Tuesday, November 15, 2011

ਪਟਿਆਲਾ ’ਚ ਹੋਣ ਵਾਲੀ 1 ਦਸੰਬਰ ਦੀ ਵਿਸ਼ਾਲ ਰੈਲੀ ਅਕਾਲੀਆਂ ਤੇ ਕਾਂਗਰਸੀਆਂ ਨੂੰ ਸਬਕ ਸਿਖਾ ਦੇਵੇਗੀ : ਸੇਰੀ ਸੰਧੂ

ਫਤਹਿਗੜ੍ਹ ਸਾਹਿਬ, 15 ਨਵੰਬਰ (ਹਰਪ੍ਰੀਤ ਕੋਰ ਟਿਵਾਣਾ)

ਸਟੂਡੈਂਟਸ ਐਸੋਸੀਏਸ਼ਨ ਆਫ ਇੰਡੀਆ (ਐਸ.ਏ.ਆਈ.) ਦੀ ਭਰਵੀਂ ਮੀਟਿੰਗ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਹਰਿੰਦਰ ਸਿੰਘ ਸੈਫਲਪੁਰ ਦੀ ਅਗਵਾਈ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਹੋਈ । ਇਸ ਮੌਕੇ ਤੇ ਯੂਨੀਅਨ ਦੇ ਕੌਮੀ ਪ੍ਰਧਾਨ ਸ਼ੇਰ ੍ਰਪਤਾਪ ਸਿੰਘ (ਸ਼ੇਰੀ ਸੰਧੂ) ਨੇ ਵਿੱਦਿਆਰਥੀਆਂ ਦੀ ਜੁੜੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ 1 ਦਸੰਬਰ ਨੂੰ ਰਾਜਨੀਤਿਕ ਖੇਤਰ ਵਿਚ ਤੀਸਰੇ ਮੋਰਚੇ ਵੱਲੋਂ ਪਟਿਆਲੇ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਜੋ ਕਿ ਅਕਾਲੀਆਂ ਤੇ ਕਾਂਗਰਸੀਆਂ ਵਲੋਂ ਜਨਤਾ ਨਾਲ ਕੀਤੀਆਂ ਵਧੀਕੀਆਂ ਤੇ ਧੱਕੇਸ਼ਾਹੀਆਂ ਦਾ ਡੱਟ ਕੇ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਵਿੱਦਿਆਰਥੀ ਜਥੇਬੰਦੀ ਐਸ.ਏ.ਆਈ. ਦੇ 10 ਹਜ਼ਾਰ ਤੋ ਵੀ ਵਧਰੇ ਮੈਂਬਰ ਸ਼ਾਮਲ ਹੋ ਕੇ ਰੈਲੀ ਨੂੰ ਕਾਮਯਾਬ ਕਰਨਗੇ । ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਮਨਪ੍ਰੀਤ ਸਿੰਘ ਬਾਦਲ, ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋ ਕੇ ਸੰਗਤਾਂ ਨੂੰ ਸੰਬੋਧਨ ਕਰਕੇ ਕਾਂਗਰਸ ਪਾਰਟੀ ਤੇ ਅਕਾਲੀ ਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਣਗੇ । ਇਸ ਮੌਕੇ ਤੇ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਿੰਦਰ ਸਿੰਘ ਸੈਫਲਪੁਰ ਨੇ ਯੂਨੀਅਨ ਦੇ ਕੋਮੀ ਪ੍ਰਧਾਨ ਸੇਰੀ ਸੰਧੂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਤੇ ਲਗਾਈ ਗਈ ਪਾਰਟੀ ਦੀ ਸੇਵਾ ਤਨੋ ਮਨੋ ਨਿਭਾਈ ਜਾਵੋਗੀ ਤੇ ਇਸ ਰੈਲੀ ਵਿਚ ਫਤਿਹਗੜ੍ਹ ਸਾਹਿਬ ਤੋਂ ਲਗਭਗ 25 ਸੋ ਵਿੱਦਿਆਰਥੀ ਸ਼ਾਮਲ ਹੋਣਗੇ । ਇਸ ਮੌਕੇ ਤੇ ਹਰਿੰਦਰ ਸਿੰਘ ਸੈਫਲਪੁਰ ਵਲੋਂ ਵੱਖ ਵੱਖ ਕਾਲਜਾਂ ਅਤੇ ਸਕੂਲ ਪ੍ਰਧਾਨਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਵਿਚ ਰੈਲੀ ਵਿੱਚ ਵੱਧ ਤੋਂ ਵੱਧ ਇੱਕਠ ਕਰਨ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ। ਇਸ ਮੌਕੇ ਯੂਨੀਅਨ ਵਲੋਂ ਕੀਤੀਆਂ ਗਈਆਂ ਨਿਯੁੱਕਤੀਆਂ ਵਿਚ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਸਰਹਿੰਦ ਹਲਕੇ ਦੇ ਕਾਲਜਾਂ ਦਾ ਪ੍ਰਧਾਨ, ਰਮਨਦੀਪ ਟਿਵਾਣਾ ਨੂੰ ਬੀ.ਜੈਡ.ਐਸ.ਐਫ.ਅਸ. ਸਕੂਲ ਦਾ ਪ੍ਰਧਾਨ ਅਤੇ ਵਿਨੈਪ੍ਰਤਾਪ ਸਿੰਘ ਟਿਵਾਣਾ ਨੂੰ ਡਿਵਾਈਨ ਲਾਈਟ ਸਕੂਲ ਦਾ ਪ੍ਰਧਾਨ ਅਤੇ ਅਮਨਦੀਪ ਸਿੰਘ ਅਨਟਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਪਾਲੀਟੈਕਨਿਕ ਕਾਲਜ ਦਾ ਪ੍ਰਧਾਨ ਨਿਯੁੱਕਤ ਕਰਕੇ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਹਰਵੀਰ ਸਿੰਘ ਰਾਏ ਮੀਤ ਪ੍ਰਧਾਨ ਜਿਲ੍ਹਾ ਫਤਹਿਗੜ੍ਹ ਸਾਹਿਬ, ਅੰਕੁਰ ਸ਼ਰਮਾ ਚੇਅਰਮੈਨ, ਮਨਪ੍ਰੀਤ ਸਿੰਘ ਖੱਟੜਾ ਜਨਰਲ ਸੈਕਟਰੀ, ਸੁਖਬੀਰ ਸਿੰਘ ਬਾਗੜੀ, ਜਸਕਿਰਤ ਚੀਮਾਂ, ਜੱਗਾ ਚਨਾਰਥਲ, ਚੰਨਪ੍ਰੀਤ ਸਿੰਘ ਰੰਧਾਵਾ, ਗੁਰਪ੍ਰੀਤ ਚੂੰਨੀਮਾਜਰਾ ਅਤੇ ਬਾਕੀ ਹੋਰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਹਾਜ਼ਰ ਸਨ ।

ਫੋਟੋ ਫਾਇਲ ਐੱਫ.ਜੀ.ਐੱਫ ਸਾਹੀ 15 -1-ਈ


News From: http://www.7StarNews.com

No comments:

 
eXTReMe Tracker