Saturday, October 29, 2011

ਲਾਹੌਰ \'ਚ ਸ਼ਹੀਦ ਭਗਤ ਸਿੰਘ ਚੌਕ ਬਣੇਗਾ

ਨਵੀਂ ਦਿੱਲੀ, 28 ਅਕਤੂਬਰ (ਟੀ. ਐੱਨ. ਐੱਨ.)-



ਭਾਰਤ ਨੂੰ ਵਿਦੇਸ਼ੀ ਹਾਕਮਾਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਸਰਤਾਜ ਸ਼ਹੀਦ ਭਗਤ ਸਿੰਘ ਦੇ ਨਾਂ \'ਤੇ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਚੌਕ ਦਾ ਨਾਂ ਸ਼ਹੀਦ ਦੇ ਨਾਂ \'ਤੇ ਰੱਖਿਆ ਜਾਵੇਗਾ। ਸ਼ਹੀਦ ਦਾ ਸਬੰਧ ਵੀ ਲਹਿੰਦੇ ਪੰਜਾਬ ਨਾਲ ਹੈ। ਉਨ੍ਹਾਂ ਦਾ ਜਨਮ ਲਾਇਲਪੁਰ (ਮੌਜੂਦਾ ਫੈਸਲਾਬਾਦ) ਵਿਚ ਹੋਇਆ ਤੇ ਉਨ੍ਹਾਂ ਨੂੰ ਫਾਂਸੀ ਲਾਹੌਰ ਜੇਲ ਵਿਚ ਲੱਗੀ। ਲਾਹੌਰ ਦੀ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਦੇ ਗਵਰਨਰ ਦੇ ਸਲਾਹਕਾਰ ਸ਼੍ਰੀ ਅਬਦੁੱਲਾ ਮਲਿਕ ਨੇ ਦੱਸਿਆ ਕਿ ਪੁਰਾਣੀ ਜੇਲ ਢਾਹੇ ਜਾਣ ਪਿਛੋਂ ਉਥੇ ਬਣੀ ਸ਼ਾਦਮਾਨ ਸੜਕ ਦੇ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਚੌਕ ਰੱਖਣ ਦਾ ਮੁੱਦਾ ਅਸੀਂ ਸੂਬਾ ਸਰਕਾਰ ਕੋਲ ਚੁੱਕਿਆ ਸੀ। ਪੰਜਾਬ ਅਸੰਬਲੀ ਨੇ ਵੀ ਇਸ ਸਬੰਧੀ ਮਤੇ ਨੂੰ ਪ੍ਰਵਾਨ ਕੀਤਾ। ਪੰਜਾਬ ਸਰਕਾਰ ਹੁਣ ਸਰਗਰਮੀ ਨਾਲ ਇਸ \'ਤੇ ਗੌਰ ਕਰ ਰਹੀ ਹੈ।


News From: http://www.7StarNews.com

No comments:

 
eXTReMe Tracker