Saturday, October 29, 2011

ਸਲਮਾ ਅੰਸਾਰੀ ਨੇ ਖੁਦ ਕਰਵਾਇਆ ਸਭ ਦਾ ਮੂੰਹ ਮਿੱਠਾ

ਪਰਥ, 28 ਅਕਤੂਬਰ-:



ਉਪ ਰਾਸ਼ਟਰਪਤੀ ਅੰਸਾਰੀ ਅਤੇ ਉਨ੍ਹਾਂ ਦੀ ਪਤਨੀ ਸਲਮਾ ਅੰਸਾਰੀ ਦੀਵਾਲੀ ਦੀ ਰਾਤ ਨੂੰ ਜਿਵੇਂ ਹੀ ਵਿਸ਼ੇਸ਼ ਹਵਾਈ ਜਹਾਜ਼ \'ਚ ਆਏ ਤਾਂ ਉਨ੍ਹਾਂ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸਲਮਾ ਅੰਸਾਰੀ ਨੇ ਹਵਾਈ ਜਹਾਜ਼ ਦੇ ਅਮਲੇ ਦੇ ਮੈਂਬਰਾਂ ਅਤੇ ਉਥੇ ਮੌਜੂਦ ਸਭ ਪੱਤਰਕਾਰਾਂ ਕੋਲ ਜਾ ਕੇ ਖੁਦ ਵਧਾਈ ਦਿੱਤੀ। ਸਲਮਾ ਖੁਦ ਮਿਠਾਈ ਦਾ ਡੱਬਾ ਲੈ ਕੇ ਇਕ-ਇਕ ਕੋਲ ਗਈ ਅਤੇ ਮੋਤੀਚੂਰ ਦੇ ਲੱਡੂਆਂ ਨਾਲ ਸਭ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਪੱਤਰਕਾਰਾਂ ਨੂੰ ਤੋਹਫੇ ਵੀ ਦਿੱਤੇ। ਉਨ੍ਹਾਂ ਇੰਨੇ ਪਿਆਰ ਨਾਲ ਮਿਠਾਈ ਪੇਸ਼ ਕੀਤੀ ਕਿ ਇਕ-ਦੋ ਪੱਤਰਕਾਰ ਜਿਨ੍ਹਾਂ ਨੂੰ ਸ਼ੂਗਰ ਹੈ, ਵੀ ਲੱਡੂ ਖਾਣ ਤੋਂ ਵੀ ਨਹੀਂ ਕਤਰਾਏ।


News From: http://www.7StarNews.com

No comments:

 
eXTReMe Tracker