Saturday, October 29, 2011

ਗੰਭੀਰ ਨੇ ਨਤਾਸ਼ਾ ਨਾਲ ਲਏ ਸੱਤ ਫੇਰੇ

ਗੁੜਗਾਓਂ, 28 ਅਕਤੂਬਰ (ਯੂ. ਐੱਨ. ਆਈ.)-



ਟੀਮ ਇੰਡੀਆ ਦੇ ਧੁੰਨਤਰ ਓਪਨਰ ਗੌਤਮ ਗੰਭੀਰ ਅੱਜ ਗੁੜਗਾਓਂ ਦੇ ਇਕ ਕਾਰੋਬਾਰੀ ਪਰਿਵਾਰ ਦੀ ਨਤਾਸ਼ਾ ਜੈਨ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਗੰਭੀਰ ਦੀ ਨਤਾਸ਼ਾ ਨਾਲ ਮੰਗਣੀ ਇਸ ਸਾਲ ਦੇ ਸ਼ੁਰੂ ਵਿਚ ਹੋ ਗਈ ਸੀ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਨਤਾਸ਼ਾ ਦੇ ਨਾਲ ਸੱਤ ਫੇਰੇ ਲੈ ਲਏ।

ਭਾਰਤ ਦੇ ਸਟਾਰ ਕ੍ਰਿਕਟਰ ਦੇ ਵਿਆਹ ਵਿਚ ਗੰਭੀਰ ਪਰਿਵਾਰ ਦੇ ਨਜ਼ਦੀਕੀ ਲੋਕਾਂ ਨੂੰ ਸੱਦਿਆ ਗਿਆ ਸੀ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਵੀ ਇਸ ਮੌਕੇ \'ਤੇ ਵਿਸ਼ੇਸ਼ ਮਹਿਮਾਨਾਂ ਵਿਚ ਸ਼ਾਮਲ ਸਨ। ਗੰਭੀਰ ਸ਼ਾਹਰੁਖ ਦੀ ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰ ਦੇ ਕਪਤਾਨ ਹਨ। ਗੰਭੀਰ ਅਤੇ ਨਤਾਸ਼ਾ ਨੇ ਮੀਡੀਆ ਨਾਲ ਤਾਂ ਕੋਈ ਗੱਲ ਨਹੀਂ ਕੀਤੀ ਪਰ ਫੋਟੋਗ੍ਰਾਫਰਾਂ ਨੂੰ ਤਸਵੀਰਾਂ ਖਿੱਚਣ ਦਾ ਪੂਰਾ ਮੌਕਾ ਦਿੱਤਾ ਗਿਆ।


News From: http://www.7StarNews.com

No comments:

 
eXTReMe Tracker