Monday, November 28, 2011

ਭ੍ਰਿਸ਼ਟਾਚਾਰ ਦੇ ਖਾਤਮੇ ਲਈ ਨੌਜਵਾਨ ਰਾਜਨੀਤੀ ਵਿੱਚ ਆਉਣ: ਰਾਹੁਲ

ਨਵੀਂ ਦਿੱਲੀ, 28 ਨਵੰਬਰ

ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਯੂਥ ਕਾਂਗਰਸ ਦੀ ਕੌਮੀ ਕਨਵੈਨਸ਼ਨ ਦੇ ਉਦਘਾਟਨ ਮੌਕੇ ਕੇਂਦਰੀ ਮੰਤਰੀ ਪੀ. ਚਿਦੰਬਰਮ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨਾਲ ਮਸ਼ਵਰਾ ਕਰਦੇ ਹੋਏ (ਪੀ.ਟੀ.ਆਈ.)

ਦੇਸ਼ ਭਰ ਦੇ ਯੂਥ ਕਾਂਗਰਸ ਡੈਲੀਗੇਟਾਂ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਸਿਆਸਤ ਵਿਚ ਆ ਕੇ ਭ੍ਰਿਸ਼ਟਾਚਾਰ ਦੀ ਲਾਹਨਤ ਖ਼ਤਮ ਕਰਨ ਦੀ ਅਪੀਲ ਕੀਤੀ। ਇਸ ਕਨਵੈਨਸ਼ਨ ਨੂੰ ਭਲਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਸੰਬੋਧਨ ਕਰਨਗੇ। ਦੇਸ਼ ਦੇ ਸਿਆਸੀ ਢਾਂਚੇ ਵਿਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਹੋਣ ਦੀ ਗੱਲ ਆਖਦਿਆਂ ਰਾਹੁਲ ਗਾਂਧੀ ਨੇ ਇਸ 'ਸਿਆਸੀ ਢਾਂਚੇ' ਦੀ ਸਫਾਈ ਲਈ ਦੇਸ਼ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰਾਜਨੀਤੀ ਵਿਚ ਸਰਗਰਮ ਹੋਣ ਦਾ ਸਦਾ ਦਿੱਤਾ। ਇੰਡੀਅਨ ਯੂਥ ਕਾਂਗਰਸ ਦੇ 8000 ਤੋਂ ਵੱਧ ਜਮਹੂਰੀ ਢੰਗ ਨਾਲ ਚੁਣੇ ਗਏ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇਨ੍ਹਾਂ ਅਹੁਦੇਦਾਰਾਂ ਨੂੰ ਗਰੀਬ ਅਤੇ ਬੇਸਹਾਰਾ ਲੋਕਾਂ ਤਕ ਪਹੁੰਚ ਕਰਕੇ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਆ।

ਯੂਥ ਕਾਂਗਰਸ ਦੇ ਇੰਚਾਰਜ ਰਾਹੁਲ ਨੇ ਦਾਅਵਾ ਕੀਤਾ ਕਿ ਕਾਂਗਰਸ ਪਹਿਲੀ ਅਜਿਹੀ ਪਾਰਟੀ ਸੀ ਜਿਸ ਨੇ ਲੋਕਤੰਤਰ ਵਿਚ ਯੂਥ ਵਿੰਗ ਦੀ ਸਥਾਪਨਾ ਕੀਤੀ ਅਤੇ ਇਕ ਕਰੋੜ ਤੋਂ ਵੱਧ ਨੌਜਵਾਨਾਂ ਨੇ ਇਸ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਿਛਲੇ ਤਿੰਨ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਡੈਲੀਗੇਟਾਂ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਕਿਸੇ ਨੂੰ ਵੀ ਅਹੁਦਾ ਉਸ ਦੇ ਸਿਆਸੀ ਨਾਤੇ ਕਰਕੇ ਨਹੀਂ ਬਲਕਿ ਲੋਕਾਂ ਦੇ ਸਮਰਥਨ ਨਾਲ ਮਿਲਿਆ ਹੈ, ਇਸੇ ਕਰਕੇ ਕਾਂਗਰਸ ਦਾ ਯੂਥ ਵਿੰਗ ਬਾਕੀਆਂ ਨਾਲੋਂ ਅਲੱਗ ਹੈ। ਰਾਹੁਲ ਨੇ ਡੈਲੀਗੇਟਾਂ ਨੂੰ ਕਿਹਾ ਕਿ ਉਹ ਯੂਥ ਕਾਂਗਰਸ ਇਕ ਕਰੋੜ ਲੋਕਾਂ ਦੇ ਨੁਮਾਇੰਦੇ ਹਨ, ਜਿਸ ਕਰਕੇ ਉਹ ਗਰੀਬਾਂ ਕੋਲ ਜਾਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ।


News From: http://www.7StarNews.com

No comments:

 
eXTReMe Tracker