Tuesday, November 15, 2011

ਅਕਾਲੀ ਸਰਕਾਰ ਨੇ ਹਰੇਕ ਵਿਧਾਨ ਸਭਾ ਹਲਕੇ ’ਚ ਵਿਕਾਸ ਪੱਖੋਂ ਗ੍ਰਾਂਟਾਂ ਦੇ ਕੇ ਰਿਕਾਰਡ ਤੋੜੇ : ਭੱਟੀ

ਫਤਹਿਗੜ੍ਹ ਸਾਹਿਬ, 15 ਨਵੰਬਰ (ਹਰਪ੍ਰੀਤ ਕੋਰ ਟਿਵਾਣਾ)

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਰੇਕ ਵਿਧਾਨ ਸਭਾ ਹਲਕੇ ਵਿਚ ਜਿੱਥੇ ਵਿਕਾਸ ਪੱਖੋਂ ਗ੍ਰਾਂਟਾਂ ਦੇ ਕੇ ਰਿਕਾਰਡ ਤੋੜੇ ਹਨ, ਉੱਥੇ ਹੀ ਉਨ੍ਹਾਂ ਨੇ ਨਿੱਜੀ ਤੌਰ ਤੇ ਜਨਤਾ ਦੇ ਘਰ ਘਰ ਤੱਕ ਪਹੁੰਚ ਕਰਕੇ ਆਪਣੀ ਜਨਤਾ ਪ੍ਰਤੀ ਭਾਈਵਾਲ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਰਹਿੰਦ ਦੇ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਹਲਕੇ ਦੇ ਪਿੰਡ ਮੰਡੋਫਲ ਵਿਚ ਜੁੜੀ ਭਰਵੀਂ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਭੱਟੀ ਨੇ ਕਿਹਾ ਕਿ ਪਾਰਟੀ ਵਲੋਂ ਹਲਕੇ ਦੇ ਵਿਕਾਸ ਪ੍ਰਤੀ ਉਨ੍ਹਾਂ ਉਤੇ ਲਗਾਈ ਸੇਵਾ ਪੂਰੀ ਤਨਦੇਹੀ ਤੇ ਜਿੰਮੇਵਾਰੀ ਨਾਲ ਨਿਭਾਈ ਗਈ ਹੈ, ਜਿਸ ਨੂੰ ਦੇਖ ਕੇ ਹਲਕੇ ਦੀ ਸਮੁੱਚੀ ਜਨਤਾ ਦਾ ਭਰਵਾਂ ਸਮੱਰਥਣ ਹਾਸਲ ਹੈ। ਉਨ੍ਹਾਂ ਹਲਕੇ ਵਿਚ ਫੈਲਾਈਆਂ ਜਾ ਰਹੀ ਝੂਠੀਆ ਅਫਗਾਹਾਂ ਤੋਂ ਸੁਚੇਤ ਹੋਣ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਹਲਕੇ ਵਿਚ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਵਿਧਾਨ ਸਭਾ ਚੋਣਾਂ ਦੋਰਾਨ ਰਹਿੰਦਾ ਸਮਾ ਜਨਤਾਂ ਵਿਚ ਵਿਚਰਨ ਲਈ ਕਿਹਾ ਗਿਆ ਹੈ ਤਾਂ ਜੋ ਸਮਾਂ ਆਉਣ ਤੇ ਦੁਬਾਰਾ ਤੋਂ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਜਾ ਸਕੇ।। ਸ. ਭੱਟੀ ਵਲੋਂ ਅੱਜ ਆਪਣੇ ਪਾਰਟੀ ਸਾਥੀਆਂ ਸਮੇਤ ਸਮਸ਼ੇਰ ਨਗਰ, ਸੱਦੋਮਾਜਰਾ, ਨਵੀਂ ਆਬਾਦੀ, ਕੋਟਲਾ ਭਾਈਕਾ, ਅਨਾਇਤਪੁਰਾ, ਰਸੀਦਪੁਰਾ, ਮਾਨੂੰਪੁਰ, ਧੀਰਪੁਰ, ਰੰਧਾਵਾ ਆਦਿ ਦਰਜ਼ਨਾਂ ਪਿੰਡਾਂ ਦੇ ਦੌਰੇ ਦੋਰਾਨ ਜੁੜੀਆਂ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਹਲਕੇ ਅੰਦਰ ਅਕਾਲੀ ਸਰਕਾਰ ਵਲੋਂ ਪੂਰੇ ਵਿਕਾਸ ਕਾਰਜ਼ ਕਰਵਾਏ ਗਏ ਹਨ ਤੇ ਜੋ ਕੁਝ ਰਹਿੰਦੇ ਕਾਰਜ ਹਨ, ਉਨ੍ਹਾਂ ਨੂੰ ਸਮਾਂ ਰਹਿੰਦੇ ਵਿਚ ਮੁੰਕਮਲ ਕਰ ਲਿਆ ਜਾਵੇਗਾ। ਇਸ ਮੌਕੇ ਤੇ ਪਿੰਡਾਂ ਦੀਆਂ ਮੋਹਤਬਰ ਸਖਸੀਅਤਾਂ ਵਲੋਂ ਸ.ਭੱਟੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਜੋਗਾ ਸਿੰਘ, ਜਸਵੰਤ ਸਿੰਘ ਬੰਤ ਮੰਡੋਫਲ, ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੇਨ ਜਤਿੰਦਰ ਸਿੰਘ ਬੱਬੂ ਭੈਣੀ, ਸ੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਚੇਅਰਮੈਨ ਜਸਵੀਰ ਸਿੰਘ ਬਲਾਕ ਸੰਮਤੀ ਸਰਹਿੰਦ, ਜਥੇਦਾਰ ਕਰਮਜੀਤ ਸਿੰਘ ਅੱਤੇਵਾਲੀ, ਨਵਜੋਤ ਸਿੰਘ, ਨੰਬਰਦਾਰ, ਅਮਰੀਕ ਸਿੰਘ ਰੰਧਾਵਾ ਚੇਅਰਮੈਨ, ਪ੍ਰਮੋਦ ਕੁਮਾਰ ਸੰਗਤਪੁਰ ਸੋਂਢੀਆਂ, ਪ੍ਰੇਮ ਸਿੰਘ ਸਾਬਕਾ ਕੌਂਸਲਰ, ਸਿੰਕਦਰ ਸਿੰਘ ਤਲਵਾੜਾ, ਅਜਾਇਬ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ, ਕੁਲਦੀਪ ਸਿੰਘ ਪੰਚ, ਗੁਰਮੁੱਖ ਸਿੰਘ, ਆਦਿ ਵੀ ਹਾਜਰ ਸਨ।








News From: http://www.7StarNews.com

No comments:

 
eXTReMe Tracker