Tuesday, May 19, 2009

ਖਾਲਸਾ ਕਾਲਜ ਦੀ ਕਿਰਨਜੀਤ ਨੂੰ 10 ਲੱਖ ਦੀ ਸਕਾਲਰਸ਼ਿਪ

ਜਲੰਧਰ (ਪੱਤਰ ਪ੍ਰੇਰਕ)-ਮਿਸ ਕਿਰਨਜੀਤ ਕੌਰ ਜੋ ਲਾਇਲਪੁਰ ਖਾਲਸਾ ਕਾਲਜ, ਜ¦ਧਰ ਦੀ ਵਿਦਿਆਰਥਣ ਹੈ, ਨੇ 10 ਲੱਖ ਰੁਪਏ ਦੀ ਰਾਸ਼ੀ ਦਾ ਮਾਇਕਲ ਸਹਿਗਲ ਪੁਰਸਕਾਰ ਸਾਲ 2009�"2010 ਲਈ ਪ੍ਰਾਪਤ ਕੀਤਾ ਹੈ। ਇਸ ਸਕਾਲਰਸ਼ਿਪ ਅਧੀਨ ਵਿਦਿਆਰਥਣ ਨੌਰਥ ਅੰਬੇਰੀਆ ਯੂਨੀਵਰਸਿਟੀ, ਯੂ. ਕੇ. ਵਿਚ ਉਚੇਰੀ ਸਿੱ੍ਯਖਿਆ ਪ੍ਰਾਪਤ ਕਰੇਗੀ। ਇਹ ਵਿਦਿਆਰਥਣ ਇਸ ਕਾਲਜ ਦੀ ਕੰਪਿਊਟਰ ਵਿਭਾਗ ਦੀ ਚੌਥੀ ਵਿਦਿਆਰਥਣ ਹੈ ਜਿਸ ਨੇ ਇਹ ਸਕਾਲਰਸ਼ਿਪ ਪ੍ਰਾਪਤ ਕੀਤਾ ਹੈ।

ਸ੍ਰੀ ਮਾਇਕਲ ਸਹਿਗਲ ਜੋ ਕਿ ਵੇਸਟੀਗੇਟ ਕਮਿਊਨਿਟੀ ਦੇ ਗਵਰਨਰ ਹਨ, ਦੇ ਵਿਸ਼ੇਸ਼ ਯਤਨਾਂ ਨਾਲ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੱਤੇ ਜਾਂਦੇ ਹਨ। ਇਸ ਨਾਲ ਵਿਦਿਆਰਥੀ ਦੀ ਕੰਪਿਊਟਰ ਵਿਚ ਵਿੱਦਿਆ ਪ੍ਰਾਪਤ ਕਰਨ ਦੀ ਸਾਰੀ ਫੀਸ ਉੁਨ੍ਹਾਂ ਵੱਲੋਂ ਅਦਾ ਕੀਤੀ ਜਾਂਦੀ ਹੈ। ਸਮਾਜ ਸੇਵਿਕਾ ਸ੍ਰੀਮਤੀ ਪਰਮਿੰਦਰ ਬੇਰੀ ਅਤੇ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਵੱਲੋਂ, ਸ: ਚੰਨਣ ਸਿੰਘ ਚਿੱਟੀ, ਡਾ: ਜਸਪਾਲ ਸਿੰਘ ਰੰਧਾਵਾ, ਪ੍ਰਿੰਸੀਪਲ, ਪ੍ਰੋ: ਮਨੋਹਰ ਸਿੰਘ, ਮੁਖੀ ਕੰਪਿਊਟਰ ਵਿਭਾਗ ਦੀ ਹਾਜ਼ਰੀ ਵਿਚ ਇਹ ਪੁਰਸਕਾਰ ਦਿੱਤਾ ਗਿਆ। ਸ: ਬਲਬੀਰ ਕੌਰ, ਪ੍ਰਧਾਨ, ਗਵਰਨਿੰਗ ਕੌਂਸਲ, ਲਾਇਲਪੁਰ ਖਾਲਸਾ ਕਾਲਜ ਨੇ ਵਿਦਿਆਰਥਣ ਨੂੰ ਸਕਾਲਰਸ਼ਿਪ ਪ੍ਰਾਪਤ ਕਰਨ ਉੁ¤ਪਰ ਵਧਾਈ ਦਿੱਤੀ ਅਤੇ ਸ੍ਰੀ ਮਾਇਕਲ ਸਹਿਗਲ ਦਾ ਇਹ ਸਕਾਲਰਸ਼ਿਪ ਜਾਰੀ ਰੱਖਣ ਲਈ ਧੰਨਵਾਦ ਕੀਤਾ।
http://www.S7News.com

No comments:

 
eXTReMe Tracker