Saturday, October 29, 2011

ਮੇਰੀਆਂ ਰਗਾਂ \'ਚ ਭਾਰਤੀ ਖੂਨ ਹੈ : ਮੁਸ਼ੱਰਫ

ਵਾਸ਼ਿੰਗਟਨ, 28 ਅਕਤੂਬਰ (ਪ,ਪ)¸



ਪਾਕਿਸਤਾਨ ਦੇ ਸਾਬਕਾ ਫੌਜੀ ਹੁਕਮਰਾਨ ਜਨਰਲ ਪ੍ਰਵੇਜ਼ ਮੁਸ਼ੱਰਫ ਨੇ ਕੌਮਾਂਤਰੀ ਸ਼ਾਂਤੀ ਸੰਬੰਧੀ ਜਥੇਬੰਦੀ ਕਰਨੇਰੀ ਐਡੌਮੈਂਟ ਦੀ ਇਕ ਬੈਠਕ ਵਿਚ ਵਾਰਤਾ ਦੌਰਾਨ ਮੰਨਿਆ ਕਿ ਉਨ੍ਹਾਂ ਦੀਆਂ ਰਗਾਂ ਵਿਚ ਭਾਰਤੀ ਖੂਨ ਵਹਿ ਰਿਹਾ ਹੈ ਅਤੇ ਉਨ੍ਹਾਂਕਿਹਾ ਕਿ ਇਹੋ ਕਾਰਨ ਹੈ ਕਿ ਉਹ ਭਾਰਤ ਨਾਲ ਸ਼ਾਂਤੀ ਦੇ ਇੱਛੁਕ ਹਨ। ਜਦੋਂ ਮੀਟਿੰਗ ਵਿਚ ਇਕ ਸਰੋਤੇ ਨੇ ਮੁਸ਼ੱਰਫ ਨੂੰ ਕਿਹਾ ਕਿ ਉਹ ਭਾਰਤ ਵਿਚ ਜਨਮੇ ਸਨ, ਇਸ ਲਈ ਉਨ੍ਹਾਂ ਅੰਦਰ ਭਾਰਤੀ ਖੂਨ ਹੈ ਤਾਂ ਚੱਕਰ ਵਿਚ ਪਏ ਮੁਸ਼ੱਰਫ ਨੇ ਹਾਸਿਆਂ ਦੀ ਬੁਛਾੜ ਵਿਚ ਕਿਹਾ ਕਿ ਮੈਂ ਇਹ ਗੱਲ ਮੰਨਦਾ ਹਾਂ ਅਤੇ ਇਸੇ ਲਈ ਭਾਰਤ ਵਿਚ ਕਈ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ ਅਤੇ ਉਹ ਦੋਹਾਂ ਦੇਸ਼ ਵਿਚ ਸ਼ਾਂਤੀ ਦੇ ਇਛੁੱਕ ਹਨ।


News From: http://www.7StarNews.com

No comments:

 
eXTReMe Tracker