Wednesday, October 26, 2011

ਅੱਤਵਾਦੀਆਂ ਨੇ ਸੁਰੱਖਿਆ ਮੁਲਾਜ਼ਮਾਂ \'ਤੇ ਕੀਤੇ ਚਾਰ ਹਮਲੇ

ਸ਼੍ਰੀਨਗਰ, 25 ਅਕਤੂਬਰ (ਭਾਸ਼ਾ)-



ਕਸ਼ਮੀਰ ਵਾਦੀ ਵਿਚ ਅੱਤਵਾਦੀਆਂ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਂਦਿਆਂ ਮੰਗਲਵਾਰ ਚਾਰ ਹਮਲੇ ਕੀਤੇ, ਜਿਸ ਦੌਰਾਨ ਸੀ. ਆਰ. ਪੀ. ਐੱਫ. ਦੇ ਤਿੰਨ ਜਵਾਨ ਤੇ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਸ਼੍ਰੀਨਗਰ ਵਿਖੇ ਪੰਜ ਮਿੰਟ ਦੇ ਫਰਕ \'ਤੇ ਸੁਰੱਖਿਆ ਅਦਾਰਿਆਂ \'ਤੇ 2 ਹਮਲੇ ਕੀਤੇ ਗਏ। ਇਸ ਪਿੱਛੋਂ ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲੇ ਵਿਚ ਪੁਲਸ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਗ੍ਰਨੇਡ ਸੁੱਟਿਆ ਗਿਆ। ਆਨੰਤਨਾਗ ਜ਼ਿਲੇ ਵਿਚ ਇਕ ਪੁਲਸ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ ਗਿਆ। ਉਸ ਪਿੱਛੋਂ ਅਧਿਕਾਰੀਆਂ ਨੇ ਨਿਗਰਾਨੀ ਤੇਜ਼ ਕਰ ਦਿੱਤੀ। ਹਮਲੇ ਲਈ ਕਿਸੇ ਵੀ ਅੱਤਵਾਦੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਵਲੋਂ ਸੂਬੇ ਦੇ ਕੁਝ ਖੇਤਰਾਂ ਵਿਚੋਂ ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰ ਕਾਨੂੰਨ ਵਾਪਸ ਲੈਣ ਦੇ ਐਲਾਨ ਪਿੱਛੋਂ ਇਹ ਹਮਲੇ ਹੋਏ ਹਨ। ਪੁਲਸ ਮੁਤਾਬਕ ਪਹਿਲੀ ਘਟਨਾ ਲਾਲ ਚੌਕ ਨੇੜੇ ਮੈਸੂਮਾ ਵਿਖੇ ਵਾਪਰੀ। ਇਹ ਘਟਨਾ ਬਾਅਦ ਦੁਪਹਿਰ 12.25 ਵਜੇ ਦੇ ਲਗਭਗ ਵਾਪਰੀ। ਗ੍ਰਨੇਡ ਫਟਣ ਨਾਲ ਸੀ. ਆਰ. ਪੀ. ਐੱਫ. ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਇਸ ਤੋਂ ਇਕ ਮਿੰਟ ਬਾਅਦ ਹੀ ਅੱਤਵਾਦੀਆਂ ਨੇ ਬਟਮਾਲੂ ਵਿਖੇ ਪੁਲਸ ਚੌਕੀ \'ਤੇ ਦੂਜਾ ਗ੍ਰਨੇਡ ਸੁੱਟਿਆ, ਜੋ ਪਹਿਲਾਂ ਦੇ ਧਮਾਕੇ ਵਾਲੀ ਥਾਂ ਤੋਂ ਲਗਭਗ ਇਕ ਕਿਲੋਮੀਟਰ ਦੂਰ ਹੈ। ਪੁਲਸ ਨੇ ਸਾਰੇ ਖੇਤਰ ਦੀ ਘੇਰਾਬੰਦੀ ਕਰਕੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ।


News From: http://www.7StarNews.com

No comments:

 
eXTReMe Tracker