Tuesday, May 19, 2009

ਚੋਰ ਸੋਨੇ ਦੇ ਗਹਿਣੇ ਤੇ ਨਗਦੀ ਲੈ ਕੇ ਫ਼ਰਾਰ

ਪਠਾਨਕੋਟ (ਪ. ਪ.)-ਮਾਮੂਨ ਪਿੰਡ ਵਿਖੇ ਇਕ ਫੌਜੀ ਅਧਿਕਾਰੀ ਦੇ ਘਰ ਚੋਰੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧੀ ਫੌਜੀ ਅਧਿਕਾਰੀ ਦੇ ਬਜ਼ੁਰਗ ਮਾਤਾ-ਪਿਤਾ ਵਿਸ਼ਵਾਮਿੱਤਰ ਪੁਰੀ ਅਤੇ ਸੁਨੀਤਾ ਪੁਰੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਫੌਜ 'ਚ ਅਫਸਰ ਹੈ ਅਤੇ ਉਹ ਸਿਖਲਾਈ ਲਈ ਵਿਦੇਸ਼ ਗਿਆ ਹੋਇਆ ਹੈ। ਉਹ ਅੱਜ ਸਵੇਰੇ ਕਰੀਬ 10 ਵਜੇ ਬਾਜ਼ਾਰ ਖਰੀਦਦਾਰੀ ਕਰਨ ਗਏ ਸਨ। ਜਦਕਿ ਇਕ ਘੰਟੇ ਬਾਅਦ ਕਰੀਬ ਉਹ ਘਰ ਆਏ ਤਾਂ ਦਰਵਾਜੇ ਦਾ ਤਾਲਾ ਟੁੱਟਾ ਹੋਇਆ ਸੀ। ਜਦ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਕਮਰੇ ਦੇ ਅੰਦਰ ਪਈ ਅਲਮਾਰੀ ਅਤੇ ਉਸਦਾ ਸੇਫ ਦਾ ਤਾਲਾ ਟੁੱਟਿਆ ਹੋਇਆ ਸੀ। ਅਲਮਾਰੀ 'ਚ ਰੱਖਿਆ ਸਾਰਾ ਸਾਮਾਨ ਬਾਹਰ ਬੈਡ 'ਤੇ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ ਕਰੀਬ 20 ਤੋਲੇ ਸੋਨਾ ਅਤੇ 45 ਹਜ਼ਾਰ ਰੁਪਏ ਨਗਦ ਲੈ ਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।


http://www.S7News.com

No comments:

 
eXTReMe Tracker