Tuesday, May 19, 2009

ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ

ਮੁਹਾਲੀ (ਵਿ. ਪ੍ਰ.)-ਹਾਊਸ �"ਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼ 1 ਮੁਹਾਲੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਨੌਰਾਤਾ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੀ ਸਾਰੀ ਲਿਖਤੀ ਕਾਰਵਾਈ ਐਸ.ਪੀ. ਜੈਨ ਜਨ: ਸਕੱਤਰ ਨੇ ਕੀਤੀ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਅਮਰਜੀਤ ਸਿੰਘ ਪਟਿਆਲਵੀ ਨੇ ਦੱਸਿਆ ਕਿ ਕਾਰਜਕਾਰੀ ਕਮੇਟੀ ਦੇ ਵੱਖ-ਵੱਖ ਮੈਂਬਰਾਂ ਵੱਲੋਂ ਇਲਾਕਾ ਨਿਵਾਸੀਆਂ ਦੀ ਲੋੜਾਂ ਤੇ ਮੰਗਾਂ ਵੱਲ ਧਿਆਨ ਦਿਵਾਇਆ ਗਿਆ ਤੇ ਕੁਝ ਮਤੇ ਪਾਸ ਕੀਤੇ ਜਿਨ੍ਹਾਂ 'ਚ ਗਮਾਡਾ ਵੱਲੋਂ ਇਕ ਆਰਬਿਟਰੇਸ਼ਨ ਆਫੀਸਰ ਨਿਯੁਕਤ ਕੀਤਾ ਜਾਵੇ । ਇਸ ਦੇ ਨਾਲ ਇਕ ਸੈਟ ਪ੍ਰੋਸੀਜ਼ਰ ਬਣਾ ਕੇ ਲਾਗੂ ਕੀਤਾ ਜਾਵੇ।

ਇਸੇ ਤਰ੍ਹਾਂ ਪਾਰਕਾਂ ਤੇ ਗਰੀਨ ਬੈਲਟਾਂ 'ਚ ਸਕਿਊਰਟੀ ਗਾਰਡ ਰੱਖੇ ਜਾਣ, ਬੱਚਿਆਂ ਦੇ ਖੇਡਣ ਲਈ ਇਕ ਵੱਖਰਾ ਪਲੇਅ ਗਰਾਉਂਡ ਬਣਾਇਆ ਜਾਵੇ। ਇਸ ਪਲੇਅ ਗਰਾਉਂਡ ਲਈ ਰੈਨਬੈਕਸੀ ਫੈਕਟਰੀ ਦੇ ਪਿੱਛੇ ਵਾਲੀ ਗਰੀਨ ਬੈਲਟ ਦਾ ਕੁਝ ਹਿੱਸਾ ਤਜਵੀਜ਼ ਕੀਤਾ ਗਿਆ, ਮਰਲਾ ਘਰਾਂ ਦੇ ਪਿਛਲੇ ਵਿਹੜਿਆਂ ਵਿਚ ਬਣਾਏ ਸਟੋਰਾਂ ਦਾ ਏਰੀਆ ਚੰਡੀਗੜ੍ਹ ਪੈਟਰਨ ਦੇ ਮੁਤਾਬਿਕ ਕਵਰਡ ਏਰੀਆ 150 ਸੁਕੇਅਰ ਫੁੱਟ ਤੇ ਉਪਰ 9 ਫੁੱਟ ਉਚੀ ਆਰ.ਸੀ.ਸੀ. ਦੀ ਛੱਤ ਦੀ ਇਜ਼ਾਜਤ ਦਿੱਤੀ ਜਾਵੇ। ਫਰੈਂਕੋ ਹੋਟਲ ਦੇ ਸਾਹਮਣੇ ਬਣੀ ਮੁਹਾਲੀ-ਚੰਡੀਗੜ੍ਹ ਸੰਪਰਕ ਸੜਕ ਮੁਕੰਮਲ ਕਰਵਾਈ ਜਾਵੇ, ਪਹਿਲੇ ਫੇਜ਼ ਦੇ ਚਾਰੇ ਟਿਊਬਵੈ¤ਲ ਠੀਕ ਕਰਵਾਏ ਜਾਣ ਜਾਂ ਨਵੇਂ ਲਵਾਏ ਜਾਣ। ਅਵਾਰਾ ਕੁੱਤਿਆਂ ਤੇ ਰਾਖਵੇ ਕੁੱਤਿਆਂ ਦੇ ਇਲਾਜ਼ ਲਈ ਕਲੀਨਿਕ ਬਣਾਇਆ ਜਾਵੇ ਤੇ ਇਸਦੇ ਨਾਲ ਹੀ ਕੁੱਤਿਆਂ ਤੇ ਅਵਾਰਾ ਪਸ਼ੂਆਂ ਦੀ ਵੱਧ ਰਹੀ ਅਬਾਦੀ ਨੂੰ ਰੋਕਣ ਲਈ ਪੋਂਡ ਤੇ ਉਨ੍ਹਾਂ ਨੂੰ ਸਟੈਰੇਲਾਈਜ਼ ਕਰਨ ਦਾ ਵੀ ਪ੍ਰਬੰਧ ਹੋਵੇ। ਮੱਛਰਾਂ ਦੇ ਵਾਧੇ ਕਾਰਨ ਵੱਧ ਰਹੀਆਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਫੌਗਿੰਗ ਤੇ ਹੋਰ ਦਵਾਈਆਂ ਦਾ ਛਿੜਕਾ�" ਕੀਤਾ ਜਾਵੇ ਆਦਿ ਮਤੇ ਸ਼ਾਮਿਲ ਹਨ।
http://www.S7News.com

No comments:

 
eXTReMe Tracker