Saturday, October 29, 2011

ਸਾਹਿਤਕਾਰ ਸ਼੍ਰੀਲਾਲ ਸ਼ੁਕਲ ਕਹਿ ਗਏ ਅਲਵਿਦਾ

ਲਖਨਉ, 28 ਅਕਤੂਬਰ—



ਰਾਗਦਰਬਾਰੀ ਵਰਗੀ ਕਾਲਜਯੀ ਰਚਨਾ ਲਿੱਖਣ ਵਾਲੇ ਪ੍ਰਸਿੱਧ ਸਾਹਿਤਕਾਰ ਸ਼੍ਰੀਲਾਲ ਸ਼ੁਕਲ ਦੀ ਲੰਬੀ ਬੀਮਾਰੀ ਤੋਂ ਬਾਅਦ ਲਖਨਉ ਦੇ ਇਕ ਨਿਜੀ ਹਸਪਤਾਲ \'ਚ ਮੌਤ ਹੋ ਗਈ ਹੈ। ਉਹ 86 ਸਾਲਾ ਦੇ ਸੀ। ਉਨ੍ਹਾਂ ਨੂੰ ਦੇਸ਼ ਪਦਮਭੂਸ਼ਣ ਦੇ ਇਲਾਵਾ ਦੇਸ਼ ਦੇ ਵਧੀਆ ਸਾਹਿਤ ਪੁਰਸਕਾਰ ਗਿਆਨਪੀਠ ਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ ਦੇ ਅਤਰੌਲੀ \'ਚ ਸਾਲ 1925 \'ਚ ਪੈਦਾ ਹੋਏ ਸ਼੍ਰੀਲਾਲ

ਸ਼ੁਕਲ ਨੂੰ ਹਿੰਦੀ ਸਾਹਿਤ \'ਚ ਕਥਾ ਲੇਖਣ ਲਈ ਮੰਨਿਆ ਜਾਂਦਾ ਹੈ। ਲੰਬੇ ਸਮੇਂ ਤੋਂ ਬੀਮਾਰ ਚਲ ਰਹੇ ਸ਼ੁਕਲ ਨੂੰ 18 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਰਾਜਪਾਲ ਬੀ.ਐਲ ਜੋਸ਼ੀ ਨੇ ਹਸਪਤਾਲ \'ਚ ਹੀ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਸਾਹਿਤਕਾਰਾਂ ਨੇ ਉਨ੍ਹਾਂ ਦੀ ਮੌਤ ਨੂੰ ਹਿੰਦੀ ਸਾਹਿਤ ਦੇ ਲਈ ਭਾਰੀ ਨੁਕਸਾਨ ਦੱਸਿਆ ਹੈ।


News From: http://www.7StarNews.com

No comments:

 
eXTReMe Tracker