Monday, November 28, 2011

ਜੇਤੂ ਆਗਾਜ਼ ਲਈ ਅੱਜ ਮੈਦਾਨ ‘ਚ ਉਤਰੇਗਾ ਭਾਰਤ

ਕਟਕ,28 ਨਵੰਬਰ

ਟੈਸਟ ਸੀਰੀਜ਼ ਵਿੱਚ 2-੦ ਨਾਲ ਜਿੱਤ ਹਾਸਲ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਇਥੇ ਮੰਗਲਵਾਰ ਨੂੰ ਵੀਰੇਂਦਰ ਸਹਿਵਾਗ ਦੀ ਅਗਵਾਈ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਪੰਜ ਇਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਖੇਡਣ ਲਈ ਉਤਰੇਗੀ ਅਤੇ ਉਸ ਦਾ ਇਕੋ ਇਕੋ ਮਕਸਦ ਜਿੱਤ ਰਾਹੀਂ ਆਗਾਜ਼ ਕਰਨਾ ਹੋਵੇਗਾ।

ਮਹਿੰਦਰ ਸਿੰਘ ਧੋਨੀ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਸਹਿਵਾਗ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੈ ਅਤੇ ਉਸ ਲਈ ਕਪਤਾਨ ਵਜੋਂ ਆਪਣਾ ਰਿਕਾਰਡ ਸੁਧਾਰਨ ਦਾ ਇਹ ਚੰਗਾ ਮੌਕਾ ਹੈ। ਇਸ ਤੋਂ ਪਹਿਲਾ ਵੀਰੂ ਨੇ ਸੱਤ ਇਕ ਰੋਜ਼ਾ ਮੈਚਾਂ ਦੀ ਕਪਤਾਨੀ ਕੀਤੀ ਜਿਨ੍ਹਾਂ ਵਿਚੋਂ ਚਾਰ ਵਿਚ ਜਿੱਤ ਮਿਲੀ।

ਬੀਤੇ ਵਰ੍ਹੇ ਸਾਲ ਦੇ ਅਖੀਰ ਵਿੱਚ ਧੋਨੀ ਨੂੰ ਆਰਾਮ ਮਿਲਿਆ ਸੀ ਅਤੇ ਉਦੋਂ ਉਨ੍ਹਾਂ ਦੀ ਥਾਂ ਗੌਤਮ ਗੰਭੀਰ ਕਾਰਜਕਾਰੀ ਕਪਤਾਨ ਬਣੇ ਸਨ ਤੇ ਉਨ੍ਹਾਂ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਪੰਜ ਇਕ ਰੋਜ਼ਾ ਮੈਚਾਂ ਵਿਚ ਕਲੀਨ ਸਵੀਪ ਕੀਤੀ ਸੀ।

ਇਸ ਵਰ੍ਹੇ ਵੈਸਟ ਇੰਡੀਜ਼ ਦੌਰੇ 'ਤੇ ਧੋਨੀ ਨੂੰ ਆਰਾਮ ਦੇਣ ਤੋਂ ਬਾਅਦ ਸੁਰੇਸ਼ ਰੈਨਾ ਨੂੰ ਕਪਤਾਨੀ ਸੌਂਪੀ ਗਈ ਸੀ ਜਿਥੇ ਭਾਰਤ 3-2 ਨਾਲ ਜੇਤੂ ਰਿਹਾ ਸੀ। ਇਸ ਤਰ੍ਹਾਂ ਸਹਿਵਾਗ ਲਈ ਇਹ ਮੌਕਾ ਚੁਣੌਤੀ ਭਰਪੂਰ ਰਹੇਗਾ ਕਿ ਉਹ ਆਪਣੇ ਇਨ੍ਹਾਂ ਦੋਨਾਂ ਸਾਥੀਆਂ ਦੇ ਮੁਕਾਬਲੇ ਆਪਣੇ ਆਪ ਨੂੰ ਕਪਤਾਨ ਵਜੋਂ ਕਿੰਨਾ ਬਿਹਤਰ ਸਾਬਤ ਕਰ ਸਕਦੇ ਹਨ। ਕੈਰੀਬਿਆਈ ਟੀਮ ਇਸ ਵਰ੍ਹੇ ਆਪਣੀ ਹੀ ਧਰਤੀ 'ਤੇ ਭਾਰਤ ਤੋਂ ਮਿਲੀ ਹਾਰ ਭੁਲਾ ਨਹੀਂ ਸਕੇਗੀ ਅਤੇ ਇਸ ਕਾਰਨ ਉਹ ਭਾਰਤ ਦੀ ਰਾਹ ਵਿਚ ਅੜਿੱਕੇ ਢਾਹੁਣ ਦੀ ਪੂਰੀ ਕੋਸ਼ਿਸ਼ ਕਰੇਗੀ ਲੇਕਿਨ ਦੋਨਾਂ ਟੀਮਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਮੇਜ਼ਬਾਨ ਟੀਮ ਦਾ ਪਲੜਾ ਵਧੇਰੇ ਭਾਰੀ ਦਿਖਾਈ ਦਿੰਦਾ ਹੈ।

