Tuesday, November 15, 2011

ਕੈਪਟਨ ਅਮਰਿੰਦਰ ਸਿੰਘ ਬੋਲਣ ਸਮੇਂ ਆਪਣੇ ਅਹੁੱਦੇ ਅਤੇ ਰੁਤਬੇ ਦਾ ਖਿਆਲ ਰੱਖਣ : ਪੰਜੋਲੀ

ਫਤਹਿਗੜ੍ਹ ਸਾਹਿਬ, 15 ਨਵੰਬਰ(ਹਰਪ੍ਰੀਤ ਕੋਰ ਟਿਵਾਣਾ)

ਪੰਜਾਬ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਸ਼੍ਰੋਮਣੀ ਅਕਾਲੀ ਦਲ ਅਤੇ ਲੀਡਰਸ਼ਿਪ ਵਿਰੁੱਧ ਬੋਲੀ ਜਾ ਰਹੀ ਘਟੀਆ ਸ਼ਬਦਾਵਲੀ ਕੈਪਟਨ ਅਮਰਿੰਦਰ ਸਿੰਘ ਦੇ ਗੈਰ ਜਿੰਮੇਵਾਰਨਾ ਵਿਅਕਤੀ ਦਾ ਅਕਸ਼ ਖੜਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਆਪਣੇ ਅਹੁਦੇ ਅਤੇ ਰੁਤਬੇ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਇਹ ਵੀ ਦੇਖਣਾ ਚਾਹੀਦਾ ਹੈ ਕਿ ਸ੍ਰ. ਪ੍ਰਕਾਸ ਸਿੰਘ ਬਾਦਲ ਪੰਜਾਬ ਦੇ ਚਾਰ ਵਾਰ ਮੁਖ ਮੰਤਰੀ ਰਹਿ ਚੁੱਕੇ ਹਨ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਸਿੱਖ ਪੰਥ ਦੇ ਜ਼ਜ਼ਬਾਤਾ ਦੀ ਤਰਜ਼ਮਾਨੀ ਕਰਨ ਵਾਲੀ ਇਕ ਸਵਿਧਾਨਕ ਪਾਰਟੀ ਦੇ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਬੇਲੋੜੇ, ਝੂਠੇ, ਮਨਘੜਤ ਇਲਜਾਮ ਲਗਾ ਕੇ ਨਾ ਤਾਂ ਅਮਰਿੰਦਰ ਸਿੰਘ ਸ੍ਰੋਮਣੀ ਅਕਾਲੀ ਦਲ ਦਾ ਅਕਸ਼ ਖਰਾਬ ਕਰ ਸਕਦਾ ਹੈ ਤੇ ਨਾ ਹੀ ਉਹ ਇਸ ਕਿਸਮ ਦੇ ਇਲਜਾਮ ਲਗਾ ਕੇ ਸਤਹਿ ਪ੍ਰਾਪਤ ਕਰ ਸਕਦਾ ਹੈ। ਪੰਜੋਲੀ ਨੇ ਦਾਅਵਾ ਕੀਤਾ ਕੀ ਜਿਨੀ ਪੰਜਾਬ ਦੀ ਡਿਵੈਲਪਮੈਂਟ ਸ੍ਰੋਮਣੀ ਅਕਾਲੀ ਦਲ ਵਲੋਂ ਕੀਤੀ ਗਈ ਹੈ ਉਹ ਆਪਣੇ ਆਪ ਵਿੱਚ ਹੀ ਸ੍ਰੋਮਣੀ ਅਕਾਲੀ ਦਲ ਦਾ ਚੋਣ ਮੈਨੀਫੈਸਟੋ ਹੈ। ਉਨ੍ਹਾਂ ਕਿਹਾ ਕਿ ਅਸੀ ਮੁੜ ਸਰਕਾਰ ਬਣਾਵੇਗੇ। ਅਮਰਿੰਦਰ ਸਿੰਘ ਪੰਜਾਬ ਬਚਾਓ ਯਾਤਰਾ ਨਾਲ ਲੋਕਾ ਨੂੰ ਗੁਮਰਾਹ ਨਹੀ ਕਰ ਸਕਣਗੇ। ਕਿਉਕਿ ਪੰਜਾਬ ਦੇ ਲੋਕ ਸਮਝਦੇ ਹਨ ਕਿ ਪੰਜਾਬ ਦੀ ਤਬਾਹੀ ਤਾਂ ਕਾਂਗਰਸ ਸਰਕਾਰਾਂ ਵਲੋਂ ਹੀ ਕੀਤੀ ਗਈ ਹੈ ਜੇ ਅਮਰਿੰਦਰ ਸਿੰਘ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਪ੍ਰਤੀ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਤੋਂ ਪੰਜਾਬ ਲਈ ਕੋਈ ਵੱਡਾ ਆਰਥਿਕ ਪੈਕੇਜ ਲਿਆਉਣ। 1984 ਨੂੰ ਦਿੱਲੀ ਵਿੱਚ ਸਿੱਖਾਂ ਉਪਰ ਹੋਏ ਕਾਤਲਆਨਾ ਹਮਲੇ ਦੇ ਦੋਸ਼ੀਆਂ ਨੂੰ ਸਜਾਵਾ ਦਿਵਾਉਣ, ਵੱਧ ਰਹੀ ਮਹਿਗਾਈ ਨੂੰ ਠੱਲ ਪਾਉਣ ਦੇ ਯਤਨਾ ਵਜੋ ਦਿੱਲੀ ਵਿਰੁੱਧ ਰੋਸ ਮੁਜਾਹਰੇ ਕਰਨ ਫਿਰ ਪੰਜਾਬ ਦੇ ਲੋਕ ਸਮਝਣਗੇ ਕਿ ਪੰਜਾਬ ਬਚਾਓ ਯਾਤਰਾ ਪੰਜਾਬ ਨੂੰ ਬਚਾਉਣ ਲਈ ਹੀ ਹੈ।






News From: http://www.7StarNews.com

No comments:

 
eXTReMe Tracker