Tuesday, November 15, 2011

ਵਿਸ਼ਾਲ ਕਬੱਡੀ ਕੱਪ ਦੌਰਾਨ ਜਸਵਿੰਦਰ ਬਰਾੜ ਦਾ ਲੱਗਾ ਖੁੱਲਾ ਅਖਾੜਾ

ਫਤਹਿਗੜ੍ਹ ਸਾਹਿਬ, 15 ਨਵੰਬਰ (ਹਰਪ੍ਰੀਤ ਕੋਰ ਟਿਵਾਣਾ) ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਵੈਲਫੇਅਰ ਸਪੋਰਟਸ ਕਲੱਬ ਚੁੰਨੀ ਵੱਲੋਂ ਮੁਹਾਲੀ-ਸਰਹੰਦ ਮੁੱਖ ਮਾਰਗ ਤੇ ਸਥਿਤ ਪਿੰਡ ਚੁੰਨੀ ਕਲਾਂ ਵਿਖੇ ਬੀਤੇ ਦਿਨ ਦੂਜਾ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ। ਇਸ ਤਿੰਨ ਦਿਨਾਂ ਤੱਕ ਚੱਲੇ ਕਬੱਡੀ ਕੰਪ ਵਿਚ ਪੂਰੇ ਪੰਜਾਬ ਭਰ ਤੋਂ ਨਾਮੀ ਖਿਡਾਰੀਆਂ ਸ਼ਿਰਕਤ ਕੀਤੀ ਅਤੇ ਕਬੱਡੀ ਕੱਪ ਦਾ ਆਨੰਦ ਮਾਣਿਆ। ਕਬੱਡੀ ਕੱਪ ਦੇ ਆਖਰੀ ਦਿਨ ਨਾਮੀ ਖਿਡਾਰੀਆਂ ਦੀਆਂ ਟੀਮਾਂ ਦੇ ਭੇੜ ਹੋਏ। ਇਸ ਮੌਕੇ ਮੌਲੀ ਬੈਦਵਾਣ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ 51 ਹਜਾਰ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਦੂਜਾ ਇਲਾਮ ਝੰਜਹੇੜੀ ਨੇ ਪ੍ਰਾਪਤ ਕੀਤਾ। ਇਸ ਮੌਕੇ ਇਨਾਮਾਂ ਦੀ ਵੰਡ ਕਰਨ ਲਈ ਡਾ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ, ਬੀਬੀ ਸਤਵਿੰਦਰ ਕੌਰ ਧਾਲੀਵਾਲ ਚੇਅਰਪਰਸਨ ਪਲਾਨਿੰਗ ਬੋਰਡ ਫਤਿਹਗੜ੍ਹ ਸਾਹਿਬ, ਅਜੈ ਸਿੰਘ ਲਿਬੜਾ ਪ੍ਰਧਾਨ ਅਕਾਲੀ ਦਲ ਬਾਦਲ , ਸੁਖਦੇਵ ਸਿੰਘ ਪੱਪੂ ਪਵਾਲਾ ਮੀਤ ਪ੍ਰਧਾਨ ਅਕਾਲੀ ਦਲ ਬਾਦਲ, ਹਰਕੰਵਲਜੀਤ ਬਿੱਟੂ ਕਲੱਬ ਪ੍ਰਧਾਨ ਅਤੇ ਬਲਿਹਾਰ ਸਿੰਘ ਮੀਤ ਪ੍ਰਧਾਨ ਮਨੁੱਖੀ ਅਧਿਕਾਰ ਵਿੰਗ ਪੰਜਾਬ , ਬਲਜਿੰਦਰ ਸਿੰਘ ਰਾਏਪੁਰ ਕਲਾਂ ਸਮਾਜ ਸੇਵੀ, ਰਣਧੀਰ ਸਿੰਘ ਝਾਂਮਪੁਰ ਆਦਿ ਨੇ ਇਨਾਮਾਂ ਦੀ ਵੰਡ ਕੀਤੀ। ਇਸ ਦੌਰਾਨ ਸ਼ਾਮ ਤੋਂ ਦੇਰ ਰਾਤ ਤੱਕ ਪੰਜਾਬ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਦਾ ਖੁੱਲਾ ਅਖਾੜਾ ਲਾਇਆ ਗਿਆ। । ਜਿਸ ਵਿਚ ਬਰਾੜ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
News From: http://www.7StarNews.com

No comments:

 
eXTReMe Tracker