ਭਾਰਤੀ ਟੀਮ ਵਿੱਚ ਧੋਨੀ ਤੋਂ ਇਲਾਵਾ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਵੀ ਜਿਥੇ ਆਰਾਮ ਦਿੱਤਾ ਗਿਆ ਹੈ, ਉਥੇ ਆਲ ਰਾਊਂਡਰ ਯੁਵਰਾਜ ਸਿੰਘ ਅਤੇ ਆਫ ਸਪਿੰਨਰ ਹਰਭਜਨ ਸਿੰਘ ਵੀ ਟੀਮ ਤੋਂ ਬਾਹਰ ਚਲ ਰਹੇ ਹਨ। ਇਸ ਕਾਰਨ ਸਹਿਵਾਗ ਨੂੰ ਪੂਰੀ ਤਰ੍ਹਾਂ ਨੌਜਵਾਨ ਟੀਮ ਦੀ ਅਗਵਾਈ ਕਰਨੀ ਪਵੇਗੀ। ਸਹਿਵਾਗ, ਗੰਭੀਰ ਅਤੇ ਪਾਰਥਿਵ ਪਟੇਲ ਤੋਂ ਇਲਾਵਾ ਸਿਰਫ ਮਨੋਜ ਤਿਵਾਰੀ ਹੀ ਇਹੋ ਜਿਹੇ ਮੈਂਬਰ ਹਨ ਜਿਨ੍ਹਾਂ ਦੀ ਉਮਰ 25 ਤੋਂ ਵਧ ਹੈ, ਜਦੋਂ ਕਿ ਮਨੋਜ ਦਾ ਕੌਮਾਂਤਰੀ ਕ੍ਰਿਕਟ ਦਾ ਤਜਰਬਾ ਨਾ ਬਰਾਬਰ ਹੈ। ਇਸ ਤਰ੍ਹਾਂ ਨੌਜਵਾਨ ਟੀਮ ਨੂੰ ਇਕਜੁਟ ਰੱਖਣਾ ਅਤੇ ਉਸ ਤੋਂ ਬਿਹਤਰੀਨ ਨਤੀਜੇ ਹਾਸਲ ਕਰਨਾ ਇਕ ਚੁਣੌਤੀਪੂਰਨ ਕਾਰਜ ਹੈ। ਹਾਲਾਂਕਿ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨੌਜਵਾਨ ਖਿਡਾਰੀ ਪਿਛਲੇ ਇਕ ਦੋ ਵਰ੍ਹਿਆਂ ਤੋਂ ਟੀਮ ਵਿਚ ਆਉਂਦੇ ਜਾਂਦੇ ਰਹੇ ਹਨ । ਇਸ ਲਈ ਆਪਸੀ ਤਾਲਮੇਲ ਵਿੱਚ ਵਧੇਰੇ ਮੁਸ਼ਕਲ ਨਹੀਂ ਆਉਣੀ ਚਾਹੀਦੀ।

ਟੀਮ ਦੀ ਗੱਲ ਕਰੀਏ ਤਾਂ ਭਾਰਤ ਦਾ ਸਾਰਾ ਜ਼ੋਰ ਬੱਲੇਬਾਜ਼ੀ 'ਤੇ ਨਿਰਭਰ ਕਰੇਗਾ। ਸਹਿਵਾਗ ਅਤੇ ਗੰਭੀਰ ਦੀ ਸਲਾਮੀ ਜੋੜੀ ਹਾਲ ਦੇ ਵਰ੍ਹਿਆਂ ਵਿੱਚ ਇਕ ਰੋਜ਼ਾ ਮੈਚਾਂ ਵਿੱਚ ਸਭ ਤੋਂ ਸਫਲ ਰਹੀ ਹੈ। ਪਾਰਥਿਵ ਵੀ ਪਹਿਲੇ´ਮ ਵਿਚ ਵਧੀਆ ਪ੍ਰਦਰਸ਼ਨ ਕਰਦਾ ਹੈ ਅਤੇ ਰਹਾਣੇ ਨਾਲ ਉਸ ਨੇ ਚੰਗੀ ਭਾਈਵਾਲੀ ਕੀਤੀ ਹੈ। ਮੱਧ´ਮ ਵਿਚ ਵਿਰਾਟ ਕੋਹਲੀ, ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਤਿੰਨਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ।

