Saturday, October 29, 2011

ਲੋਕਪਾਲ \'ਤੇ ਝੁਕਣਗੇ ਅੰਨਾ, ਟੀਮ ਅੰਨਾ ਤੋਂ ਅਲਗ ਹੋਣਗੇ ਕੇਜਰੀਵਾਲ, ਪ੍ਰਸ਼ਾਂਤ ਤੇ ਕਿਰਨ

ਗਾਜੀਆਬਾਦ, 29 ਅਕਤੂਬਰ—



ਟੀਮ ਅੰਨਾ ਦੀ ਅੱਜ ਗਾਜੀਆਬਾਦ \'ਚ ਬੈਠਕ ਹੋ ਰਹੀ ਹੈ। ਇਸ \'ਚ ਵਿਚਾ ਦੇ ਕਈ ਮੁੱਦੇ ਹਨ। ਮੰਨਿਆ ਜਾ ਰਿਹਾ ਹੈ ਕਿ ਕੋਰ ਕਮੇਟੀ ਦੀ ਬੈਠਕ \'ਚ ਮੌਜੂਦਾ ਕੋਰ ਕਮੇਟੀ ਨੂੰ ਭੰਗ ਕਰਨਦਾ ਪ੍ਰਸਤਾਵ ਵੀ ਪਾਸ ਕੀਤਾ ਜਾਏਗਾ। ਪੱਛੜੀਆਂ ਜਾਤੀਆਂ ਦੇ ਰਿਜ਼ਰਵੇਸ਼ਨ ਦਾ ਪ੍ਰਸਤਾਵ ਵੀ ਮੰਨ ਲਿਆ ਜਾਏਗਾ। ਟੀਮ ਅੰਨਾ ਹੁਣ ਤੱਕ ਰਿਜ਼ਰਵੇਸ਼ਨ ਖਿਲਾਫ ਸੀ ਪਰ ਹੁਣ ਉਸਦਾ ਮੰਨਣਾ ਹੈ ਕਿ ਜੇਕਰ ਸਰਕਾਰ ਇਸ ਸ਼ਰਤ ਨਾਲ ਲੋਕਪਾਲ ਬਿੱਲ ਲਿਆਉਂਦੀ ਹੈ ਤਾਂ ਇਸਦਾ ਵਿਰੋਧ ਨਹੀਂ ਕੀਤਾ ਜਾਏਗਾ। ਲੋਕਪਾਲ ਲਈ ਅੰਦੋਲਨ ਚਲਾ ਰਹੇ ਅੰਨਾ ਹਜ਼ਾਰੇ ਦੀ ਮੌਜੂਦਾ ਟੀਮ ਰਹੇਗੀ ਜਾਂ ਨਹੀਂ ਇਸ \'ਤੇ ਅੱਜ ਤਸਵੀਰ ਸਾਫ ਹੋ ਸਕਦੀ ਹੈ। ਟੀਮ ਦੇ ਇਕ ਮੈਂਬਰ ਕੁਮਾਰ ਵਿਸ਼ਵਾਸ ਨੇ ਮੰਗ ਕੀਤੀ ਹੈ ਕਿ ਮੌਜੂਦਾ ਕੋਰ ਕਮੇਟੀ ਭੰਗ ਕਰਕੇ 121 ਕਰੋੜ ਲੋਕਾਂ ਦੀ ਹਾਰਡ ਕੋਰਟ ਕਮੇਟੀ ਬਣਾਈ ਜਾਏ ਪਰ ਕਿਰਨ ਬੇਦੀ ਨੇ ਬੈਠਕ ਲਈ ਗਾਜੀਆਬਾਦ ਪੁੱਚਣ \'ਤੇ ਕਿਹਾ ਕਿ ਇਹ ਵਿਸ਼ਵਾਸ ਦੀ ਨਿਜੀ ਰਾਏ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੋਰ ਕਮੇਟੀ ਦਾ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਮਸਲੇ ਹਨ, ਉਸ \'ਤੇ ਆਪਣੀ ਗੱਲ ਕਹਿਣਗੇ, ਦੂਜਿਆਂ ਦੀ ਗੱਲ ਸੁਣਨਗੇ ਜਾਂ ਫਿਰ ਸਾਡਾ ਜੋ ਵੀ ਫੈਸਲਾ ਹੋਵੇਗਾ, ਉਸ ਮੁਤਾਬਕ ਅੱਗੇ ਵਧਿਆ ਜਾਏਗਾ।

