Wednesday, May 20, 2009

ਮਿੰਨੀ ਕਹਾਣੀ-ਘੋੜੇ ਵਾਲਾ ਚੌਕ

'ਭਾਈ ਸਾਹਿਬ! ਘੋੜੇ ਵਾਲੇ ਚੌਕ ਵਿਚ ਬੱਸ ਰੋਕ ਦਿ�"?' ਸਵਾਰੀ ਨੇ ਕੰਡਕਟਰ ਨੂੰ ਆਖਿਆ। ਬਸ, ਐਨਾ ਕਹਿਣ ਦੀ ਦੇਰ ਸੀ ਇਕ ਅੱਧਖੜ ਉਮਰ ਦੀ ਸਵਾਰੀ ਨੇ ਉਸ ਨੂੰ ਗੁੱਟੋਂ ਫੜ ਲਿਆ।

'ਭਾਈ ਸਾਹਿਬ! ਤੁਸੀਂ ਕੀ ਕੰਮ ਕਰਦੇ ਹੋ?'

'ਉਸ ਨੇ ਬੜਾ ਚੌੜਾ ਹੋ ਕੇ ਆਖਿਆ ਕਿ ਮੈਂ ਰਾਏਕੋਟ ਲੈਕਚਰਾਰ ਲੱਗਿਆ ਹੋਇਆ ਹਾਂ।'

'ਭਾਈ ਸਾਹਿਬ! ਤੁਸੀਂ ਕਾਹਦੇ ਲੈਕਚਰਾਰ ਹੋ?'

'ਮੈਂ ਹਿਸਟਰੀ ਦਾ ਲੈਕਚਰਾਰ ਹਾਂ।'

'ਸੁਆਹ ਦੀ ਖੇਹ, ਤੁਸੀਂ ਹਿਸਟਰੀ ਦੇ ਲੈਕਚਰਾਰ ਹੋ, ਇਹੋ ਜਿਹਾ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋਵੋਂਗੇ।'

'ਬਜ਼ੁਰਗੋ ਮੈਂ ਤੁਹਾਡੀ ਗੱਲ ਨਹੀਂ ਸਮਝਿਆ?'

'ਨਾ ਕੋਈ ਘੱਟ ਪੜ੍ਹਿਆ-ਲਿਖਿਆ ਇਸ ਨੂੰ 'ਘੋੜੇ ਵਾਲਾ ਚੌਕ' ਆਖੇ ਤਾਂ ਗੁੱਸਾ ਘੱਟ ਆਵੇ ਜਦੋਂ ਤੁਹਾਡੇ ਵਰਗੇ ਲੈਕਚਰਾਰ ਵੀ ਇਸ ਨੂੰ 'ਘੋੜੇ ਵਾਲਾ ਚੌਕ' ਆਖਣ ਤਾਂ ਬਾਕੀਆਂ ਦਾ ਕੀ ਬਣੇਗਾ? ਤੁਹਾਨੂੰ ਘੋੜੇ ਉ¤ਪਰ ਬੈਠਾ ਮਹਾਨ 'ਜਰਨੈਲ ਹਰੀ ਸਿੰਘ ਨਲਵਾ' ਵਿਖਾਈ ਨਹੀਂ ਦਿੰਦਾ, ਜਿਸ ਦੀ ਦਲੇਰੀ, ਨਿਡਰਤਾ, ਸੂਰਮਗਤੀ ਅਤੇ ਦੂਰ-ਅੰਦੇਸ਼ੀ ਨੂੰ ਦੁਨੀਆ ਮੰਨਦੀ ਸੀ। ਜਿਸ ਦੀ ਪਵਿੱਤਰ ਯਾਦ 'ਚ ਇਸ ਚੌਕ ਦਾ ਨਾਂਅ 'ਸਰਦਾਰ ਹਰੀ ਸਿੰਘ ਨਲਵਾ' ਚੌਕ ਰੱਖਿਆ ਗਿਆ ਹੈ।

'ਬਜ਼ੁਰਗੋ ਸੌਰੀ।'

'ਅਜੇ ਵੀ ਤੁਸੀਂ ਇਕ ਨਹੀਂ ਕਈ ਗ਼ਲਤੀਆਂ ਕਰ ਰਹੇ ਹੋ। ਤੁਹਾਡੀ ਕਿੰਨੀ ਉਮਰ ਹੈ?

'ਬਜ਼ੁਰਗੋ ਸਤਵੰਜਾ ਸਾਲ।'

'ਭਲਿਆ ਮਾਣਸਾ ਮੇਰੀ ਉਰ ਤਰਵੰਜਾ ਸਾਲ ਹੈ, ਸਾਬਤ ਸੂਰਤ ਗੁਰੂ ਦਾ ਸਿੱਖ ਹਾਂ ਅਤੇ ਦਾੜ੍ਹਾ ਵੇਖ ਕੇ ਹੀ ਮੈਨੂੰ ਬਜ਼ੁਰਗ ਆਖੀ ਜਾਨਾਂ ਐਂ, ਆਪ ਕੱਟ ਵੱਢ ਕੇ ਅਤੇ ਰੰਗ ਕਰਕੇ ਆਪਣੇ-ਆਪ ਨੂੰ ਜਵਾਨ ਸਮਝਦਾ ਏਂ।'

'ਛੋਟੇ ਵੀਰ ਜੀ, ਸੌਰੀ।'

'ਹਾਲੀਂ ਵੀ ਇਕ ਗ਼ਲਤੀ ਕਰ ਰਿਹਾ ਏਂ 'ਸੌਰੀ' ਨਹੀਂ 'ਮੁਆਫ਼ੀ' ਕਹੋ ਮਾਂ-ਬੋਲੀ ਨੂੰ ਪਿਆਰ ਕਰਨਾ ਸਿੱਖੋ।' ਲੈਕਚਰਾਰ ਸਾਹਿਬ ਨੂੰ ਬੱਸ ਦਾ ਦਰਵਾਜ਼ਾ ਖੁੱਲ੍ਹ ਜਾਣ ਦੇ ਬਾਵਜੂਦ ਭੱਜਣ ਨੂੰ ਰਾਹ ਨਹੀਂ ਮਿਲ ਰਿਹਾ ਸੀ। ਸਾਰੀਆਂ ਸਵਾਰੀਆਂ ਮੁਸ਼ਕੜੀਆਂ ਹੱਸ ਰਹੀਆਂ ਸਨ।

-ਅਮਰੀਕ ਸਿੰਘ ਤਲਵੰਡੀ, ਗਿੱਲ ਨਗਰ ਮੁੱਲਾਂਪੁਰ ਦਾਖਾ, ਲੁਧਿਆਣਾ।
http://www.S7News.com

No comments:

 
eXTReMe Tracker