Tuesday, May 19, 2009

ਜਾਅਲੀ ਅਸ਼ਟਾਮ ਬਣਾ ਕੇ ਦਸਤਾਵੇਜ਼ ਰਜਿਸਟਰਡ ਕਰਵਾਉਣ ਵਾਲਾ ਗਰੋਹ ਕਾਬੂ

ਲੁਧਿਆਣਾ (ਵਿਸ਼ੇਸ਼ ਪ੍ਰਤੀਨਿਧੀ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਅਲੀ ਅਸ਼ਟਾਮ ਬਣਾ ਕੇ ਦਸਤਾਵੇਜ਼ ਰਜਿਸਟਰਡ ਕਰਵਾਉਣ ਵਾਲੇ ਇਕ 10 ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗਰੋਹ ਦਾ ਮੁਖੀ ਇਕ ਵਕੀਲ ਹੈ। ਜਾਣਕਾਰੀ ਅਨੁਸਾਰ ਉਕਤ ਵਕੀਲ ਦਾ ਪਿਤਾ ਜ਼ਿਲ੍ਹਾ ਕਚਹਿਰੀ ਵਿਚ ਵਸੀਕਾ ਨਵੀਸ ਹੈ ਅਤੇ ਅਕਾਲੀ ਦਲ ਦਾ ਆਗੂਹੈ। ਬੀਤੇ ਦਿਨ ਉਕਤ ਵਕੀਲ ਵੱਲੋਂ ਅਤੇ ਲੁਧਿਆਣਾ ਕੇਂਦਰ ਦੇ ਦਫਤਰ ਵਿਚ ਸਬ-ਰਜਿਸਟਰਾਰ ਸ: ਗੁਰਜਿੰਦਰ ਸਿੰਘ ਬੈਨੀਪਾਲ ਦੇ ਸਾਹਮਣੇ ਰਜਿਸਟਰੀ ਪੇਸ਼ ਕੀਤੀ ਗਈ, ਜਿਸ ਵਿਚ ਵੱਖ-ਵੱਖ ਕੀਮਤਾਂ ਦੇ ਅਸ਼ਟਾਮ ਲੱਗੇ ਹੋਏ ਸਨ। ਸ਼ੱਕ ਪੈਣ 'ਤੇ ਸ: ਬੈਨੀਪਾਲ ਨੇ ਜਦੋਂ ਇਹ ਅਸ਼ਟਾਮ ਚੈ¤ਕ ਕੀਤੇ ਤਾਂ ਉਨ੍ਹਾਂ ਵਿਚ ਵਿਚ ਕੁਝ ਅਸ਼ਟਾਮਾਂ ਦੀਆਂ ਰੰਗੀਨ ਫੋਟੋ ਕਾਪੀਆਂ ਲਗਾਈਆਂ ਹੋਈਆਂ ਸਨ, ਜਦ ਕਿ ਕੁਝ ਅਸ਼ਟਾਮ ਹੀ ਕੰਪਿਊਟਰ 'ਤੇ ਬਣਾਏ ਹੋਏ ਸਨ। ਸ: ਬੈਨੀਪਾਲ ਵੱਲੋਂ ਜਦੋਂ ਦਸਤਾਵੇਜ਼ ਆਪਣੇ ਪਾਸ ਜ਼ਬਤ ਕਰ ਲਏ ਗਏ ਤਾਂ ਉਕਤ ਵਕੀਲ ਉਥੋਂ ਫਰਾਰ ਹੋ ਗਿਆ। ਇਸ ਵਕੀਲ ਵੱਲੋਂ ਪੇਸ਼ ਕੀਤੇ ਕੁਝ ਹੋਰ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਵਿਚ 1 ਲੱਖ 20 ਹਜ਼ਾਰ ਰੁਪਏ ਦੇ ਅਸ਼ਟਾਮ ਅਜਿਹੇ ਹੀ ਜਾਅਲੀ ਪਾਏ ਗਏ। ਸ: ਬੈਨੀਪਾਲ ਵੱਲੋਂ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਸ: ਬੈਨੀਪਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਵਕੀਲ ਵੱਲੋਂ ਬਣਾਏ ਗਏ ਇਸ ਗਰੋਹ ਵਿਚ ਇਕ �"ਰਤ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਪ੍ਰਾਪਰਟੀ ਡੀਲਰ ਵੀ ਸ਼ਾਮਿਲ ਹਨ। ਇਹ ਸਾਰੇ ਦੁੱਗਰੀ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਦੇ ਹਨ। ਉਨ੍ਹਾਂ ਦੱਸਿਆ ਕਿ ਜ਼ਮੀਨ ਖਰੀਦਣ ਵਾਲੇ ਪਾਸੋਂ ਇਹ ਕਥਿਤ ਦੋਸ਼ੀ ਅਸ਼ਟਾਮਾਂ ਦੀ ਪੂਰੀ ਲੈ ਲੈਂਦੇ ਸਨ ਅਤੇ ਜਾਅਲੀ ਅਸ਼ਟਾਮਾਂ ਦੇ ਆਧਾਰ 'ਤੇ ਰਜਿਸਟਰੀਆਂ ਕਰਵਾ ਦਿੰਦੀਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਧੰਦਾ ਸਬ-ਰਜਿਸਟਰਾਰ ਦੇ ਤਿੰਨੋਂ ਦਫਤਰਾਂ ਵਿਚ ਚੱਲ ਰਿਹਾ ਹੈ। ਸ: ਬੈਨੀਪਾਲ ਨੇ ਦਾਅਵਾ ਕੀਤਾ ਕਿ ਤੇਲਗੀ ਤੋਂ ਬਾਅਦ ਪੰਜਾਬ ਦਾ ਇਹ ਸਭ ਤੋਂ ਵੱਡਾ ਘਪਲਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਉਨ੍ਹਾਂ ਨੂੰ ਪਰਿਵਾਰ ਸਮੇਤ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ 'ਤੇ ਫਾਈਲ ਬੰਦ ਕਰਨ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਇਹ ਘਪਲਾ ਕਈ ਕਰੋੜਾਂ ਦਾ ਹੈ ਕਿਉਂਕਿ ਕਥਿਤ ਦੋਸ਼ੀ ¦ਬੇ ਸਮੇਂ ਤੋਂ ਜਾਅਲੀ ਅਸ਼ਟਾਮ ਵੇਚ ਰਹੇ ਸਨ। ਇਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਗੁਰਕੀਰਤ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਬੈਨੀਪਾਲ ਵੱਲੋਂ ਉਨ੍ਹਾਂ ਪਾਸ ਫਾਈਲ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਾਰੇ ਘਪਲੇਬਾਜ਼ੀ ਸਬੰਧੀ ਭਲਕੇ ਪ੍ਰੈ¤ਸ ਨੂੰ ਜਾਣਕਾਰੀ ਦੇਣਗੇ ਅਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਦੋਸ਼ੀਆਂ ਖਿਲਾਫ ਕੀਤੀ ਜਾਵੇਗੀ।
http://www.S7News.com

No comments:

 
eXTReMe Tracker