. ਸਰਵਨ ਸਿੰਘ ਫਿਲੌਰ, ਸ੍ਰੀ ਅਵਿਨਾਸ਼ ਚੰਦਰ, ਸ੍ਰੀ ਦੇਸ਼ ਰਾਜ ਘੁੱਗਾ ਅਤੇ ਚੌਧਰੀ ਨੰਦ ਲਾਲ ਚਾਰੋ ਮੁੱਖ ਪਾਰਲੀਮਾਨੀ ਸਕੱਤਰ ਬੀਬੀ ਜਗੀਰ ਕੌਰ ਸਾਬਕਾ ਮੰਤਰੀ, ਸ. ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ. ਡੀ. ਪੀ. ਸੀ., ਸ੍ਰੀ ਪਵਨ ਟੀਨੂੰਚੇਅਰਮੈਨ ਅਨਸੂਚਿਤ ਜਾਤੀ ਭੌ ਵਿਕਾਸ ਤੇ ਵਿੱਤ ਨਿਗਰ ਉ¤ਘੇ ਅਕਾਲੀ ਨੇਤਾ ਸ੍ਰੀ ਦਰਸ਼ਨ ਕੁਮਾਰ ਜੇਠੂਮਾਜਰਾ ਵੀ ਸਨ।
http://www.S7News.com

No comments:

 
eXTReMe Tracker