Saturday, October 29, 2011

ਪਦਮਨਾਥ ਮੰਦਰ ਦੀ ਸੰਪਤੀ ਜਨਤਕ ਨਾ ਹੋਵੇ : ਅਡਵਾਨੀ

ਤਿਰੁਵਨੰਤਪੁਰਮ, 29 ਅਕਤੂਬਰ (ਯੂ. ਐਨ. ਆਈ.)-



ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਕਿ ਕੇਰਲ ਦੇ ਪਦਮਨਾਭ ਸਵਾਮੀ ਮੰਦਰ ਦੇ ਸੰਚਾਲਨ \'ਚ ਪਰੰਪਰਾ ਨੂੰ ਬਣਾਏ ਰੱਖ ਕੇ ਇਸ ਦੀ ਸੰਪਤੀ ਜਨਤਕ ਨਹੀਂ ਕੀਤੀ ਜਾਣੀ ਚਾਹੀਦੀ। ਸ਼੍ਰੀ ਅਡਵਾਨੀ ਨੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਜਨ ਚੇਤਨਾ ਯਾਤਰਾ ਦੇ 19ਵੇਂ ਦਿਨ ਇਥੇ ਪੱਤਰਕਾਰ ਸੰਮੇਲਨ \'ਚ ਕਿਹਾ ਕਿ ਪਦਮਨਾਭ ਸਵਾਮੀ ਮੰਦਰ ਦੀ ਸੰਪਤਕੀ ਜਨਤਕ ਨਹੀਂ ਕੀਤੀ ਜਾਣੀ ਚਾਹੀਦੀ ਹੈ ਅਤੇ ਇਸਦੀ ਪ੍ਰੰਪਰਾ ਨੂੰ ਇਸੇ ਤਰ੍ਹਾਂ ਬਣਾਏ ਰੱਖਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤ੍ਰਾਵਣਕੋਰ ਦੇ ਰਾਜ ਪਰਿਵਾਰ ਨੇ ਸ਼ਤਾਬਦੀਆਂ ਤੋਂ ਪੂਰੀ ਇਮਾਦਾਰੀ ਨਾਲ ਇਸ ਮੰਦਰ ਦਾ ਸੰਚਾਲਨ ਕੀਤਾ ਹੈ ਅਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) \'ਚ ਕਿਸੇ ਵੀ ਬਦਲਾਅ ਦੇ ਪੱਖ \'ਚ ਨਹੀਂ ਹੈ ਅਤੇ ਪਾਰਟੀ ਇਸ \'ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੇ ਸੀਨੀਅਰ ਨੇਤਾ ਆਪਸ \'ਚ ਝਗੜਾ ਕਰਨ \'ਚ ਲੱਗੇ ਹਨ। ਕਈ ਸੀਨੀਅਰ ਮੰਤਰੀਆਂ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਤੋਂ ਕਰਾਉਣ ਦੀ ਹੁਣ ਤੱਕ ਮਨਜ਼ੂਰੀ ਨਹੀਂ ਦਿੱਤੀ ਗਈ ਹੈ।


News From: http://www.7StarNews.com

No comments:

 
eXTReMe Tracker