Tuesday, November 15, 2011

ਖ਼ਾਲਸਾ ਹੈਰੀਟੇਜ਼ ਕੰਪਲੈਕਸ ਵਿਚੋ ‘‘ਖੰਡੇ-ਬਾਟੇੂ ਦੀ ਅਤੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨੂੰ ਗਾਇਬ ਕਰਨ ਦੇ ਹੋ ਰਹੇ ਅਮਲ ਅਸਹਿ : ਟਿਵਾਣਾ



ਫਤਹਿਗੜ੍ਹ ਸਾਹਿਬ, 15 ਨਵੰਬਰ (ਹਰਪ੍ਰੀਤ ਕੋਰ ਟਿਵਾਣਾ)

''ਸਿੱਖ ਕੌਮ ਦੀ ਅਗਵਾਈ ਕਰਨ ਦਾ ਹੱਕ ਉਸ ਲੀਡਰਸਿਪ ਨੂੰ ਹੀ ਹੋਣਾ ਚਾਹੀਦਾ ਹੈ ਜੋ ਸਿੱਖੀ ਰਿਵਾਇਤਾਂ, ਮਰਿਯਾਦਾਵਾਂ ਅਤੇ ਖ਼ਾਲਸਾਈ ਸੋਚ ਉਤੇ ਦ੍ਰਿੜ੍ਹਤਾ ਨਾਲ ਪਹਿਰਾਂ ਦੇਣ ਦੇ ਸਮਰੱਥ ਹੋਵੇ ਅਤੇ ਆਪਣੇ ਵਿਰਸੇ-ਵਿਰਾਸਤੀ ਯਾਦਗਰਾਂ ਨੂੰ ਸਾਭਣ ਅਤੇ ਕੌਮ ਨੂੰ ਸਹੀ ਦਿਸ਼ਾ ਦੇਣ ਦੀ ਕਾਬਲੀਅਤ ਰੱਖਦੀ ਹੋਵੇ ।ੂ ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਲ ਨੇ ਸ. ਪ੍ਰਕਾਸ ਸਿੰਘ ਬਾਦਲ ਵੱਲੋ ਖ਼ਾਲਸਾ ਹੈਰੀਟੇਜ਼ ਕੰਪਲੈਕਸ ਸ੍ਰੀ ਆਨੰਦਪੁਰ ਸਾਹਿਬ ਵਿਚੋ ''ਖੰਡੇ-ਬਾਟੇੂ ਦੀ 300 ਫੁੱਟ ਉ¤ਚੀ ਬਣਨ ਜਾ ਰਹੀ ਨਿਸ਼ਾਨ-ਏ-ਖ਼ਾਲਸਾ ਵਿਚ ਹਿੰਦੂਤਵ ਤਾਕਤਾਂ ਦੇ ਪ੍ਰਭਾਵ ਹੇਠ ਆ ਕੇ ਉਸ ਨੂੰ ਬਦਲਣ ਦੇ ਕੀਤੇ ਜਾ ਰਹੇ ਅਮਲ ਅਤੇ ਚੱਪੜਚਿੜੀ ਦੇ ਸਥਾਨ ਤੇ ਜਿਥੇ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਦਾ ਬਿਗਲ ਵਜਾ ਕੇ ਫਤਹਿ ਦਾ ਡੰਕਾ ਵਜਾਇਆਂ, ਉਥੇ ਬਣਨ ਵਾਲੀ ਜੰਗੀ ਯਾਦਗਰ ਵਿਚੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਬਣਾਏ ਜਾਣ ਵਾਲੇ ਮਿਨਾਰ-ਏ-ਖ਼ਾਲਸਾ ਨੂੰ ਗਾਇਬ ਕਰਨ ਦੀਆ ਕੀਤੀਆ ਜਾ ਰਹੀਆ ਸਿੱਖ ਵਿਰੋਧੀ ਸਾਜਿਸਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਇਕ ਪਾਰਟੀ ਨੀਤੀ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਸ ਦਿਸਾਹੀਣ, ਕਮਜੋਰ ਅਤੇ ਸਿਧਾਤਾਂ ਤੋ ਹੀਣੀ ਮੌਜੂਦਾ ਸਿੱਖ ਲੀਡਰਸਿਪ ਨੇ ਇਸੇ ਤਰਾ ਪਹਿਲੇ ਵੀ 1984 ਵਿਚ ਹਿੰਦੂਤਵ ਹਕੂਮਤ ਵੱਲੋ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਕੀਤੇ ਗਏ ਬਲਿਊ ਸਟਾਰ ਦੇ ਫੌਜ਼ੀ ਹਮਲੇ ਦੌਰਾਨ ਟੈਕਾਂ, ਗੋਲੀਆਂ, ਅਤੇ ਬੰਬਾਰਮੈਟ ਦੀਆਂ ਸਮੁੱਚੀ ਨਿਸ਼ਾਨੀਆਂ ਨੂੰ ਵੀ ਹਿੰਦੂਤਵ ਸੋਚ ਅਨੁਸਾਰ ਖ਼ਤਮ ਕਰਨ ਦੀ ਬਜਰ ਗੁਸਤਾਖ਼ੀ ਕੀਤੀ ਹੈ । ਇਸੇ ਤਰਾ ਚੱਪੜਚਿੜੀ ਦੇ ਇਤਿਹਾਸਿਕ ਜੰਗ ਦੇ ਮੈਦਾਨ ਦੇ ਨੇੜੇ ਸਥਿਤ ਮੋਹਾਲੀ ਵਿਖੇ ਕੌਮਾਤਰੀ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਉਤੇ ਰੱਖ ਕੇ, ਬਾਬਾ ਬੰਦਾ ਸਿੰਘ ਬਾਹਦਰ ਦੇ ਮਹਾਨ ਨਾਮ ਨੂੰ ਨਜ਼ਰਅੰਦਾਜ ਕਰਕੇ ਸਿੱਖ ਇਤਿਹਾਸ ਤੋ ਮੁਨਕਰ ਹੋਣ ਦੀ ਕਾਰਵਾਈ ਕੀਤੀ ਹੈ । ਸ. ਪ੍ਰਕਾਸ ਸਿੰਘ ਬਾਦਲ ਵੱਲੋ ਸਿੱਖ ਕੌਮ ਦੇ ਕਾਤਿਲ ਅਤੇ ਬਲਿਊ ਸਟਾਰ ਫੌਜ਼ੀ ਕਾਰਵਾਈ ਦੇ ਅਸਲ ਦੋਸੀ ਸ੍ਰੀ ਅਡਵਾਨੀ ਦੀ ਫਿਰਕੂ ਯਾਤਰਾ ਨੂੰ ਜੈਡ ਸੁਰੱਖਿਆਂ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਆਗੂ ਅਸਲੀਅਤ ਵਿਚ ਹਿੰਦੂਤਵ ਤਾਕਤਾਂ ਦੇ ਹੱਥਠੋਕੇ ਹਨ । ਉਹਨਾਂ ਸਿੱਖ ਕੌਮ ਨੂੰ ਅਪੀਲ ਕਰਦੇ ਹੋੇਏ ਕਿਹਾ ਕਿ ਜਦੋ ਤੱਕ ਅਸੀ ਸਿਆਸਤ ਉਤੇ ਧਰਮ ਦਾ ਮਜਬੂਤ ਕੁੰਡਾ ਕਾਇਮ ਨਹੀ ਕਰਦੇ, ਉਦੋ ਤੱਕ ਸਵਾਰਥੀ ਸੋਚ ਵਾਲੇ ਸਿਆਸਤਦਾਨ ਧਰਮ ਦੀ ਦੁਰਵਰਤੋ ਕਰਨ ਤੋ ਨਹੀ ਰੁਕ ਸਕਣਗੇ । ਇਸ ਲਈ ਇਹ ਜਰੂਰੀ ਹੈ ਕਿ ਧਰਮ ਦੀ ਪਵਿੱਤਰਤਾ ਅਤੇ ਉ¤ਚੇ-ਸੁੱਚੇ ਇਖ਼ਲਾਕ ਨੂੰ ਕਾਇਮ ਰੱਖਣ ਲਈ ਧਰਮੀ ਅਤੇ ਇਮਾਨਦਾਰ ਸਿੱਖ ਸਖ਼ਸੀਅਤਾ ਨੂੰ ਸਿੱਖ ਸਿਆਸਤ ਵਿਚ ਅੱਗੇ ਲਿਆਦਾ ਜਾਵੇ । ਅਜਿਹਾ ਅਸੀ ਆਪੋ-ਆਪਣੀ ਵੋਟ ਦੀ ਸਹੀ ਵਰਤੋ ਕਰਦੇ ਹੋਏ ਕਰ ਸਕਦੇ ਹਾਂ ਅਤੇ ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਸੁਚੇਤ ਰਹਿਣਾ ਹੋਰ ਵੀ ਜਰੂਰੀ ਹੈ।








News From: http://www.7StarNews.com

No comments:

 
eXTReMe Tracker