Tuesday, May 19, 2009

ਧੋਖਾਧੜੀ ਦੇ ਦੋਸ਼ ਅਧੀਨ ਪ੍ਰਵਾਸੀ ਭਾਰਤੀ ਤੇ ਪਤਨੀ ਸਮੇਤ ਚਾਰ ਖਿਲਾਫ਼ ਮਾਮਲਾ ਦਰਜ

ਜਲੰਧਰ (ਪੱਤਰ ਪ੍ਰੇਰਕ)-ਗੁਰਦਾਸਪੁਰ ਦੇ ਪਿੰਡ ਲੋਧੀਪੁਰ ਨਿਵਾਸੀ ਇਕ ਵਿਅਕਤੀ ਨਾਲ ਜ਼ਮੀਨ ਦੇ ਮਾਮਲੇ ਵਿਚ ਧੋਖਾਧੜੀ ਕਰਨ ਦੇ ਦੋਸ਼ ਅਧੀਨ ਜਲੰਧਰ ਪੁਲਿਸ ਨੇ ਇਕ ਪ੍ਰਵਾਸੀ ਭਾਰਤੀ ਅਤੇ ਉਸ ਦੀ ਪਤਨੀ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਲੋਧੀਪੁਰ ਨਿਵਾਸੀ ਅਮਰੀਕ ਸਿੰਘ ਪੁੱਤਰ ਗੁਰਦਿੱਤ ਸਿੰਘ ਨੇ ਐਸ. ਐਸ. ਪੀ. ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ 28.11.06 ਨੂੰ ਖਾਂਬਰਾ ਨਿਵਾਸੀ ਜਗਦੀਸ਼ ਚੰਦਰ ਪੁੱਤਰ ਦੁੱਲਾ ਰਾਮ ਦੀ 2 ਕਨਾਲਾਂ 13 ਮਰਲੇ ਜ਼ਮੀਨ 8 ਲੱਖ 60 ਹਜ਼ਾਰ ਰੁਪਏ 'ਚ ਆਪਣੇ ਕੋਲ ਦੋ ਸਾਲ ਲਈ ਲਿਖਤ ਪੜ੍ਹਤ ਕਰਕੇ ਗਿਰਵੀ ਰੱਖੀ ਸੀ। ਪਰ ਉਕਤ ਜ਼ਮੀਨ ਜਗਦੀਸ਼ ਚੰਦਰ ਨੇ ਅਵਤਾਰ ਕੌਰ ਪਤਨੀ ਨਿੰਦਰ ਸਿੰਘ ਵਾਸੀ ਗੋਲਡਨ ਐਵੇਨਿਊਫੇਸ�"2 ਜਲੰਧਰ ਨੂੰ ਬਿਨਾਂ ਸ਼ਿਕਾਇਤ ਕਰਤਾ ਨੂੰ ਦੱਸੇ ਵੇਚ ਦਿੱਤੀ ਗਈ। ਰਜਿਸਟਰੀ ਸਮੇਂ ਇਹ ਗੱਲ ਲੁਕਾਈ ਗਈ ਕਿ ਉਕਤ ਜ਼ਮੀਨ ਗਿਰਵੀ ਪਈ ਹੈ। ਇਹ ਰਜਿਸਟਰੀ ਨਿੰਦਰ ਸਿੰਘ ਨੇ ਜਗਦੀਸ਼ ਦਾ ਮੁਖਤਾਰਆਮ ਬਣ ਕੇ ਕਰਵਾਈ। ਜਦਕਿ ਗੁਰਦਿਆਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਦੀਪ ਨਗਰ ਅਤੇ ਆਰ. ਐਸ. ਸ਼ਰਮਾ ਗਵਾਹ ਵਜੋਂ ਪੇਸ਼ ਹੋਏ। ਰਜਿਸਟਰੀ ਮੁਤਾਬਿਕ ਸ਼ਿਕਾਇਤਕਰਤਾ ਦੀ ਰਾਸ਼ੀ 8.60 ਲੱਖ ਰੁਪਏ ਆਪਣੇ ਕੋਲ ਅਮਾਨਤ ਵਜੋਂ ਰੱਖ ਲਏ ਜੋ ਕਿ ਉਸ ਨੂੰ ਨਹੀਂ ਦਿੱਤੇ ਗਏ। ਜਾਂਚ ਉਪਰੰਤ ਥਾਣਾ�"4 ਵਿਚ ਨਿੰਦਰ ਸਿੰਘ ਉਸ ਦੀ ਪਤਨੀ ਅਵਤਾਰ ਕੌਰ, ਆਰ. ਐਸ. ਸਹੋਤਾ ਅਤੇ ਗੁਰਦਿਆਲ ਸਿੰਘ ਦੇ ਖਿਲਾਫ ਧਾਰਾ 420�"466�"120�"ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
http://www.S7News.com

No comments:

 
eXTReMe Tracker