ਬੈਠਕ \'ਚ ਕਈ ਅਹਿਮ ਮਸਲਿਆਂ \'ਤੇ ਚਰਚਾ ਹੋਣੀ ਹੈ ਪਰ ਅੰਨਾ ਹਜ਼ਾਰੇ, ਮੇਧਾ ਪਾਟਕਰ, ਸੰਤੋਸ਼ ਹੇਗੜੇ ਅਤੇ ਕੁਮਾਰ ਵਿਸ਼ਵਾਸ ਬੈਠਕ \'ਚ ਨਹੀਂ ਰਹਿਣਗੇ। ਅੰਨਾ ਰਾਲੇਗਣ ਸਿੱਧੀ \'ਚ ਮੌਨ ਵਰਤ \'ਤੇ ਹਨ। ਹਾਲਾਂਕਿ ਉਹ ਆਪਣੇ ਨਿਜੀ ਸਕੱਤਰ ਰਾਹੀਂ ਫੋਨ ਤੋਂ ਆਪਣੀ ਗੱਲ ਇਥੇ ਪਹੁੰਚਾਉਣਗੇ। ਸੂਤਰ ਨੇ ਦੱਸਿਆ ਕਿ ਅਨਾ ਨੇ ਆਪਣੀ ਟੀਮ \'ਚ ਵਿਆਪਕ ਫੇਰਬਦਲ ਦਾ ਮਨ ਬਣਾ ਲਿਆ ਹੈ। ਟੀਮ ਦੇ ਸਰਗਰਮ ਮੈਂਬਰਾਂ ਅਰਵਿੰਦ ਕੇਜਰੀਵਾਲ, ਕਿਰਨ ਬੇਦੀ ਅਤੇ ਪ੍ਰਸ਼ਾਂਤ ਭੂਸ਼ਣ \'ਤੇ ਭ੍ਰਿਸ਼ਟਾਚਾਰ ਦੇ ਦੋਸ਼ \'ਤੇ ਅੰਨਾ ਤੋਂ ਲਗਾਤਾਰ ਸਫਾਈ ਮੰਗੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਉਹ ਆਪਣੇ ਸਾਰੇ ਸਾਥੀਆਂ ਦਾ ਬਚਾਅ ਕਰਦੇ ਰਹੇ ਹਨ, ਪਰ ਇਸ ਨਾਲ ਉਨ੍ਹਾਂ ਲਈ ਇਕ ਅਸਹਿਜ ਸਥਿਤੀ ਜ਼ਰੂਰ ਬਣ ਰਹੀ ਹੈ। ਸੂਤਰ ਨੇ ਦੱਸਿਆ ਕਿ ਇਸ ਤੋਂ ਬਚਣ ਦੇ ਉਪਾਅ ਦੇ ਤੌਰ \'ਤੇ ਅੰਨਾ ਨੇ ਕੋਰ ਕਮੇਟੀ ਨੂੰ ਅਜਿਹਾ ਰੂਪ ਦੇਣ ਦਾ ਮਨ ਬਣਾਇਆ ਹੈ, ਜਿਸ ਨਾਲ ਟੀਮ ਨੂੰ ਲੈ ਕੇ ਉਠਣ ਵਾਲੇ ਕਿਸੇ ਵੀ ਸਵਾਲ ਨੂੰ ਰੋਕਿਆ ਜਾ ਸਕੇ।


News From: http://www.7StarNews.com

No comments:

 
eXTReMe Tracker