ਗੇਂਦਬਾਜ਼ੀ ਦਾ ਵਧੇਰੇ ਦਾਰੋਮਦਾਰ ਰਵੀਚੰਦਰਨ ਅਸ਼ਵਿਨ 'ਤੇ ਹੋਵੇਗਾ। ਉਸ ਦਾ ਸਾਥ ਦੇਣ ਦਾ ਮੌਕਾ ਨੌਜਵਾਨ ਸਪਿੰਨਰ ਰਾਹੁਲ ਸ਼ਰਮਾ ਨੂੰ ਮਿਲ ਸਕਦਾ ਹੈ। ਪ੍ਰਵੀਣ ਕੁਮਾਰ ਹਮਲਾਵਰ ਗੇਂਦਬਾਜ਼ੀ ਵਿਚ ਸਭ ਤੋਂ ਤਜਰਬੇਕਾਰ ਖਿਡਾਰੀ ਹੋਣਗੇ। ਤੇਜ਼ ਗੇਂਦਬਾਜ਼ੀ ਵਿਚ ਉਨ੍ਹਾਂ ਦਾ ਸਾਥ ਦੇਣ ਲਈ ਕਰਨਾਟਕ ਦੇ ਵਿਨੈ ਕੁਮਾਰ ਵੀ ਹੋਣਗੇ ਪਰ ਸਭ ਦੀ ਨਿਗ੍ਹਾ ਇਸ 'ਤੇ ਰਹੇਗੀ ਕਿ ਤੀਜੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਥਾਂ ਮਿਲਦੀ ਹੈ ਜਾਂ ਝਾਰਖੰਡ ਦੇ ਵਰੁਣ ਆਰੋਨ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਰਹਿੰਦੇ ਹਨ। -ਏਜੰਸੀਆਂ

ਕਟਕ: ਵੈਸਟ ਇੰਡੀਜ਼ ਖ਼ਿਲਾਫ਼ ਪੰਜ ਇਕ-ਰੋਜ਼ਾ ਮੈਚਾਂ ਦੀ ਕੌਮਾਂਤਰੀ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਕ੍ਰਿਕਟ ਟੀਮ ਨੂੰ ਅੱਜ ਝਟਕਾ ਲੱਗਿਆ, ਜਦੋਂ ਉਸ ਦਾ ਮੁੱਖ ਗੇਂਦਬਾਜ਼ ਪ੍ਰਵੀਨ ਕੁਮਾਰ ਜ਼ਖ਼ਮੀ ਹੋ ਗਿਆ।

ਸੀਨੇ ਵਿਚ ਸੱਟ ਲੱਗਣ ਕਾਰਨ ਉਹ ਪਹਿਲੇ ਤਿੰਨ ਇਕ ਰੋਜ਼ਾ ਮੈਚਾਂ ਵਿਚੋਂ ਬਾਹਰ ਹੋ ਗਏ ਹਨ। ਕਰਨਾਟਕ ਦੇ ਮਧ´ਮ ਦੇ ਗੇਂਦਬਾਜ਼ ਅਭਿਮੰਨਿਊ ਮਿਥੁਨ ਪਹਿਲੇ ਤਿੰਨ ਮੈਚਾਂ ਵਿਚ ਉਨ੍ਹਾਂ ਦੀ ਥਾਂ ਲੈਣਗੇ।

ਬੀ.ਸੀ.ਸੀ.ਆਈ. ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਸਕੱਤਰ ਸੰਜੇ ਜਗਦਲੇ ਨੇ ਕਿਹਾ ਕਿ ਪ੍ਰਵੀਨ ਕੁਮਾਰ ਦੇ ਸੀਨੇ ਵਿਚ ਸੱਟ ਲੱਗੀ ਹੈ ਇਸ ਲਈ ਉਹ ਵੈਸਟ ਇੰਡੀਜ਼ ਖਿਲਾਫ ਪਹਿਲੇ ਤਿੰਨ ਇਕ ਰੋਜ਼ਾ ਮੈਚ ਨਹੀਂ ਖੇਡ ਸਕਣਗੇ।

ਇਸ ਤੋਂ ਪਹਿਲਾਂ ਕਪਤਾਨ ਵਰਿੰਦਰ ਸਹਿਵਾਗ ਨੇ ਕਿਹਾ ਸੀ ਕਿ ਪ੍ਰਵੀਨ ਨੂੰ ਹਲਕੀ ਸੱਟ ਲੱਗੀ ਹੈ ਤੇ ਉਸ ਦੀ ਵਿਸ਼ਾਖਾਪਟਨਮ ਵਿਚ ਹੋਣ ਵਾਲੇ ਦੂਜੇ ਇਕ ਰੋਜ਼ਾ ਮੈਚ ਤੱਕ ਤੰਦਰੁਸਤ ਹੋਣ ਦੀ ਉਮੀਦ ਹੈ। ਪ੍ਰਵੀਨ ਦੀ ਗੈਰ-ਹਾਜ਼ਰੀ ਵਿਚ ਭਾਰਤੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਵਿਨੇ ਕੁਮਾਰ ਕਰਨਗੇ ਜਦੋਂਕਿ ਉਮੇਸ਼ ਯਾਦਵ ਉਨ੍ਹਾਂ ਦਾ ਸਾਥ ਦੇਣਗੇ।


News From: http://www.7StarNews.com

No comments:

 
eXTReMe Tracker